• Home
  • ਡਾਇਰੈਕਟਰ ਸਿੱਖਿਆ ਵਿਭਾਗ ਦਾ ਮਾਅਰਕਾ:-ਅੱਜ ਦੇ ਕੰਮ ਦਾ ਪੱਤਰ ਆਉਣ ਵਾਲੇ ਕੱਲ ਦੀ ਤਰੀਕ ‘ਚ ਜਾਰੀ .!

ਡਾਇਰੈਕਟਰ ਸਿੱਖਿਆ ਵਿਭਾਗ ਦਾ ਮਾਅਰਕਾ:-ਅੱਜ ਦੇ ਕੰਮ ਦਾ ਪੱਤਰ ਆਉਣ ਵਾਲੇ ਕੱਲ ਦੀ ਤਰੀਕ ‘ਚ ਜਾਰੀ .!

ਚੰਡੀਗੜ੍ਹ, (ਖਬਰ ਵਾਲੇ ਬਿਊਰੋ)-ਸਰਕਾਰਾਂ ਦੇ ਕੁਝ ਅਧਿਕਾਰੀ ਸਰਕਾਰ ਦੇ ਇਸ਼ਾਰੇ ਤੇ ਪੁਰਾਣੀਆਂ ਤਰੀਕਾਂ ਚ ਫਾਈਲ ਵਰਕ ਦਾ ਕੰਮ ਕਰਨ ਬਾਰੇ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈ ,ਪਰ ਸਿੱਖਿਆ ਵਿਭਾਗ ਨੇ ਭਵਿੱਖ ਦੇ ਇੱਕ ਦਿਨ ਪਹਿਲਾਂ' ਜਾਣੀ ਕਿ ਆਉਣ ਵਾਲੇ ਕੱਲ੍ਹ ਦੀ ਤਰੀਕ ਚ ਕੰਮ ਕਰਕੇ ਮਾਅਰਕਾ ਮਾਰ ਦਿੱਤਾ  ਹੈ । ਜਿਸ ਦੀ ਚਰਚਾ ਹਰ ਵਿਭਾਗ ਦੇ ਵਿੱਚ ਹੋ ਰਹੀ ਹੈ ।

ਹੋਇਆ ਇੰਜ ਕਿ 23 ਅਗਸਤ ਨੂੰ ਸਿੱਖਿਆ ਵਿਭਾਗ ਦੇ ਡੀ ਜੀ ਐੱਸ ਈ ਵੱਲੋਂ ਇੱਕ ਹੁਕਮ ਜਾਰੀ ਹੋਇਆ 'ਪਰ ਉਸ ਤੇ ਉਨ੍ਹਾਂ ਵੱਲੋਂ  24 ਤਾਰੀਖ ਪਾ ਕੇ  ਆਦੇਸ਼ ਜਾਰੀ ਕਰ ਦਿਤੇ ਗਏ ਹਨ, ਇਸ ਹੁਕਮ ਵਿੱਚ ਪ੍ਰਿੰਸੀਪਲ ਪੱਧਰ ਦੇ ਅਧਿਕਾਰੀਆਂ ਦੀ  3582 ਮਾਸਟਰ ਕੈਡਰ ਦੀਆਂ ਪੋਸਟਿੰਗਾਂ ਦੀ ਪੜਤਾਲ ਬਾਰੇ ਡਿਊਟੀਆਂ ਲਗਾਈਆਂ ਗਈਆਂ  ਹਨ ।