• Home
  • ਕੈਬਨਿਟ ਮੀਟਿੰਗ ਅੱਜ -ਪੜ੍ਹੋ ਕੀ -ਕੀ ਹੋ ਸਕਦਾ ਵਿਚਾਰ..!

ਕੈਬਨਿਟ ਮੀਟਿੰਗ ਅੱਜ -ਪੜ੍ਹੋ ਕੀ -ਕੀ ਹੋ ਸਕਦਾ ਵਿਚਾਰ..!

ਚੰਡੀਗੜ੍ਹ ( ਖ਼ਬਰ ਵਾਲੇ ਬਿਊਰੋ )- ਅੱਜ , ਵੀਰਵਾਰ ਨੂੰ ਹੋ ਰਹੀ ਪੰਜਾਬ ਮੰਤਰੀ ਮੰਡਲ ਦੀ ਅੱਜ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਬਾਅਦ ਦਪਹਿਰ 3:00 ਵਜੇ ਮੀਟਿੰਗ ਵਿਚ ਗੈਰ ਰਸਮੀ ਗੱਲ ਬਾਤ ਦੌਰਾਨ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਵਿਚ ਘੱਟ ਮਤਦਾਨ ਫ਼ੀਸਦੀ ਦਾ ਮੁੱਦਾ ਉੱਠਣ ਦੀ ਸੰਭਾਵਨਾ ਹੈ। ਇਕ ਮੰਤਰੀ ਨੇ ਖੁਲਾਸਾ ਕੀਤਾ ਕਿ ਕੱਲ ਹੀ ਘੱਟ ਮਤਦਾਨ ਬਾਰੇ ਮੁੱਖ ਮੰਤਰੀ ਟੀਮ ਵੱਲੋ ਪੁੱਛ ਗਿੱਛ ਹੋਣ ਲੱਗ ਪਈ ਸੀ। ਇਸਦੇ ਨਾਲ ਹੀ ਜੁੜੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦੇ ਮਾਮਲੇ ’ਚ ਤਿੰਨ ਪੁਲੀਸ ਅਧਿਕਾਰੀਆਂ ਵੱਲੋਂ ਹਾਈ ਕੋਰਟ ਤੋਂ ਸਟੇਅ ਲੈਣ ਅਤੇ ਅਕਾਲੀਆਂ ਦੀ ਫਰੀਦਕੋਟ ਰੈਲੀ ਦੇ ਮਾਮਲੇ ਵਿੱਚ ਪੰਜਾਬ ਐਡਵੋਕੇਟ ਦਫਤਰ ਦੀ ਢਿੱਲੀ ਕਾਰਗੁਜ਼ਾਰੀ ਦਾ ਮਾਮਲਾ ਵੀ ਮੀਟਿੰਗ ਵਿੱਚ ਉਠਣ ਦੀ ਸੰਭਾਵਨਾ ਹੈ।

ਰਸਮੀ ਮਾਮਲਿਆਂ ਵਿਚ ਮੁੱਖ ਮੰਤਰੀ ਦੇ ਪੰਜ ਲੈਫਟੈਨਾ ਨੂੰ 20 ਫ਼ੀਸਦੀ ਕਿਰਾਇਆ ਦੇਣ , ਨਿੱਜੀ ਖੰਡ ਮਿੱਲਾਂ ਨੂੰ ਦਿੱਤੇ ਪੈਸੇ ਵਾਪਸ ਲੈਣ ਬਾਰੇ ਵੀ ਵਿਚਾਰ ਹੋਣ ਦੀ ਸੰਭਾਵਨਾ ਹੈ।

ਏਮਜ਼ ਬਠਿੰਡਾ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਚਾਰ ਏਕੜ ਤੇ 33 ਮਰਲੇ ਜ਼ਮੀਨ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਦੇ ਨਾਂ ਤਬਦੀਲ ਕਰਨ ਅਤੇ ਪਹਿਲਾਂ ਹੀ ਤਬਦੀਲ ਕੀਤੀ ਗਈ 175 ਏਕੜ ਜ਼ਮੀਨ ਨੂੰ ਵੀ ਪ੍ਰਵਾਨਗੀ ਦੇਣ ਦੀ ਤਿਆਰੀ ਹੈ। ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਪਹਿਲੇ ਤਿੰਨ ਮਹੀਨਿਆਂ ਦੀ ਮਾਲੀ ਸਥਿਤੀ, ਝੋਨੇ ਦੀ ਖਰੀਦ ਲਈ ਕੀਤੇ ਜਾ ਰਹੇ ਪ੍ਰਬੰਧਾਂ, ਭਾਰਤੀ ਰਿਜ਼ਰਵ ਬੈਂਕ ਕੋਲੋਂ ਸੀਸੀਐਲ ਲੈਣ ਦੇ ਮਾਮਲੇ ਬਾਰੇ ਵੀ ਚਰਚਾ ਹੋਵੇਗੀ। ਇਸ ਦੇ ਨਾਲ ਹੀ ਪੰਜਾਬ ਮਾਲੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧ ਐਕਟ 2003 ਨੂੰ ਲਾਗੂ ਕਰਨ ਸਬੰਧੀ ਨਿਯਮ ਬਣਾਉਣ ਬਾਰੇ ਵੀ ਚਰਚਾ ਕੀਤੇ ਜਾਣ ਦੀ ਉਮੀਦ ਹੈ। ਇਸ ਮੀਟਿੰਗ ਵਿਚ ਸਰਕਾਰ ਕਾਲੋਨਾਈਜਰਾਂ ਨੂੰ ਰਾਹਤ ਦੇਣ ਤੋਂ ਇਲਾਵਾ ਮਾਈਨਿੰਗ ਪਾਲਿਸੀ ਦਾ ਵੀ ਐਲਾਨ ਵੀ ਕਰ ਸਕਦੀ ਹੈ।