• Home
  • ਆਨੰਦਪੁਰ ਸਾਹਿਬ ਤੋਂ ਲੈ ਕੇ ਸ੍ਰੀ ਨੈਣਾ ਦੇਵੀ ਤੱਕ ਹੁਣ ਬਣ ਜਾਵੇਗਾ ਰੋਪਵੇਅ, ਪੰਜਾਬ ਤੇ ਹਿਮਾਚਲ ‘ਚ ਹੋਇਆ ਸਮਝੌਤਾ

ਆਨੰਦਪੁਰ ਸਾਹਿਬ ਤੋਂ ਲੈ ਕੇ ਸ੍ਰੀ ਨੈਣਾ ਦੇਵੀ ਤੱਕ ਹੁਣ ਬਣ ਜਾਵੇਗਾ ਰੋਪਵੇਅ, ਪੰਜਾਬ ਤੇ ਹਿਮਾਚਲ ‘ਚ ਹੋਇਆ ਸਮਝੌਤਾ

ਚੰਡੀਗੜ,(ਖ਼ਬਰ ਵਾਲੇ ਬਿਊਰੋ) : ਪੰਜਾਬ ਤੇ ਹਿਮਾਚਲ ਪ੍ਰਦੇਸ਼ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸਾਂਝੇ ਕਦਮ ਉਠਾ ਰਹੇ ਹਨ। ਇਸ ਕੜੀ ਤਹਿਤ ਸ੍ਰੀ ਆਨੰਦਪੁਰ ਸਾਹਿਬ ਤੋਂ ਲੈ ਕੇ ਸ੍ਰੀ ਨੈਣਾ ਦੇਵੀ ਤੱਕ ਰੋਪਵੇਅ ਬਣਾਉਣ ਲਈ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਿਮਾਚਲ ਵਿਚਕਾਰ ਸਮਝੌਤਾ ਹੋਇਆ।। ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਾਸ ਤੌਰ 'ਤੇ ਪੰਜਾਬ ਭਵਨ 'ਚ ਮੌਜੂਦ ਰਹੇ। ਦੋਹਾਂ ਸੂਬਿਆਂ ਵਿਚਕਾਰ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਇਹ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
250 ਕਰੋੜ ਦੇ ਰੋਪਵੇਅ ਪ੍ਰਾਜੈਕਟ ਨੂੰ ਹਿਮਾਚਲ ਸਰਕਾਰ ਦੀ ਕੈਬਨਿਟ ਨੇ 6 ਸਤੰਬਰ ਨੂੰ ਮਨਜ਼ੂਰੀ ਦਿੱਤੀ ਸੀ।। ਸ਼ੁੱਕਰਵਾਰ ਨੂੰ ਦੋਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੌਜੂਦਗੀ 'ਚ ਪ੍ਰਾਜੈਕਟ ਦੇ ਐੱਮ. ਓ. ਯੂ. 'ਤੇ ਹਸਤਾਖਰ ਕੀਤੇ ਗਏ।। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਦੋਹਾਂ ਸਰਕਾਰਾਂ ਦੀ ਕੋਸ਼ਿਸ਼ ਰੰਗ ਲਿਆਈ ਹੈ।। ਇਸ ਤੋਂ ਪਹਿਲਾਂ ਸਾਲ 2014 'ਚ ਕਾਂਗਰਸ ਸਰਕਾਰ ਦੇ ਸਮੇਂ ਇਹ ਰੋਪਵੇਅ ਪ੍ਰਾਜੈਕਟ ਰੱਦ ਹੋ ਗਿਆ ਸੀ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਖੇਤਰ 'ਚ ਟੂਰਿਜ਼ਮ ਨੂੰ ਵਧਾਉਣ ਲਈ ਦੋਵੇਂ ਸੂਬੇ ਮਿਲ ਕੇ ਕੰਮ ਕਰਨਗੇ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਸ੍ਰੀ ਆਨਦਪੁਰ ਸਾਹਿਬ ਤੇ ਨੈਣਾ ਦੇਵੀ ਇਤਿਹਾਸਕ ਤੇ ਧਾਰਮਕ ਸਥਾਨ ਹਨ ਜਿਥੇ ਵੱਡੀ ਗਿਣਤੀ 'ਚ ਸੈਲਾਨੀ ਆਉਂਦੇ ਹਨ ਤੇ ਇਨਾਂ ਸੈਲਾਨੀਆਂ ਨੂੰ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਸਹੂਲਤਾਂ ਦੇਣਗੀਆਂ। ਉਨਾਂ ਕਿਹਾ ਕਿ ਹਰੇਕ ਸਾਲ ਲਗਭਗ 25 ਲੱਖ ਯਾਤਰੂ ਨੈਣਾ ਦੇਵੀ ਆਉਂਦੇ ਹਨ ਤੇ ਜਿਨਾ ਵਿਚ 80 ਫ਼ੀ ਸਦੀ ਯਾਤਰੀ ਪੰਜਾਬ ਤੋਂ ਹੁੰਦੇ ਹਨ।