• Home
  • ਕਮਿਸ਼ਨ ਦੀ ਰਿਪੋਰਟ ਤੇ ਬਹਿਸ ਦਾ ਅਕਾਲੀਆਂ ਵੱਲੋਂ ਬਾਈਕਾਟ – ਮੌਕ ਅਸੈਂਬਲੀ ਦਾ ਲੋਧੀਨੰਗਲ ਸਪੀਕਰ ਬਣਿਆ

ਕਮਿਸ਼ਨ ਦੀ ਰਿਪੋਰਟ ਤੇ ਬਹਿਸ ਦਾ ਅਕਾਲੀਆਂ ਵੱਲੋਂ ਬਾਈਕਾਟ – ਮੌਕ ਅਸੈਂਬਲੀ ਦਾ ਲੋਧੀਨੰਗਲ ਸਪੀਕਰ ਬਣਿਆ

ਚੰਡੀਗੜ੍ਹ, (ਖਬਰ ਵਾਲੇ ਬਿਓਰੋ)-ਪੰਜਾਬ ਵਿਧਾਨ ਸਭਾ ਦੇ ਚੱਲ ਰਿਹਾ ਸੈਸ਼ਨ ਦੌਰਾਨ ਜਸਟਿਸ  ਰਣਜੀਤ ਸਿੰਘ  ਕਮਿਸ਼ਨ ਦੀ ਰਿਪੋਰਟ ਤੇ ਚੱਲ ਰਹੀ ਬਹਿਸ ਪਰ ਦਾ ਅਕਾਲੀ ਦਲ ਵੱਲੋਂ ਬਾਈਕਾਟ ਕਰਕੇ ਸਦਨ ਦੇ ਬਾਹਰ ਬਣੀ ਐਮਐਲਏ ਗੈਲਰੀਜ਼ ਆਪਣਾ ਵੱਖਰੀ  ਮੌਕ ਅਸੈਂਬਲੀ ਲਗਾ ਦਿੱਤੀ ਹੈ  । ਇਸ ਸਦਨ ਚ ਸਪੀਕਰ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੂੰ ਬਣਾਇਆ ਗਿਆ ਹੈ ।

ਮੋਖ ਸਦਨ ਦੌਰਾਨ ਸਪੀਕਰ ਲੋਧੀਨੰਗਲ ਨੂੰ ਸੰਬੋਧਨ ਕਰਦਿਆਂ ਬਿਕਰਮਜੀਤ ਸਿੰਘ ਮਜੀਠੀਆਂ ਨੇ ਕਿਹਾ ਕਿ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਇਨਜਸਟਿਸ ਕਮਿਸ਼ਨ ਮੰਨਦੇ ਹਨ ,ਕਿਉਂਕਿ ਇਸ ਸੇਵਾ ਮੁਕਤ ਜੱਜ ਦੇ ਕਾਂਗਰਸੀਆਂ ਨਾਲ ਪੁਰਾਣੇ ਸਬੰਧ ਹਨ । ਮਜੀਠੀਆ ਨੇ ਇਸ ਸਮੇਂ ਮੌਕ ਸੈਸ਼ਨ ਚ ਰਣਜੀਤ ਕਮਿਸ਼ਨ ਦੀ ਰਿਪੋਰਟ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਰਣਜੀਤ ਸਿੰਘ ਇੱਕ ਕਾਂਗਰਸ ਦਾ ਵਰਕਰ ਹੈ ਕਿਉਂਕਿ ਇਸ ਦੀ ਲੜਕੀ ਪੰਜਾਬ ਸਰਕਾਰ ਦੇ ਏ ਜੀ ਆਫਿਸ ਚ ਨੌਕਰੀ ਕਰਦੀ ਹੈ ਅਤੇ ਨਾਲ ਹੀ ਇਨ੍ਹਾਂ ਰਣਜੀਤ ਸਿੰਘ ਤੇ ਕਾਂਗਰਸ ਚੋਣ ਮੈਨੀਫੈਸਟੋ ਲਿਖਣ ਵਾਲੀ ਕਮੇਟੀ ਦਾ ਮੈਂਬਰ ਹੋਣ ਦੇ ਵੀ ਦੋਸ਼ ਲਾਏ ।