• Home
  • ਸੁਖਬੀਰ ਬਾਦਲ ਵੱਲੋਂ ਵੀ ਕੁੱਝ ਉਮੀਦਵਾਰਾਂ ਦੀ ਛਾਂਟੀ ! ਪੜ੍ਹੋ ਕਿਹੜਾ ਉਮੀਦਵਾਰ ਕਿੱਥੇ ਫਿੱਟ ਹੋਵੇਗਾ ?

ਸੁਖਬੀਰ ਬਾਦਲ ਵੱਲੋਂ ਵੀ ਕੁੱਝ ਉਮੀਦਵਾਰਾਂ ਦੀ ਛਾਂਟੀ ! ਪੜ੍ਹੋ ਕਿਹੜਾ ਉਮੀਦਵਾਰ ਕਿੱਥੇ ਫਿੱਟ ਹੋਵੇਗਾ ?

ਚੰਡੀਗੜ੍ਹ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਘਿਰੀ ਹੋਈ ਜਥੇਬੰਦੀ ਸ੍ਰੋਮਣੀ ਅਕਾਲੀ ਦਲ ਨੂੰ ਇਸ ਵਾਰ ਉਮੀਦਵਾਰਾਂ ਨੂੰ ਲੱਭਣ ਚ ਬੜੀ ਮੁਸ਼ਕਿਲ ਆ ਰਹੀ ਹੈ । ਹੇਠਲੇ ਪੱਧਰ ਤੇ ਨਿਰਾਸ਼ ਹੋਏ ਕੇਡਰ ਨੂੰ ਅਤੇ ਅਕਾਲੀ ਦਲ ਦੀ ਸਾਖ ਬਚਾਉਣ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਭਾਵੇਂ ਪਿਛਲੇ ਦਿਨੀਂ ਵੱਡੇ ਵੱਡੇ ਪਾਰਟੀ ਦੇ ਅਹੁਦੇ ਥੋਕ ਚ ਵੰਡੇ ਹਨ, ਪਰ ਉਸ ਦੇ ਬਾਵਜੂਦ ਅਕਾਲੀ ਦਲ ਦੀ ਲਹਿਰ ਬਣਦੀ ਨਹੀਂ ਦਿੱਸ ਰਹੀ । ਪਤਾ ਲੱਗਾ ਹੈ ਕਿ ਸੁਖਬੀਰ ਬਾਦਲ ਇਸ ਵਾਰ ਉਮੀਦਵਾਰਾਂ ਨੂੰ ਹਰ ਖੜ੍ਹੇ ਕਰਨ ਲਈ ਹਲਕਾ ਇੰਚਾਰਜਾਂ ਨੂੰ ਫੋਨ ਕਰਕੇ ਉਨ੍ਹਾਂ ਤੋਂ ਸਹਿਮਤੀ ਲੈ ਰਹੇ ਹਨ । ਸੁਤਰਾਂ ਸਰਕਾਰ ਪਤਾ ਲੱਗਾ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਉਮੀਦਵਾਰਾਂ ਦੀ ਛਾਂਟੀ ਕੀਤੀ ਲਿਸਟ ਚ ਲੋਕ ਸਭਾ ਹਲਕਾ ਜਲੰਧਰ ਤੋਂ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ,ਹਲਕਾ ਫਤਿਹਗੜ੍ਹ ਸਾਹਿਬ ਤੋਂ ਥੋੜੇ ਦਿਨ ਪਹਿਲਾਂ ਆਰ ਟੀ ਏ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਅਕਾਲੀ ਦਲ ਚ ਸ਼ਾਮਿਲ ਹੋਏ ਕਰਨ ਸਿੰਘ ,ਪਟਿਆਲਾ ਲੋਕ ਸਭਾ ਹਲਕਾ ਤੋਂ ਸੁਰਜੀਤ ਸਿੰਘ ਰੱਖੜਾ ,ਫਰੀਦਕੋਟ ਲੋਕ ਸਭਾ ਹਲਕਾ ਤੋਂ ਕਾਂਗਰਸ ਚੋਂ ਅਕਾਲੀ ਦਲ ਚ ਸ਼ਾਮਿਲ ਹੋਏ ਜੋਗਿੰਦਰ ਸਿੰਘ ਪੰਜਗਰਾਈਂ ,ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਆਦਿ ਦੇ ਨਾਵਾਂ ਨੂੰ ਹਰੀ ਝੰਡੀ ਦਿੱਤੇ ਜਾਣ ਦੀ ਖ਼ਬਰ ਹੈ । ਅੱਜ ਸੁਖਬੀਰ ਸਿੰਘ ਬਾਦਲ ਦੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਆਗੂਆਂ ਨਾਲ ਮੀਟਿੰਗ ਹੈ ,ਜਿਸ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਆਪਣੇ ਉਮੀਦਵਾਰਾਂ ਦੇ ਨਾਵਾਂ ਦੀ ਚਰਚਾ ਕੀਤੀ ਜਾਣੀ ਹੈ ।