• Home
  • ਜਦੋਂ ਜਾਅਲੀ ਵੋਟਾਂ ਭੁਗਤਾਉਂਦਾ ਫੜਿਆ ਬ੍ਰਹਮ ਮਹਿੰਦਰਾ ਦਾ ਪੀ.ਏ.

ਜਦੋਂ ਜਾਅਲੀ ਵੋਟਾਂ ਭੁਗਤਾਉਂਦਾ ਫੜਿਆ ਬ੍ਰਹਮ ਮਹਿੰਦਰਾ ਦਾ ਪੀ.ਏ.

ਚੰਡੀਗੜ, (ਖ਼ਬਰ ਵਾਲੇ ਬਿਊਰੋ)।: ਅੱਜ ਉਸ ਸਮੇਂ ਰੌਲਾ ਪੈ ਗਿਆ ਜਦੋਂ ਕੈਬਨਿਟ ਮੰਤਰੀ ਦੇ ਪੀਏ ਬਹਾਦਰ ਖਾਂ ਨੂੰ ਅਕਾਲੀ ਆਗੂਆਂ ਨੇ ਪਟਿਆਲਾ ਦਿਹਾਤੀ ਦੇ ਪਿੰਡ ਬਖ਼ਸ਼ੀਵਾਲਾ ਵਿਖੇ ਜਾਅਲੀ ਵੋਟਾਂ ਭੁਗਤਾਉਂਦੇ ਹੋਏ ਫੜ ਲਿਆ। ਗੁਸਾਏ ਲੋਕਾਂ ਨੇ ਬਹਾਦਰ ਖਾਨ ਨੂੰ ਇਕ ਕਮਰੇ 'ਚ ਬੰਦ ਕਰ ਦਿੱਤਾ। ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਨੇ ਉਸ ਨੂੰ ਲੋਕਾਂ ਦੇ ਚੁੰਗਲ 'ਚੋਂ ਛੁਡਵਾਇਆ।
ਲੋਕਾਂ ਦਾ ਦੋਸ਼ ਸੀ ਕਿ ਬਹਾਦਰ ਖਾਨ ਵੋਟਾਂ ਦੌਰਾਨ ਦਖ਼ਲਅੰਦਾਜ਼ੀ ਕਰ ਰਿਹਾ ਸੀ ਤੇ ਕਾਂਗਰਸੀ ਉਮੀਦਵਾਰ ਦੇ ਹੱਕ 'ਚ ਜਾਅਲੀ ਵੋਟਾਂ ਭੁਗਤਾ ਰਿਹਾ ਸੀ ਤੇ ਉਸ ਦੀ ਇਸ ਪਿੰਡ ਵਿਚ ਵੋਟ ਵੀ ਨਹੀਂ ਹੈ।