• Home
  • ਚੀਨ ਨੇ ਤਿੱਬਤ ‘ਚ ਮੋਬਾਈਲ ਹਾਵੀਤਜਰ ਤੋਪਾਂ ਤਾਇਨਾਤ ਕੀਤੀਆਂ

ਚੀਨ ਨੇ ਤਿੱਬਤ ‘ਚ ਮੋਬਾਈਲ ਹਾਵੀਤਜਰ ਤੋਪਾਂ ਤਾਇਨਾਤ ਕੀਤੀਆਂ

ਬੀਜਿੰਗ :ਭਾਰਤ ਨੂੰ ਘੇਰਨ ਲਈ ਚੀਨ ਹਰੇਕ ਕਦਮ ਚੁੱਕ ਰਿਹਾ ਹੈ। ਹੁਣ ਉਸ ਨੇ ਤਿੱਬਤ 'ਚ ਮੋਬਾਈਲ ਹਾਵੀਤਜਰ ਤੋਪਾਂ ਤਾਇਨਾਤ ਕੀਤੀਆਂ ਹਨ। ਇਸ ਤੋਂ ਪਹਿਲਾਂ ਚੀਨ ਨੇ ਤਿੱਬਤ ਵਿਚਲੀ ਫੌਜ ਨੂੰ ਟੈਂਕ ਵੀ ਮੁਹੱਈਆ ਕਰਵਾਏ ਸਨ। ਇਹ ਵੀ ਦਸਿਆ ਜਾ ਰਿਹਾ ਹੈ ਕਿ ਚੀਨ ਤਿੱਬਤ 'ਚ ਫ਼ੌਜ ਦੀ ਨਫਰੀ ਵੀ ਵਧਾ ਰਿਹਾ ਹੈ।
ਦਸ ਦਈਏ ਕਿ ਜਿਸ ਵੇਲੇ ਡੋਕਲਾਮ ਵਿਵਾਦ ਹੋਇਆ ਸੀ, ਉਸ ਵੇਲੇ ਵੀ ਅਜਿਹੀਆਂ ਤੋਪਾਂ ਉਥੇ ਭੇਜੀਆਂ ਗਈਆਂ ਸਨ। ਇਨਾਂ ਤੋਪਾਂ ਦੀ ਮਾਰ ਕਰੀਬ 50 ਕਿਲੋਮੀਟਰ ਤਕ ਹੁੰਦੀ ਹੈ।