• Home
  • ਸ਼ਾਹਰੁਖ ਖ਼ਾਨ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ-ਮਾਮਲਾ ਦਰਜ ਕਰਵਾਇਆ

ਸ਼ਾਹਰੁਖ ਖ਼ਾਨ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ-ਮਾਮਲਾ ਦਰਜ ਕਰਵਾਇਆ

ਨਵੀਂ ਦਿੱਲੀ : ਬਾਲੀਵੁੱਡ ਦੇ ਅਭਿਨੇਤਾ ਸ਼ਾਹਰੁੱਖ ਖ਼ਾਨ ਨੇ ਆਪਣੀ ਫਿਲਮ 'ਜ਼ੀਰੋ' ਦੀ ਪ੍ਰਮੋਸ਼ਨ ਵੇਲੇ ਕਿਰਪਾਨ ਨੂੰ ਗਾਤਰੇ ਸਮੇਤ ਪਹਿਨ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਹੈ। ਇਸ 'ਤੇ ਇਤਰਾਜ਼ ਕਰਦਿਆਂ ਦਿੱਲੀ ਗੁਰਦਵਾਰਾ ਕਮੇਟੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸ਼ਾਹਰੁਖ ਖ਼ਾਨ ਵਿਰੁਧ ਸ਼ਿਕਾਇਤ ਦਰਜ ਕਰਵਾਈ ਹੈ।
ਨਾਰਥ ਐਵਨਿਊ ਪੁਲਿਸ ਥਾਣੇ 'ਚ ਸ਼ਿਕਾਇਤ ਕਰਦਿਆਂ ਸਿਰਸਾ ਨੇ ਮੰਗ ਕੀਤੀ ਕਿ ਫਿਲਮ ਦੇ ਪ੍ਰੋਮੋ 'ਤੇ ਬਿਨਾਂ ਦੇਰੀ ਪਾਬੰਦੀ ਲਾਈ ਜਾਵੇ।