• Home
  • ਸੁਖਪਾਲ ਖਹਿਰਾ ਦਾ ਮਜੀਠੀਏ ਤੇ ਹਮਲਾ :-ਕਿਹਾ ਮਜੀਠੀਆ ਆਪਣੇ ਪੜਦਾਦੇ ਵਲੋਂ ਜਨਰਲ ਡਾਇਰ ਨੂੰ ਡਿਨਰ ਦੇਣ ਲਈ ਭਾਰਤ ਦੇ ਲੋਕਾਂ ਤੋਂ ਮਾਫੀ ਮੰਗੇ

ਸੁਖਪਾਲ ਖਹਿਰਾ ਦਾ ਮਜੀਠੀਏ ਤੇ ਹਮਲਾ :-ਕਿਹਾ ਮਜੀਠੀਆ ਆਪਣੇ ਪੜਦਾਦੇ ਵਲੋਂ ਜਨਰਲ ਡਾਇਰ ਨੂੰ ਡਿਨਰ ਦੇਣ ਲਈ ਭਾਰਤ ਦੇ ਲੋਕਾਂ ਤੋਂ ਮਾਫੀ ਮੰਗੇ

ਚੰਡੀਗੜ੍ਹ, ਅਪ੍ਰੈਲ 12-- ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਵਲੋਂ ਜਲਿਆਂਵਾਲਾ ਬਾਗ਼ ਸਾਕੇ ਦੀ  ਸ਼ਤਾਬਦੀ ਉਚਿਤ ਢੰਗ ਨਾਲ ਨਾ ਮਨਾਏਜਾਣ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।  ਉਹਨਾਂ ਨੇ  ਕਿਹਾ ਕੇ ਪੰਜਾਬ ਅਤੇ ਕੇਂਦਰ ਸਰਕਾਰਾਂ ਸ਼ਹੀਦ ਪਰਿਵਾਰਾਂ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਅੱਜ ਤਕ ਜਲਿਆਂਵਾਲਾ ਦੇ ਸ਼ਹੀਦਾਂ ਨੂੰ ਸਰਕਾਰੀ ਪੱਧਰ ਉਤੇ 'ਸ਼ਹੀਦ ਦਾ  ਦਰਜਾ ਦਿੱਤਾ ਗਿਆ ਹੈ ।ਖਹਿਰਾ ਨੇ ਕਿਹਾ ਕਿ ਇਸ ਤੋਂ ਜ਼ਿਆਦਾ ਦੁੱਖ ਦੀ ਗੱਲ ਕਿ ਹੋ ਸਜਦੀ ਹੈ ਕਿ ਅੱਜ ਤਕ ਸ਼ਹੀਦ ਭਗਤ ਸਿੰਘ ਸ਼ਹੀਦ  ਸੁਖਦੇਵ ਅਤੇ ਰਾਜਗੁਰੂ ਨੂੰ ਵੀ ਸਰਕਾਰੀ ਰਿਕਾਰਡ ਵਿਚ ਸ਼ਹੀਦ ਦਾ ਦਰਜ ਨਹੀਂ ਦਿੱਤੋ ਗਿਆ ਹੈ । ਉਹਨਾਂ ਨੇ ਕਿਹਾ ਕਿ ਜਲਿਆਂਵਾਲਾ ਸਾਕੇ ਦੀ ਸ਼ਤਾਬਦੀ ਮੌਕੇ ਇਹਨਾਂ ਸ਼ਹੀਦਾ ਨੂੰ 'ਸ਼ਹੀਦ' ਦਾ ਦਰਜ ਦਿੱਤਾ ਜਾਵੇ ਅਤੇ ਹੀ ਉਹਨਾਂ ਨੂੰ ਸਾਚੀ ਸ਼ਰਧਾਂਜਲੀਹੋਵੇਗੀ ।ਖਹਿਰਾ ਨੇ ਕਿਹਾ ਕੇ ਜਲਿਆਂਵਾਲਾ ਬਾਗ਼ ਦੀ ਯਾਦਗਾਰ ਨੂੰ ਵਿਕਸਤ ਕਰਨ ਉੱਤੇ ਪੰਜਾਬ ਦੀ ਸਰਕਾਰ ਨੇ ਧੇਲਾ ਨਹੀਂ  ਖਰਚਿਆਂ ਅਤੇ ਨਾ ਹੀ ਕੇਂਦਰ ਵਲੋਂ ਕੋਈ ਫੰਡ ਦਿਤੇ ਗਏ ਹਨ ।ਉਹਨਾਂ ਨੇ ਕਿਹਾ ਕਿ ਇਹ ਐਨੀ ਵੱਡੀ ਇਤਿਹਾਸਿਕ  ਘਟਨਾ ਸੀ ਜਿਸ ਨੇ ਆਜ਼ਾਦੀ ਦੀ ਨੀਂਹ ਪੱਕੀ ਕੀਤੀ ਅਤੇ ਇਸ ਨੂੰ ਸਾਲ ਭਰ ਲੰਬੇ ਪ੍ਰੋਗਰਾਮ ਕਰਕੇ ਸ਼ਹੀਦਾਂ ਨੂੰ ਢੁਕਵੀਂ ਸ਼ਰਧਾਂਜਲੀ ਦੇਣੀ ਚਾਹੀਦੀ ਸੀ । ਉਹਨਾਂ ਨੇ ਅੱਗੇ ਕਿਹਾ ਕਿ ਜਲਿਆਂਵਾਲੇ ਬਾਗ਼ ਵਿਚ ਸ਼ਹੀਦ ਹੋਏ ਲੋਕਾਂ ਦੇ ਵਾਰਸਾਂ ਦੀ ਪਹਿਚਾਣ ਕੀਤੀ ਜਾਵੇ ਤੇ ਸਨਮਾਨ ਦਿੱਤਾ  ਜਾਵੇ ।ਖਹਿਰਾ ਨੇ ਕਿਹਾ ਕਿ ਕਲ ਅੰਮ੍ਰਿਤਸਰ ਵਿਚ ਹੋਣ ਵਾਲੇ ਸਮਾਗਮ ਵਿਚ ਕੇਵਲ 12 ਪਰਿਵਾਰਾਂ ਨੂੰ ਬੁਲਾਇਆ ਗਿਆ ਹੈ  ਜਦਕਿ ਸਰਕਾਰੀ ਰਿਕਾਰਡ ਅਨੁਸਾਰ ਵੀ 501 ਲੋਕਾਂ ਨੇਸ਼ਹੀਦੀ ਦਿਤੀ ਸੀ । ਉਹਨਾਂ ਕਿਹਾ ਕੇ ਬੈਸਾਖੀ ਵਾਲੇ ਦਿਨ  ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਵਿਚ ਧਾਰਾ 144 ਲਗਾ ਦਿਤੀ ਗਈ ਹੈ ਤਾਂ ਜੋ ਆਮ ਲੋਗ ਸ਼ਹੀਦੀ ਸਮਾਗਮ ਦੀ ਥਾਂ ਇਕੱਠੇ ਨਾ ਹੋ ਸਕਣ ।ਖਹਿਰਾ ਨੇ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਵੀ ਭਾਰਤ ਦੇ ਲੋਕਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੇ ਵੱਡੇ ਵੱਡੇਰੇ ਬ੍ਰਿਟਿਸ਼ ਰਾਜ ਦੀ ਚਾਪਲੂਸੀ ਕਰਦੇਰਹੇ ਹਨ ।  ਉਹਨਾਂ ਦੇ ਪੜਦਾਦੇ ਸੁੰਦਰ ਸਿੰਘ ਮਜੀਠੀਆ ਨੇ ਜਲਿਆਂਵਾਲੇ ਬਾਗ਼ ਦੇ ਸਾਕੇ ਵਾਲੀ ਰਾਤ ਨੂੰ ਜਨਰਲ ਡਾਇਰ ਨੂੰ ਰਾਤ ਦੇ ਖਾਣੇ ਉੱਤੇ ਬੁਲਾ ਕੇ ਸਨਮਾਨਿਤ ਕੀਤਾ ਸੀ ।ਸੁੰਦਰ ਸਿੰਘ ਮਜੀਠੀਆ ਨੇ ਭਗਤ ਸਿੰਘ ਨੂੰ ਵੀ ਗੱਦਾਰ ਕਿਹਾ ਸੀ ਅਤੇ ਇਸ ਘਟਨਾ ਦਾ ਜਿਕਰ ਮਸ਼ਹੂਰ ਲੇਖਕ  ਖੁਸ਼ਵੰਤ ਸਿੰਘ ਨੇ ਆਪਣੀ ਸਵੇ ਜੀਵਨੀ ਵਿਚ ਕੀਤਾ ਸੀ।