• Home
  • ਅਲੋਕ ਵਰਮਾ ਨੇ ਪੁਲਿਸ ਸੇਵਾ ਛੱਡੀ-ਸਰਕਾਰ ਦੀਆਂ ਨੀਤੀਆਂ ਨੇ ਚੰਗਾ ਅਫ਼ਸਰ ਖੋਇਆ

ਅਲੋਕ ਵਰਮਾ ਨੇ ਪੁਲਿਸ ਸੇਵਾ ਛੱਡੀ-ਸਰਕਾਰ ਦੀਆਂ ਨੀਤੀਆਂ ਨੇ ਚੰਗਾ ਅਫ਼ਸਰ ਖੋਇਆ

ਨਵੀਂ ਦਿੱਲੀ : ਰਾਤੋ ਰਾਤ ਸੀ ਬੀ ਆਈ ਦੇ ਚੀਫ਼ ਦੇ ਪਦ ਤੋਂ ਹਟਾਏ ਗਏ ਅਲੋਕ ਵਰਮਾ ਨੂੰ ਕੇਂਦਰ ਸਰਕਾਰ ਨੇ ਫਾਇਰ ਸੇਫਟੀ ਦਾ ਡੀ ਜੀ ਬਣਾਉਣ ਦਾ ਐਲਾਨ ਕੀਤਾ ਸੀ ਤੇ ਇਸ ਤੋਂ ਇਲਾਵਾ ਡਿਫੈਂਸ ਸਰਵਿਸਜ਼ ਅਤੇ ਹੋਮਗਾਰਡ ਵਿਭਾਗ 'ਚ ਮਹਾਂ ਨਿਰਦੇਸ਼ਕ ਦਾ ਅਹੁਦਾ ਦਿੱਤਾ ਸੀ ਪਰ ਅਲੋਕ ਵਰਮਾ ਨੇ ਪੁਲਿਸ ਸੇਵਾ ਨੂੰ ਹੀ ਅਲਵਿਦਾ ਆਖ ਦਿੱਤਾ ਗਿਆ ਹੈ। ਉਨਾਂ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ ਤੇ ਆਪਣੇ ਅਸਤੀਫੇ 'ਚ ਉਨਾਂ ਲਿਖਿਆ ਹੈ ਕਿ ਉਨਾਂ ਦੀ ਸਰਵਿਸ ਜੁਲਾਈ 2017 'ਚ ਹੀ ਪੂਰੀ ਹੋ ਗਈ ਸੀ ਤੇ ਹੁਣ ਮੈਂ ਕਿਸੇ ਵਿਭਾਗ 'ਚ ਡਾਇਰੈਕਟਰ ਬਣਨ ਲਈ ਉਮਰ ਸੀਮਾ ਪਾਰ ਕਰ ਚੁੱਕਾ ਹਾਂ।
ਵਰਮਾ ਨੇ ਭਾਵੇਂ ਅਸਤੀਫੇ 'ਚ ਸਪੱਸ਼ਟ ਨਹੀਂ ਲਿਖਿਆ ਪਰ ਇਹ ਸੱਚ ਹੈ ਕਿ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਨੇ ਇੱਕ ਕਾਬਲ ਪੁਲਿਸ ਅਫਸਰ ਲੋਕਾਂ ਕੋਲੋਂ ਖੋਹ ਲਿਆ ਹੈ।