• Home
  • ਭਾਰਤ ਟੈਸਟ ਲੜੀ ਹਾਰਿਆ ਤੇ ਬਣੇ ਕਈ ਰਿਕਾਰਡ

ਭਾਰਤ ਟੈਸਟ ਲੜੀ ਹਾਰਿਆ ਤੇ ਬਣੇ ਕਈ ਰਿਕਾਰਡ

ਲੰਡਨ, (ਖ਼ਬਰ ਵਾਲੇ ਬਿਊਰੋ) :ਭਾਰਤ ਤੇ ਇੰਗਲੈਂਡ ਵਿਚਕਾਰ ਜਦੋਂ ਤੋਂ ਟੈਸਟ ਲੜੀ ਸ਼ੁਰੂ ਹੋਈ ਸੀ ਉਦੋਂ ਤੋਂ ਹੀ ਭਾਰਤੀ ਖਿਡਾਰੀ ਦਬਾਅ 'ਚ ਨਜ਼ਰ ਆ ਰਹੇ ਸਨ ਤੇ ਅਖ਼ੀਰ ਭਾਰਤ ਇੰਗਲੈਂਡ ਹੱਥੋਂ 4-1 ਨਾਲ ਲੜੀ ਹਾਰ ਗਿਆ। ਇਹ ਲੜੀ ਬਡੀ ਹੀ ਰੌਚਕ ਰਹੀ ਕਿਉਂਕਿ ਤਿੰਨ ਮੈਚ ਭਾਰਤ ਜਿਤਦਾ ਜਿਤਦਾ ਹਾਰਿਆ ਤੇ ਭਾਰਤ ਵਲੋਂ ਕੁਝ ਖਿਡਾਰੀਆਂ ਨੇ ਕੁਝ ਰਿਕਾਰਡ ਵੀ ਬਣਾਏ। ਸਭ ਤੋਂ ਪਹਿਲਾਂ ਲੋਕੇਸ਼ ਰਾਹੁਲ ਨੇ ਕੈਚ ਲੈਣ ਦੇ ਮਾਮਲੇ 'ਚ ਰਾਹੁਲ ਦਰਾਵਿੜ ਨੂੰ ਪਿਛੇ ਛੱਡਿਆ ਤੇ ਫਿਰ ਰਿਸ਼ਵ ਪੰਤ ਭਾਰਤ ਵਲੋਂ ਪਹਿਲੇ ਵਿਕਟ ਕੀਪਰ ਬਣੇ ਜਿਨਾਂ ਇੰਗਲੈਂਡ 'ਚ ਸੈਂਕੜਾ ਬਣਾਇਆ। ਇਸ ਤੋਂ ਇਲਾਵਾ ਇੰਗਲੈਂਡ ਦੇ ਦਿਗਜ਼ ਬੱਲੇਬਾਜ਼ ਤੇ ਸਾਬਕਾ ਕਪਤਾਨ ਅਲਿਸਟਰ ਕੁੱਕ ਨੇ ਸੰਨਿਆਸ ਲੈ ਲਿਆ ਤੇ ਉਸ ਨੇ ਜਾਂਦੇ-ਜਾਂਦੇ ਭਾਰਤ ਵਿਰੁਧ 147 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਵਿਦਾਇਗੀ ਨੂੰ ਯਾਦਗਾਰ ਬਣਾ ਦਿਤਾ। ਇਕ ਵਿਸ਼ੇਸ਼ ਰਿਕਾਰਡ ਮੈਚ ਦੀ ਆਖ਼ਰੀ ਗੇਂਦ 'ਤੇ ਬਣਿਆ ਜਦੋਂ ਐਂਡਰਸਨ ਨੇ ਮੁਹੰਮਦ ਸ਼ਮੀ ਨੂੰ ਆਊਟ ਕੀਤਾ। ਉਸ ਦੀਆਂ 564 ਵਿਕਟਾਂ ਹੋ ਗਈਆਂ ਤੇ ਉਸਨੇ ਗਲੈਨ ਮੈਕਗਰਾ ਨੂੰ ਪਿਛੇ ਛਡਦਿਆਂ ਵਿਸ਼ਵ 'ਚ ਆਪਣਾ ਨਾਮ ਉਚਾ ਕਰ ਲਿਆ ਭਾਵ ਐਂਡਰਸਨ ਦੁਨੀਆਂ ਦੇ ਸਭ ਤੋਂ ਵਧ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਬਣ ਗਏ।