• Home
  • ਅਯੋਧਿਆ ਮਾਮਲਾ : ਅਦਾਲਤ ਨੇ ਕੇਸ ਦੂਜੇ ਬੈਂਚ ਨੂੰ ਭੇਜਣ ਤੋਂ ਕੀਤਾ ਇਨਕਾਰ-ਅਗਲੀ ਸੁਣਵਾਈ 29 ਅਕਤੂਬਰ ਨੂੰ

ਅਯੋਧਿਆ ਮਾਮਲਾ : ਅਦਾਲਤ ਨੇ ਕੇਸ ਦੂਜੇ ਬੈਂਚ ਨੂੰ ਭੇਜਣ ਤੋਂ ਕੀਤਾ ਇਨਕਾਰ-ਅਗਲੀ ਸੁਣਵਾਈ 29 ਅਕਤੂਬਰ ਨੂੰ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਸੁਪਰੀਮ ਕੋਰਟ 'ਚ ਅੱਜ ਇਹ ਸੁਣਵਾਈ ਹੋਈ ਕਿ ਨਮਾਜ਼ ਲਈ ਮਸਜਿਦ ਅਟੁੱਟ ਅੰਗ ਹੈ ਜਾਂ ਨਹੀਂ। ਤਿੰਨ ਜੱਜਾਂ ਦੇ ਬੈਂਚ ਨੇ 1994 ਦੇ ਉਸ ਫ਼ੈਸਲੇ 'ਤੇ ਵਿਚਾਰ ਕਰਨ ਅਤੇ ਕੇਸ ਨੂੰ 7 ਜੱਜਾਂ ਦੇ ਬੈਂਚ ਕੋਲ ਭੇਜਣ ਤੋਂ ਇਨਕਾਰ ਕਰ ਦਿੱਤਾ ਜਿਸ 'ਚ ਕਿਹਾ ਗਿਆ ਹੈ ਕਿ ਨਮਾਜ਼ ਪੜਨ ਲਈ ਮਸਜਿਦ ਜ਼ਰੂਰੀ ਨਹੀਂ।
ਇਸ ਕੇਸ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ 29 ਅਕਤੂਬਰ ਤੋਂ ਅਯੋਧਿਆ ਕੇਸ ਦੀ ਸੁਣਵਾਈ ਨਿਯਮਿਤ ਤੌਰ 'ਤੇ ਹੋਵੇਗੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਅਯੋਧਿਆ ਕੇਸ ਨੂੰ ਪੰਜ ਜੱਜਾਂ ਵਾਲੇ ਬੈਂਚ ਕੋਲ ਨਹੀਂ ਭੇਜਿਆ ਜਾਵੇਗਾ ਸਗੋਂ ਇਸ ਦੀ ਸੁਣਵਾਈ ਤਿੰਨ ਜੱਜਾਂ ਦਾ ਬੈਂਚ ਹੀ ਕਰੇਗਾ।