• Home
  • ਚੀਨ ਦੇ ਕੈਮੀਕਲ ਪਲਾਂਟ ‘ਚ ਧਮਾਕਾ-22 ਮੌਤਾਂ ਤੇ 50 ਟਰੱਕ ਸੜੇ

ਚੀਨ ਦੇ ਕੈਮੀਕਲ ਪਲਾਂਟ ‘ਚ ਧਮਾਕਾ-22 ਮੌਤਾਂ ਤੇ 50 ਟਰੱਕ ਸੜੇ

ਬੀਜਿੰਗ: ਉਤਰੀ ਚੀਨ ਦੇ ਝਾਂਗਕਿਊ ਸੂਬੇ 'ਚ ਇੱਕ ਕੈਮੀਕਲ ਪਲਾਂਟ 'ਚ ਹੋਏ ਧਮਾਕੇ ਕਾਰਨ 22 ਵਿਅਕਤੀਆਂ ਦੀ ਮੌਤ ਹੋ ਗਈ ਅਤੇ 22 ਵਿਅਕਤੀ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਫੈਕਟਰੀ 'ਚ ਸਮਾਨ ਲੈ ਕੇ ਆਏ ਬਾਹਰ ਖੜੇ 50 ਟਰੱਕ ਵੀ ਸੜ ਕੇ ਸਵਾਹ ਹੋ ਗਏ। ਇਹ ਧਮਾਕਾ ਚੀਨ ਦੀ ਰਾਜਧਾਨੀ ਬੀਜਿੰਗ ਤੋਂ 200 ਕਿਲੋਮੀਟਰ ਦੂਰ ਹੀਬੋਈ ਸ਼ੇਸ਼ੂਆ ਪਲਾਂਟ 'ਚ ਹੋਇਆ। ਪਲਾਂਟ 'ਚ ਧਮਾਕਾ ਹੋਣ ਦੇ ਤੁਰੰਤ ਬਾਅਦ ਅੱਗ ਲੱਗ ਗਈ ਤੇ ਬਾਹਰ ਖੜੇ ਟਰੱਕ ਵੀ ਲਪੇਟ 'ਚ ਆ ਗਏ ਜਿਨਾਂ ਦਾ ਮਲਬਾ ਸੜਕਾਂ 'ਤੇ ਖਿਲਰ ਗਿਆ।