• Home
  • ਪੀ ਪੀ ਐਸ ਸੀ ਦੀ ਵੈੱਬਸਾਈਟ ਚ ਦੋ ਦਿਨ ਤੋਂ ਟੈਕਨੀਕਲ ਪ੍ਰਾਬਲਮ :-ਉਮੀਦਵਾਰਾਂ ਚ ਹਾਹਾਕਾਰ -ਸਿੱਖਿਆ ਵਿਭਾਗ ਲਈ ਸੀ ਅੱਜ ਆਖਰੀ ਮਿਤੀ

ਪੀ ਪੀ ਐਸ ਸੀ ਦੀ ਵੈੱਬਸਾਈਟ ਚ ਦੋ ਦਿਨ ਤੋਂ ਟੈਕਨੀਕਲ ਪ੍ਰਾਬਲਮ :-ਉਮੀਦਵਾਰਾਂ ਚ ਹਾਹਾਕਾਰ -ਸਿੱਖਿਆ ਵਿਭਾਗ ਲਈ ਸੀ ਅੱਜ ਆਖਰੀ ਮਿਤੀ

ਚੰਡੀਗੜ੍ਹ : ਸਿੱਖਿਆ ਵਿਭਾਗ ਦੇ ਪ੍ਰਿੰਸੀਪਲ, ਮੁੱਖ ਅਧਿਆਪਕ ਅਤੇ ਲੈਕਚਰਾਰਾਂ ਦੀਆਂ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪਿਛਲੇ ਦਿਨੀਂ ਇਸ਼ਤਿਹਾਰ ਪ੍ਰਕਾਸ਼ਤ ਕਰਕੇ ਅਸਾਮੀਆਂ ਕੱਢੀਆਂ ਗਈਆਂ ਸਨ ।ਜਿਸ ਦੀ ਉਮੀਦਵਾਰਾਂ ਲਈ ਆਨਲਾਈਨ ਅਪਲਾਈ ਕਰਨ ਦੀ ਅੱਜ 2 ਅਪਰੈਲ ,2019 ਨੂੰ ਆਖ਼ਰੀ ਮਿਤੀ ਹੈ । ਪਰ ਪਾਰਦਰਸ਼ੀ ਢੰਗ ਨਾਲ ਭਰਤੀ ਕਰਨ ਵਾਲਾ ਸਮਝਿਆ ਜਾਂਦਾ ਪੀ ਪੀ ਐਸ ਸੀ ਦੀ ਵੈੱਬਸਾਈਟ ਤੇ 2 ਦਿਨ ਤੋਂ ਟੈਕਨੀਕਲ ਪ੍ਰਾਬਲਮ ਚਲੀ ਆ ਰਹੀ ਹੈ ,ਜਿਸ ਕਾਰਨ ਉਕਤ ਪੋਸਟਾਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਚ ਜਿੱਥੇ ਹਾਹਾਕਾਰ ਮੱਚ ਗਈ ਹੈ । ਇਸ ਸਬੰਧੀ ਵਿਭਾਗ ਵੱਲੋਂ ਅਜੇ ਤੱਕ ਟੈਕਨੀਕਲ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ । ਕਈ ਉਮੀਦਵਾਰਾਂ ਨੇ ਖ਼ਬਰ ਵਾਲੇ ਡਾਟ ਕਾਮ ਨੂੰ ਦੱਸਿਆ ਕਿ ਜਦੋਂ ਉਹ ਟੈਕਨੀਕਲ ਲਈ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਦੇ ਹਨ ਤਾਂ ਉੱਥੇ ਕੋਈ ਫੋਨ ਚੁੱਕਦਾ ਨਹੀਂ ।
ਇਸ ਸਬੰਧੀ ਜਦੋਂ ਖ਼ਬਰ ਵਾਲੇ ਟੀਮ ਟੀਮ ਵੱਲੋਂ ਕਮਿਸ਼ਨ ਦੇ ਚੇਅਰਮੈਨ ਨਾਲ ਸੰਪਰਕ ਕਰਨ ਲਈ ਫੋਨ ਕੀਤਾ ਤਾਂ ਉਨ੍ਹਾਂ ਦੇ ਪ੍ਰਾਈਵੇਟ ਸੈਕਟਰੀ ਨੇ ਮੰਨਿਆ ਕਿ ਟੈਕਨੀਕਲ ਪ੍ਰਾਬਲਮ ਚੱਲ ਰਹੀ ਹੈ ।ਪਰ ਉਸ ਨੇ ਕਿਹਾ ਕਿ ਤੁਸੀਂ ਇਸ ਵਾਸਤੇ ਕਮਿਸ਼ਨ ਦੇ ਸੈਕਟਰੀ ਨਾਲ ਸੰਪਰਕ ਕਰੋ । ਜਦੋਂ ਕਮਿਸ਼ਨ ਦੇ ਸਕੱਤਰ ਦੇ ਦਫਤਰ ਚ ਫੋਨ ਕੀਤਾ ਗਿਆ ਤਾਂ ਉੱਥੇ ਉਨ੍ਹਾਂ ਦੇ ਪੀ ਏ ਅਸ਼ੋਕ ਕੁਮਾਰ ਵੱਲੋਂ ਸਕੱਤਰ ਨਾਲ ਗੱਲ ਨਹੀਂ ਕਰਵਾਈ ਗਈ ਅਤੇ ਉਨ੍ਹਾਂ ਕਿਹਾ ਕਿ ਉਹ ਚੇਅਰਮੈਨ ਸਾਹਬ ਦੇ ਨਾਲ ਕਾਨਫੀਡੈਂਸਲ ਮੀਟਿੰਗ ਚ ਹਨ ।