• Home
  • ਅਮਰੀਕਨ ਰਾਸ਼ਟਰਪਤੀ ਦੀ ਸਕਿਊਰਟੀ ‘ਚ ਸਿੱਖ ਚਿਹਰਾ

ਅਮਰੀਕਨ ਰਾਸ਼ਟਰਪਤੀ ਦੀ ਸਕਿਊਰਟੀ ‘ਚ ਸਿੱਖ ਚਿਹਰਾ

ਵਾਸ਼ਿੰਗਟਨ, (ਖ਼ਬਰ ਵਾਲੇ ਬਿਊਰੋ):ਅਰਸ਼ਦੀਪ ਸਿੰਘ ਭਾਟੀਆ ਹੁਣ ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੁਰੱਖਿਆ ਦਸਤੇ 'ਚ ਨਜ਼ਰ ਆਵੇਗਾ। ਅਰਸ਼ਦੀਪ ਸਿੰਘ ਮੂਲ ਰੂਪ ਵਿਚ ਲੁਧਿਆਣਾ ਦਾ ਵਾਸੀ ਹੈ ਤੇ ਉਸ ਦੀ ਟਰੇਨਿੰਗ ਕੁੱਝ ਹਫ਼ਤੇ ਪਹਿਲਾਂ ਹੀ ਪੂਰੀ ਹੋਈ ਹੈ। 1984 ਸਿੱਖ ਕਤਲੇਆਮ ਸਮੇਂ ਅਰਸ਼ਦੀਪ ਦਾ ਪਰਵਾਰ ਕਾਨਪੁਰ ਰਹਿੰਦਾ ਸੀ ਪਰ ਹਿੰਸਾ ਕਾਰਨ ਉਹ ਲੁਧਿਆਣੇ ਆ ਗਏ। ਦਸ ਦਈਏ ਕਿ ਸਿੱਖ ਕਤਲੇਆਮ 'ਚ ਅਰਸ਼ਦੀਪ ਨੇ ਆਪਣਾ ਚਾਚਾ ਖੋ ਦਿਤਾ ਸੀ ਤੇ ਪਿਤਾ ਦਵਿੰਦਰ ਸਿੰਘ ਵੀ ਜ਼ਖ਼ਮੀ ਹੋ ਗਏ ਸਨ। ਹਿੰਸਾ ਤੋਂ ਬਾਅਦ ਦਵਿੰਦਰ ਸਿੰਘ ਕਾਨਪੁਰ ਤੋਂ ਆਪਣੇ ਸਹੁਰੇ ਲੁਧਿਆਣਾ ਆ ਗਏ ਸਨ ਤੇ ਸੰਨ 2000 ਵਿਚ ਅਮਰੀਕਾ ਚਲੇ ਗਏ।