• Home
  • ਜੋ ਕੰਮ ਅਕਾਲੀ ਦਲ ਨੇ ਕਰਨਾ ਸੀ, ਉਹ ਜਸਟਿਸ ਰਣਜੀਤ ਸਿੰਘ ਨੇ ਕਰ ਦਿਤਾ : ਮੱਕੜ

ਜੋ ਕੰਮ ਅਕਾਲੀ ਦਲ ਨੇ ਕਰਨਾ ਸੀ, ਉਹ ਜਸਟਿਸ ਰਣਜੀਤ ਸਿੰਘ ਨੇ ਕਰ ਦਿਤਾ : ਮੱਕੜ

ਚੰਡੀਗੜ•, (ਖ਼ਬਰ ਵਾਲੇ ਬਿਊਰੋ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਅਕਾਲੀ ਦਲ ਵਿਰੁਧ ਵੱਡਾ ਬਿਆਨ ਦਿਤਾ ਹੈ। ਮੱਕੜ ਨ ਵੱਡਾ ਖ਼ੁਲਾਸਾ ਕਰਦਿਆਂ ਕਿਹਾ ਕਿ ਜਸਟਿਸ ਜੋਰਾ ਸਿੰਘ ਨੇ ਅਕਾਲੀ-ਭਾਜਪਾ ਸਰਕਾਰ ਸਮੇਂ ਆਪਣੀ ਰਿਪੋਰਟ ਪੂਰੀ ਤਰ•ਾਂ ਤਿਆਰ ਕਰ ਲਈ ਗਈ ਸੀ ਪਰ ਤਤਕਾਲੀ ਮੁੱਖ ਸਕੱਤਰ ਨੇ ਉਨ•ਾਂ ਨੂੰ ਮਿਲਣ ਦਾ ਸਮਾਂ ਹੀ ਨਹੀਂ ਦਿਤਾ ਗਿਆ ਸਗੋਂ ਜਸਟਿਸ ਜੋਰਾ ਸਿੰਘ ਨੂੰ ਦੋ ਘੰਟੇ ਆਪਣੇ ਦਫ਼ਤਰ ਅੱਗੇ ਬਿਠਾਈ ਰੱਖਿਆ। ਉਨ•ਾਂ ਮੰਨਿਆ ਕਿ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੇ ਉਸ ਵੇਲੇ ਗ਼ਲਤੀ ਕੀਤੀ ਸੀ ਤੇ ਉਨ•ਾਂ ਦੀ ਕੀਤੀ ਗ਼ਲਤੀ ਨੂੰ ਜਸਟਿਸ ਰਣਜੀਤ ਸਿੰਘ ਨੇ ਸੁਧਾਰ ਦਿਤਾ ਹੈ। ਉਨ•ਾਂ ਮੰਨਿਆ ਕਿ ਜੋ ਕੰਮ ਅਕਾਲੀ ਦਲ ਨੇ ਕਰਨਾ ਸੀ ਉਹ ਜਸਟਿਸ ਰਣਜੀਤ ਸਿੰਘ ਨੇ ਕਰ ਦਿਤਾ ਹੈ। ਉਨ•ਾਂ ਅਕਾਲੀ ਦਲ ਵਲੋਂ ਵਿਧਾਨ ਸਭਾ 'ਚੋਂ ਵਾਕ ਆਊਟ ਕਰਨ ਦੀ ਕਾਰਵਾਈ ਨੂੰ ਵੀ ਗ਼ਲਤ ਦਸਿਆ ਤੇ ਕਿਹਾ ਕਿ ਇਸ ਨਾਲ ਅਕਾਲੀ ਦਲ ਦਾ ਅਕਸ਼ ਖ਼ਰਾਬ ਹੋਇਆ ਹੈ। ਅਕਾਲੀ ਦਲ ਵਲੋਂ ਸਰਕਾਰ ਦੇ ਪੁਤਲੇ ਸਾੜਨ ਬਾਰੇ ਮੱਕੜ ਨੇ ਕਿਹਾ ਕਿ ਹੁਣ ਪੁਤਲੇ ਫੂਕਣ ਨਾਲ ਕੁੱਝ ਨਹੀਂ ਹੋ ਸਕਦਾ।