• Home
  • ਬੇਅਦਬੀ ਮਾਮਲੇ ਵਿੱਚ ਵਿਧਾਇਕ ਫੂਲਕਾ ਦੀ  ਰਾਏ ਤੋਂ ਵੱਖ  ਬੋਲੇ ਵਿਧਾਇਕ ਕੰਵਰ ਸੰਧੂ

ਬੇਅਦਬੀ ਮਾਮਲੇ ਵਿੱਚ ਵਿਧਾਇਕ ਫੂਲਕਾ ਦੀ  ਰਾਏ ਤੋਂ ਵੱਖ  ਬੋਲੇ ਵਿਧਾਇਕ ਕੰਵਰ ਸੰਧੂ

ਚੰਡੀਗੜ੍ਹ (ਖਬਰ ਵਾਲੇ ਬਿਊਰੋ )-
ਆਮ ਆਦਮੀ ਪਾਰਟੀ ਦੇ ਬਾਗ਼ੀ ਮੰਨੇ ਜਾਂਦੇ ਸੁਖਪਾਲ ਖਹਿਰਾ ਧੜੇ ਨੇ ਮੰਨਿਆ ਹੈ ਕਿ ਕਿਸੇ ਵੀ ਦਬਾਅ ਹੇਠਾ ਕੇ ਬਹਿਬਲ ਕਲਾਂ ਅਤੇ ਗੋਲੀ ਕਾਂਡ ਦੇ ਦੋਸ਼ਾਂ ਵਿੱਚ ਸ਼ਾਮਿਲ ਵਿਅਕਤੀਆਂ ਵਿਰੁੱਧ ਤੁਰਤ ਫੁਰਤ ਕਾਰਵਾਈ ਕਰਨਾ ਗਲਤ ਹੋਵੇਗਾ ।ਅਜਿਹੀ ਕਾਰਵਾਈ ਇਸ ਕਾਂਡ ਦੇ ਦੋਸ਼ੀਆਂ ਨੂੰ ਬਚਣ ਵਿੱਚ ਮਦਦ ਦੇਵੇਗੀ । ਇਹ ਖ਼ੁਲਾਸਾ ਖਹਿਰਾ ਧੜੇ ਦੇ ਬੁਲਾਰੇ ਮੰਨੇ ਜਾਂਦੇ ਵਿਧਾਇਕ ਕੰਵਰ ਸੰਧੂ ਨੇ ਇੱਕ ਵੈੱਬ ਪੋਰਟਲ ਨਾਲ ਗੱਲਬਾਤ ਦੌਰਾਨ ਕੀਤਾ।  ਜ਼ਿਕਰਯੋਗ ਹੈ ਕਿ ਇੱਕ ਦਿਨ ਹੀ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ ਐੱਸ ਫੂਲਕਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਕਾਂਡ ਦੇ ਵਿੱਚ ਸ਼ਾਮਿਲ ਪ੍ਰਕਾਸ਼ ਸਿੰਘ ਬਾਦਲ ਸਾਬਕਾ ਡੀ ਜੀ ਪੀ ਸੈਣੀ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ।
ਲੋਕ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਵਿਧਾਇਕ ਸੰਧੂ ਨੇ ਕਿਹਾ ਕੇ ਪਾਰਟੀ ਫਿਲਹਾਲ ਲੋਕ ਸਭਾ ਚੋਣਾਂ ਲੜਨ ਦੀ ਹਾਲਤ ਵਿੱਚ ਨਹੀਂ । ਪੱਤਰਕਾਰ ਅਤੇ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਪਾਰਟੀ ਵਿੱਚ ਚੋਣਾਂ ਨੂੰ ਲੈ ਕੇ ਕੋਈ ਤਿਆਰੀ ਨਹੀਂ ਕੋਈ ਹਲਕਾ ਇੰਚਾਰਜ ਜਾਂ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਨਹੀਂ ਕੀਤੀ ਜਾ ਸਕੀ ਜਦਕਿ ਪਾਰਟੀ ਦੇ ਆਗੂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਿੱਚ ਲੱਗੇ ਹੋਏ ਹਨ ।ਕੰਵਰ ਸੰਧੂ ਨੇ ਪਾਰਟੀ ਹਿੱਤ ਵਿਚ ਪਾਰਟੀ ਹਾਈਕਮਾਨ ਨੂੰ ਸੁਝਾਅ ਦਿੱਤਾ ਹੈ ਕਿ ਉਨ੍ਹਾਂ ਦੇ ਬਠਿੰਡੇ ਫੈਸਲੇ ਨੂੰ ਮੰਨ ਕੇ ਪਾਰਟੀ ਦੀ ਮਜ਼ਬੂਤੀ ਲਈ ਕਦਮ ਚੁੱਕੇ ਜਾਣ ।