• Home
  • ਫ਼ਰੀਦਕੋਟ ਪੁਲਿਸ ਨੂੰ ਵੱਡੀ ਕਾਮਯਾਬੀ : ਗੈਂਗਸਟਰ ਡਿੰਪਲ ਕਾਬੂ

ਫ਼ਰੀਦਕੋਟ ਪੁਲਿਸ ਨੂੰ ਵੱਡੀ ਕਾਮਯਾਬੀ : ਗੈਂਗਸਟਰ ਡਿੰਪਲ ਕਾਬੂ

ਫ਼ਰੀਦਕੋਟ, (ਖ਼ਬਰ ਵਾਲੇ ਬਿਊਰੋ): ਫਰੀਦਕੋਟ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਪੁਲਿਸ ਪਾਰਟੀ ਨੇ ਖ਼ਤਰਨਾਕ ਅਪਰਾਧੀ ਗੈਂਗਸਟਰ ਡਿੰਪਲ ਨੂੰ ਕਾਬੂ ਕਰ ਲਿਆ। ਡਿੰਪਲ ਕੋਲੋਂ ਪੁਲਿਸ ਨੇ ਇੱਕ ਪਿਸਤੌਲ, ਦੋ ਕਾਰਤੂਸ ਤੇ ਸੈਂਕੜੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
ਪੁਲਿਸ ਅਧਿਕਾਰੀ ਸੇਵਾ ਸਿੰਘ ਮੱਲੀ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਡਿੰਪਲ ਪੰਜਾਬ 'ਚ ਵਾਪਰੀਆਂ ਕਈ ਅਪਰਾਧਿਕ ਘਟਨਾਵਾਂ ਲਈ ਲੋੜੀਂਦਾ ਸੀ। ਉਨਾਂ ਦਸਿਆ ਕਿ ਇਸ ਦਾ ਸਬੰਧ ਜੱਗੂ ਭਗਵਾਨਪੁਰੀਆ ਗਰੁੱਪ ਨਾਲ ਸਬੰਧ ਹੈ।