• Home
  • ਸੁਹਰਾਬੁਦੀਨ ਇਨਕਾਊਂਟਰ ਮਾਮਲਾ-ਡੀਜੀ ਵਣਜਾਰਾ ਸਮੇਤ ਸਾਰੇ ਪੁਲਿਸ ਵਾਲੇ ਬਰੀ

ਸੁਹਰਾਬੁਦੀਨ ਇਨਕਾਊਂਟਰ ਮਾਮਲਾ-ਡੀਜੀ ਵਣਜਾਰਾ ਸਮੇਤ ਸਾਰੇ ਪੁਲਿਸ ਵਾਲੇ ਬਰੀ

ਮੁੰਬਈ, (ਖ਼ਬਰ ਵਾਲੇ ਬਿਊਰੋ): ਸੁਹਰਾਬੁਦੀਨ ਇਨਕਾਊਂਟਰ ਮਾਮਲੇ 'ਚ ਬੰਬੇ ਹਾਈਕੋਰਟ ਨੇ ਗੁਜਰਾਤ ਦੇ ਸਾਬਕਾ ਏਟੀਐਸ ਚੀਫ ਵਣਜਾਰਾ ਸਮੇਤ 5 ਪੁਲਿਸ ਮੁਲਾਜ਼ਮਾਂ ਨੂੰ ਬਰੀ ਕਰ ਦਿਤਾ ਹੈ।। ਹਾਈਕੋਰਟ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਬਰਕਰਾਰ ਰਖਿਆ ਹੈ।।
ਜਸਟਿਸ ਬਦਰ ਨੇ ਜੁਲਾਈ 'ਚ ਕਰੀਬ ਦੋ ਹਫ਼ਤੇ ਰੋਜ਼ਾਨਾ ਇਸ ਮਾਮਲੇ ਦੀ ਸੁਣਵਾਈ ਕੀਤੀ। ਦਰਅਸਲ ਹੇਠਲੀ ਅਦਾਲਤ ਦੇ ਫੈਸਲੇ ਤੋਂ ਬਾਅਦ ਸੁਹਾਰਬੁਦੀਨ ਦੇ ਭਰਾ ਰੁਬਾਬੂਦੀਨ ਨੇ ਹਾਈਕੋਰਟ 'ਚ ਅਪੀਲ ਕੀਤੀ ਸੀ ਕਿ ਵਣਜਾਰਾ ਤੇ ਪਾਡਿਆਨ ਨੂੰ ਦੋਸ਼ ਮੁਕਤ ਕਿਉਂ ਕੀਤਾ ਗਿਆ।