• Home
  • ਵਿਜੀਲੈਂਸ ਬਿਉਰੋ ਵੱਲੋਂ 10 ਹਜ਼ਾਰ ਦੀ ਰਿਸ਼ਵਤ ਲੈਂਦਾ ਸਰਕਾਰੀ ਵਕੀਲ ਗ੍ਰਿਫਤਾਰ

ਵਿਜੀਲੈਂਸ ਬਿਉਰੋ ਵੱਲੋਂ 10 ਹਜ਼ਾਰ ਦੀ ਰਿਸ਼ਵਤ ਲੈਂਦਾ ਸਰਕਾਰੀ ਵਕੀਲ ਗ੍ਰਿਫਤਾਰ

ਚੰਡੀਗੜ•, -(ਖ਼ਬਰ ਵਾਲੇ ਬਿਊਰੋ )-ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਛੇੜੀ ਮੁਹਿੰਮ ਤਹਿਤ ਅੱਜ ਵਿਜੀਲੈਂਸ ਬਿਉਰੋ ਪੰਜਾਬ ਨੂੰ ਇੱਕ ਹੋਰ ਸਫਲਤਾ ਹੱਥ ਲੱਗੀ ਹੈ। ਵਿਜੀਲੈਂਸ ਬਿਉਰੋ ਦੇ ਆਰਥਿਕ ਅਪਰਾਥ ਵਿੰਗ, ਲੁਧਿਆਣਾ ਵੱਲੋਂ ਅੱਜ ਵਧੀਕ ਪਬਲਿਕ ਪ੍ਰਾਸੀਕਿਉਟਰ ਨੂੰ ਸ਼ਹਿਰ ਦੇ ਹੀ ਇੱਕ ਨਾਗਰਿਕ ਤੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ।

ਗ੍ਰਿਫਤਾਰ ਵਿਅਕਤੀ ਦੀ ਸ਼ਨਾਖਤ ਜਤਿੰਦਰ ਸਿੰਘ ਚਾਹਲ ਵਜੋਂ ਹੋਈ ਹੈ ਜੋ ਕਿ ਗੁਰਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ, ਵਾਸੀ 56, ਜੀਟੀ ਰੋਡ ,ਮਿੱਲਰਗੰਜ, ਲੁਧਿਆਣਾ ਤੋਂ ਅਦਾਲਤ ਵਿੱਚ ਚੱਲ ਰਹੇ ਮੁਕੱਦਮੇ ਵਿੱਚ ਬਹਿਸ ਨਾ ਕਰਨ ਦੇ ਇਵਜ਼ ਵਿੱਚ 20 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਰਿਹਾ ਸੀ।

ਸ੍ਰੀ ਜਸਵਿੰਦਰ ਸਿੰਘ, ਐਸਐਸਪੀ ਵਿਜੀਲੈਂਸ ਬਿਉਰੋ ਆਰਥਿਕ ਅਪਰਾਧ ਵਿੰਗ, ਲੁਧਿਆਣਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵੱਲੋਂ ਡਵੀਜ਼ਨ ਨੰ: 2 ਦੇ ਥਾਣੇ ਵਿੱਚ ਦਰਜ ਮੁਕੱਦਮਾ ਨੰਬਰ 49/2016 ਵਿੱਚੋਂ ਖੁਦ (ਗੁਰਪ੍ਰੀਤ ਸਿੰਘ) ਨੂੰ ਫਾਰਗ ਕਰਵਾਉਣ ਲਈ ਅਪੀਲ ਕੀਤੀ ਗਈ ਸੀ। ਸਥਾਨਕ ਅਦਾਲਤ ਵਿੱਚ ਚੱਲ ਰਹੇ ਇਸ ਮੁਕੱਦਮੇ ਦੀ ਬਹਿਸ ਉਕਤ ਵਧੀਕ ਪਬਲਿਕ ਪ੍ਰਾਸੀਕਿਉਟਰ ਜਤਿੰਦਰ ਸਿੰਘ ਚਾਹਲ ਵੱਲੋਂ ਕੀਤੀ ਜਾਣੀ ਸੀ, ਪਰ ਉਹ ਗੁਰਪ੍ਰੀਤ ਤੋਂ ਮੁਕੱਦਮੇ ਦੀ ਬਹਿਸ ਨਾ ਕਰਨ ਦੇ ਇਵਜ਼ ਵਿੱਚ 20,000 ਰੁਪਏ ਦੀ ਮੰਗ ਕਰ ਰਿਹਾ ਸੀ। ਇਸ ਮੁਕੱਦਮੇ ਦੀ ਸੁਣਵਾਈ 7 ਸਤੰਬਰ, 2018 ਨੂੰ ਹੋਣੀ ਸੀ।

ਐਸਐਸਪੀ ਨੇ ਦੱਸਿਆ ਕਿ ਆਖਿਰ ਵਿੱਚ ਸੌਦਾ 10,000 ਵਿੱਚ ਤੈਅ ਹੋਇਆ ਅਤੇ ਅੱਜ ਇਹ ਰਾਸ਼ੀ ਜਤਿੰਦਰ ਸਿੰਘ ਨੂੰ ਦਿੱਤੀ ਜਾਣੀ ਸੀ। ਗੁਰਪ੍ਰੀਤ ਸਿੰਘ ਨੇ ਇਹ ਮਾਮਲਾ ਵਿਜੀਲੈਂਸ ਬਿਉਰੋ ਆਰਥਿਕ ਅਪਰਾਧ ਵਿੰਗ ਦੇ ਧਿਆਨ ਵਿੱਚ ਲਿਆਂਦਾ ਅਤੇ ਇਸ ਤੇ ਫੌਰੀ ਕਾਰਵਾਈ ਕਰਦਿਆਂ ਪੁਲਿਸ ਨੇ ਚਾਹਲ ਨੂੰ ਜ਼ਿਲ•ਾ ਕਚਹਿਰੀ ਕੰਪਲੈਕਸ, ਫਿਰੋਜ਼ ਗਾਂਧੀ ਰੋਡ ਤੋਂ 10 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ। ਉਹ ਆਪਣੀ ਕਾਰ ਵਿੱਚ ਬੈਠਾ ਸੀ।

ਐਸਐਸਪੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਤਿੰਦਰ ਸਿੰਘ ਚਾਹਲ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ 1988 ਦੇ ਸੈਕਸ਼ਨ 7 ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
------------