• Home
  • ਐਮਬੀਡੀ ਗਰੁੱਪ ਵੱਲੋਂ ਐਮਬੀਡੀ ਨਿਯੋਪੋਲਿਸ ਲੁਧਿਆਣਾ ‘ਚ ਦਿ ਚੌਕਲੇਟ ਬਾਕਸ ਐਂਡ ਲਾਊਂਜ ਸ਼ੁਰੂ ਕਰਨ ਦੀ ਘੋਸ਼ਣਾ

ਐਮਬੀਡੀ ਗਰੁੱਪ ਵੱਲੋਂ ਐਮਬੀਡੀ ਨਿਯੋਪੋਲਿਸ ਲੁਧਿਆਣਾ ‘ਚ ਦਿ ਚੌਕਲੇਟ ਬਾਕਸ ਐਂਡ ਲਾਊਂਜ ਸ਼ੁਰੂ ਕਰਨ ਦੀ ਘੋਸ਼ਣਾ

ਲੁਧਿਆਣਾ:-ਕਈ ਅਵਾਰਡ ਜਿੱਤਣ ਵਾਲੇ ਖਾਦ ਅਤੇ ਡ੍ਰਿੰਕ ਬ੍ਰਾਂਡ - ਦਿ ਚੌਕਲੇਟ ਬਾਕਸ ਐਂਡ ਲਾਊਂਜ ਨੇ ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ ਟਿਕਾਣੇ - ਐਮਬੀਡੀ ਨਿਯੋਪੋਲਿਸ ਦੇ ਨਾਲ ਮੌਲਸ 'ਚ ਆਪਣੀ ਇੰਟਰੀ ਦੀ ਘੋਸ਼ਣਾ ਕੀਤੀ।
ਪਿਛਲੇ 15 ਸਾਲਾਂ ਤੋਂ, ਦਿ ਚੌਕਲੇਟ ਐਂਡ ਲਾਊਂਜ, ਜਿਸਨੂੰ ਅਕਸਰ ਟੀਸੀਬੀ ਕਿਹਾ ਜਾਂਦਾ ਹੈ, ਐਮਬੀਡੀ ਗਰੁੱਪ ਦੇ ਮਾਲਕਾਨਾ ਹੱਕ ਵਾਲੇ ਪੰਜ ਸਿਤਾਰਾ ਹੋਟਲਾਂ 'ਚ ਸੰਚਾਲਨ ਕਰਦਾ ਰਿਹਾ ਹੈ ਅਤੇ ਇਸਨੂੰ ਐਮਬੀਡੀ ਗਰੁੱਪ ਦੇ ਸਭ ਤੋਂ ਨਵੀਨ ਬ੍ਰਾਂਡਾਂ 'ਚੋਂ ਇੱਕ ਮੰਨਿਆ ਜਾਂਦਾ ਹੈ।

ਟੀਸੀਬੀ ਖਾਣ ਪੀਣ ਦੀਆਂ ਆਪਣੀਆਂ ਨਵੀਆਂ ਚੀਜਾਂ, ਅਦਭੁਤ ਚੋਣ, ਅਧੁਨਿਕ ਅਤੇ ਦਿਲਚਸਪ ਪ੍ਰਕ੍ਰਿਤੀ ਦੇ ਆਪਣੇ ਸ਼ਾਨਦਾਰ ਪਾਰੰਪਰਿਕ ਪਕਵਾਨਾਂ ਦੇ ਲਈ ਜਾਣਿਆ ਜਾਂਦਾ ਹੈ। ਅਗਲੇ ਪੰਜ ਸਾਲਾਂ 'ਚ ਤੇਜੀ ਨਾਲ ਵਿਸਥਾਰ ਦੇ ਲਈ ਟੀਸੀਬੀ ਦੀ ਯੋਜਨਾਂ 'ਚ, ਸੰਪੂਰਣ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਅਤੇ ਰਾਜਾਂ ਦੀਆਂ ਰਾਜਧਾਨੀਆਂ 'ਚ ਪ੍ਰੀਮੀਅਮ ਹਾਈਵੇ ਵਾਲੇ ਸਥਾਨਾਂ 'ਤੇ ਅਤੇ ਲਗਜ਼ਰੀ ਮੌਲਸ 'ਚ 100 ਲਾਊਂਜ ਖੋਲ•ਣਾ ਸ਼ਾਮਿਲ ਹੈ।

ਚੌਕਲੇਟ ਐਂਡ ਬਾਕਸ ਲਾਊਂਜ ਵਧੀਆ ਖਾਦ ਪਦਾਰਥਾਂ ਅਤੇ ਆਪਣੇ ਪਿਆਰਿਆਂ ਦੇ ਨਾਲ ਕੁਆਲਿਟੀ ਟਾਈਮ ਬਿਤਾਉਣ ਦੇ ਲਈ ਇੱਕ ਆਦਰਸ਼ ਸਥਾਨ ਹੈ। ਇਹ ਇਸ ਤੱਥ ਦੀ ਗਵਾਹੀ ਦਿੰਦਾ ਹੈ ਕਿ ਪਿਛਲੇ 15 ਸਾਲਾਂ 'ਚ ਇਸ ਬ੍ਰਾਂਡ ਨੂੰ ਕਈ ਮਸ਼ਹੂਰ ਅਵਾਰਡਾਂ ਨਾਲ ਸਨਮਾਨਤ ਕੀਤਾ ਗਿਆ ਹੈ, ਜਿਵੇਂ ਟਾਈਮਸ ਫੂਡ ਗਾਈਡ ਐਂਡ ਨਾਈਟਲਾਈਫਅਵਾਰਡ ਅਤੇ ਐਚਟੀ ਹਾਲ ਆਫ ਫੇਮ। ਗ੍ਰਾਹਕਾਂ ਦੇ ਲਗਾਤਾਰ ਬਦਲਦੇ ਵਿਵਹਾਰ ਨਾਲ ਤਾਲਮੇਲ ਬਣਾਉਂਦੇ ਹੋਏ, ਟੀਸੀਬੀ 'ਚ ਸਿਗਨੇਚਰ ਸਨੈਕਸ ਪ੍ਰਦਾਨ ਕੀਤੇ ਜਾਂਦੇ ਹਨ, ਜਿਨ•ਾਂ 'ਚ ਰੈਪਸ, ਬਰਗਰ, ਚਿਟ ਚੈਟ ਕਾਂਬੋ, ਸੈਂਡਵਿਚ, ਸਲਾਦ, ਸ਼ੇਕ, ਮੈਕਰੂਨ, ਚੌਕਲੇਟ, ਡਿਜਾਇਨਰ ਕੇਕ ਅਤੇ ਕਈ ਤਾਜੇ ਮੌਸਮੀ ਉਤਪਾਦ ਸ਼ਾਮਿਲ ਹਨ।

ਚੌਕਲੇਟ ਪਸੰਦ ਕਰਨ ਵਾਲਿਆਂ ਦੇ ਲਈ ਤਾਂ ਇਹ ਸਥਾਨ ਸਵਰਗ ਨਾਲੋਂ ਘੱਟ ਨਹੀਂ ਹੈ। ਟੀਸੀਬੀ 'ਚ ਕੁਆਲਿਟੀ ਅਤੇ ਬਿਹਤਰੀਨ ਸਮੱਗਰੀ ਵਾਲੀਆਂ ਚੌਕਲੇਟਸ ਮਿਲਦੀਆਂ ਹਨ। ਮੈਕਰੌਨ ਦੀ ਰੰਗੀਨ ਰੇਂਜ ਉਪਭੋਗਤਾਵਾਂ ਦੀਆਂ ਇੱਛਾਵਾਂ ਨਾਲੋਂ ਕਿਤੇ ਜ਼ਿਆਦਾ ਵਧ ਕੇ ਹੈ ਅਤੇ ਇਹ ਪਲ ਹਮੇਸ਼ਾ ਯਾਦ ਰਹਿ ਜਾਂਦਾ ਹੈ। ਇਸ ਤੋਂ ਇਲਾਵਾ, ਕਿਸੇ ਖਾਸ ਮੌਕੇ ਨੂੰ ਯਾਦਗਾਰ ਬਣਾਉਣ ਦੇ ਲਈ ਇੱਥੇ ਡਿਜਾਇਨਰ ਕੇਕਾਂ ਦੀ ਬਹੁਤ ਸਾਰੀ ਵਰਾਇਟੀ ਮਿਲਦੀ ਹੈ।

ਸਹੀ ਕੀਮਤ 'ਚ ਸਵਾਦਿਸ਼ਟ ਅਤੇ ਸਿਹਤਮੰਦ ਮੈਨਿਊ 'ਚ ਸਵਾਦ ਨਾਲ ਭਰਪੂਰ ਸਲਾਦ ਦੀਆਂ ਅਜਿਹੀਆਂ ਰੈਸਪੀਆਂ ਮਿਲਦੀਆਂ ਹਨ, ਜਿਹੜੀਆਂ ਸਲਾਦ ਨੂੰ ਡਾਈਟ ਵਾਲੇ ਭੋਜਨ ਦੀ ਥਾਂ ਇੱਕ ਵਧੀਆ ਭੋਜਨ ਦੇ ਵਿਕਲਪ 'ਚ ਬਦਲ ਦੇਣਗੀਆਂ। ਸਿਹਤ ਦੇ ਪ੍ਰਤੀ ਸੁਚੇਤ ਲੋਕ ਪ੍ਰੋਟੀਨ, ਫਾਈਬਰ ਅਤੇ ਹੈਲਦੀ ਫੈਟ ਦੇ ਨਾਲ ਪੋਸ਼ਕ ਤੱਤਾਂ ਨਾਲ ਭਰਪੂਰ ਹੈਲਦੀ ਸਮੂਦੀ ਵੀ ਚੁਣ ਸਕਦੇ ਹਨ। ਸਥਾਨਕ ਸਵਾਦ ਦੀ ਗੱਲ ਕਰੀਏ, ਤਾਂ ਇੱਥੇ ਗੋਕਲ ਸੈਂਡਵਿਚ ਅਤੇ ਰੈਪ ਮਿਲਦੇ ਹਨ, ਜਿਵੇਂ ਕਿ ਅਚਾਰੀ ਆਲੂ ਟਿੱਕੀ ਬਰਗਰ, ਜੀਰਾ ਬ੍ਰੈਡ ਦੇ ਨਾਲ ਸੀਕ ਕਬਾਬ ਸੈਂਡਵਿਚ ਆਦਿ। ਫਟਾਫੱਟ ਕੁਝ ਵਧੀਆ ਖਾਣ ਦੇ ਲਈ, ਖਾਸ ਤੌਰ ਜਦੋਂ ਤੁਹਾਨੂੰ ਭੁੱਖ ਨਾ ਲੱਗੀ ਹੋਵੇ, ਟੀਸੀਬੀ 'ਚ ਚਿਟ ਚੈਟ ਕਾਂਬੋ ਮਿਲਦੇ ਹਨ, ਖਾਸ ਤੌਰ 'ਤੇ ਗੁੜ ਪਾਰੇ, ਨਮਕ ਪਾਰੇ ਅਤੇ ਕਟਿੰਗ ਚਾਹ ਦੇ ਨਾਲ।

ਦਿ ਚੌਕਲੇਟ ਬਾਕਸ ਐਂਡ ਲਾਊਂਜ 'ਚ ਖਾਣ ਪੀਣ ਦੀਆਂ ਚੀਜਾਂ ਦੀ ਜਾਣਕਾਰੀ ਅਤੇ ਉਪਲਬਧਤਾ ਦੀ ਗੱਲ ਕਰੀਏ ਤਾਂ ਐਮਬੀਡੀ ਨਿਯੋਪੋਲਿਸ ਦੇ ਖੂਬਸੂਰਤ ਮਾਹੌਲ ਦੇ ਕਾਰਨ ਇਹ ਸਥਾਨ ਨਾ ਸਿਰਫ ਲੁਧਿਆਣਾ ਸਗੋਂ ਪੂਰੇ ਦੇਸ਼ 'ਚ ਮੌਜ਼ੂਦ ਆਮ ਕੈਫੇ ਅਤੇ ਪੇਸਟਰੀ ਸ਼ਾਪਸ ਵੀ ਭੀੜ ਨਾਲੋਂ ਇਕਦਮ ਅਲਗ ਹੈ। ਨਿਯੋਪੋਲਿਸ ਮੌਲ ਦੇ ਗ੍ਰਾਊਂਡ ਫਲੋਰ 'ਤੇ ਟੀਸੀਬੀ ਦਾ ਦਿਲਕਸ਼ ਡਿਜਾਇਨ ਇੱਕ ਦੋਸਤਾਨਾ ਖਿਚਾਅ ਪੈਦਾ ਕਰਦਾ ਹੈ। ਸਰੂਚੀਪੂਰਣ ਕਾਊਂਟਰ, ਭੋਜਨ ਦੀ ਵਧੀਆ ਖੁਸ਼ਬੂ, ਕਰੀਨੇ ਨਾਲ ਕੀਤੀ ਗਈ ਸਜਾਵਟ ਅਤੇ ਮੁਫਤ ਵਾਈਫਾਈ ਖੇਤਰ ਤੁਹਾਨੂੰ ਇੱਕ ਸ਼ਾਨਦਾਰ ਅਨੁਭਵ ਪ੍ਰਦਾਨ ਕਰਨ ਦੇ ਲਈ ਕਾਫੀ ਹੈ। ਚੌਕਲੇਟ ਬਾਕਸ ਐਂਡ ਲਾਊਂਜ 'ਚ ਇੱਕ ਹੋਰ ਦਿਲਚਸਪ ਪੇਸ਼ਕਸ਼ 'ਕਮਿਊਨਿਟੀ ਟੇਬਲ' ਦੀ ਹੈ, ਜਿਹੜਾ ਕਿ ਇੱਕ ਮਸ਼ਹੂਰ ਫਰਾਂਸੀਸੀ ਡਾਈਨਿੰਗ ਸੀਟਿੰਗ ਵਿਵਸਥਾ ਹੈ ਤਾਂ ਕਿ ਲੋਕਾਂ ਨੂੰ ਸਾਰਿਆਂ ਦੇ ਨਾਲ ਬੈਠਣ ਦਾ ਇੱਕ ਬਿਹਤਰ ਅਨੁਭਵ ਮਿਲ ਸਕੇ।

'ਦੇਸ਼ 'ਚ ਖਾਦ ਅਤੇ ਡ੍ਰਿੰਕ ਬ੍ਰਾਂਡਾ ਦੀ ਪੇਸ਼ਕਸ਼ ਕਰਨ ਦੇ ਮਾਮਲੇ 'ਚ ਐਮਬੀਡੀ ਨੂੰ ਇੱਕ ਨਾਂਅ ਬਣਾਉਣਲਈ ਤੁਹਾਡੀ ਸਪੋਰਟ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ। ਫਾਈਨ ਡਾਈਨਿੰਗ ਅਤੇ ਕੈਜੁਅਲ ਡਾਈਨਿੰਗ ਰੈਸਟੋਰੈਂਟਸ ਦੇ ਮਾਧਿਅਮ ਨਾਲ ਨਵੀਂ ਤਰ•ਾਂ ਦੇ ਭੋਜਨ ਅਤੇ ਸੰਪੂਰਣ ਸ਼ਾਨਦਾਰ ਅਨੁਭਵ ਪ੍ਰਦਾਨ ਕਰਨ ਦੇ ਲਈ ਐਮਬੀਡੀ ਦੀ ਬਹੁਤ ਪ੍ਰਸਿੱਧੀ ਹੈ। ਇੱਕ ਕਦਮ ਅੱਗੇ ਵਧਾਉਂਦੇ ਹੋਏ, ਇਸ ਆਈਕਾਨਿਕ ਮੌਲ 'ਚ ਅਸੀਂ ਦਿ ਚੌਕਲੇਟ ਬਾਕਸ ਐਂਡ ਲਾਊਂਜ ਨੂੰ ਇੱਕ ਖਾਸ ਫਾਰਮੇਟ 'ਚ ਪੇਸ਼ ਕੀਤਾ ਹੈ ਅਤੇ ਇਸ ਲਈ, ਅਸੀਂ ਸ਼ਹਿਰ ਦੇ ਭੋਜਨ ਪ੍ਰੇਮੀਆਂ ਦੇ ਲਈ ਨਵੇਂ ਅਵਤਾਰ 'ਚ ਟੀਸੀਬੀ ਦੀ ਪੇਸ਼ਕਸ਼ ਕਰਦੇ ਹੋਏ ਕਾਫੀ ਉਤਸਾਹਿਤ ਹਾਂ,' ਸ਼੍ਰੀਮਤੀ ਸ਼ਤੀਸ਼ ਬਾਲਾ ਮਲਹੋਤਰਾ, ਚੇਅਰਪਰਸਨ, ਐਮਬੀਡੀ ਗਰੁੱਪ ਨੇ ਕਿਹਾ।

'ਅਸੀਂ ਇਸ ਅਧੁਨਿਕ ਅਤੇ ਸ਼ਾਨਦਾਰ ਓਪਨ ਕੈਫੇ - ਦਿ ਚੌਕਲੇਟ ਬਾਕਸ ਐਂਡ ਲਾਊਂਜ ਨੂੰ ਖਾਸ ਤਰ•ਾਂ ਨਾਲ ਡਿਜਾਇਨ ਕੀਤਾ ਹੈ,' ਐਮਬੀਡੀ ਗਰੁੱਪ ਦੀ ਐਮਡੀ ਬੀਬੀ ਮੋਨਿਕਾ ਮਲਹੋਤਰਾ ਕੰਧਾਰੀ ਨੇ ਕਿਹਾ, 'ਟੀਸੀਬੀ ਜਿਸ ਤਰ•ਾਂ ਦਾ ਸਰੂਚੀਪੂਰਣ ਅਤੇ ਸ਼ਾਨਦਾਰ ਅਨੁਭਵ ਦੇਣ ਦਾ ਟੀਚਾ ਰੱਖਦਾ ਹੈ, ਉਸਨੂੰ ਦੇਖਦੇ ਹੋਏ ਅਸੀਂ ਇਸਨੂੰ ਫਰਾਂਸੀਸੀ ਟੱਚ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਇਹ ਸਥਾਨ ਅਧੁਨਿਕ ਅਤੇ ਆਕਰਸ਼ਕ ਲੱਗੇ। ਇਸ 'ਚ ਕਈ ਸ਼ਾਨਦਾਰ ਐਲੀਮੈਂਟ ਜੋੜੇ ਗਏ ਹਨ, ਜਿਵੇਂ ਕਿ ਡਿਜਾਇਨਰ ਆਰਟ ਕੰਸੋਲ, ਨੱਕਾਸ਼ੀਦਾਰ ਧਾਤੂ 'ਚ ਫੁੱਲਾਂ ਦੀ ਝਲਕ ਅਤੇ ਯੂਰਪੀ ਸ਼ੈਲੀ ਦੇ ਵੈਲੇਂਸੇਸ। ਇਸਤੋਂ ਇਲਾਵਾ, ਨੱਕਾਸ਼ੀਦਾਰ ਕਲਾ ਦੇ ਨਾਲ ਪੂਰੇ ਸਥਾਨ ਨੂੰ ਰੌਸ਼ਨੀ ਭਰਿਆ ਕੀਤਾ ਗਿਆ ਹੈ। ਪ੍ਰਾਈਵੇਸੀ ਪ੍ਰਦਾਨ ਕਰਨ ਦੇ ਲਈ ਇੱਥੇ ਧਾਤੂ ਦੇ ਅਦਭੁਤ ਮੇਹਰਾਬ, ਲਕੜੀ ਦਾ ਫਰਸ਼ ਅਤੇ ਸੁਨਿਹਰੀ ਦਿੱਖ ਪ੍ਰਦਾਨ ਕੀਤੀ ਗਈ ਹੈ। ਇਨ•ਾਂ ਸਾਰੀਆਂ ਖਾਸੀਅਤਾਂ ਦੇ ਕਾਰਨ ਇਹ ਸਥਾਨ ਨਾ ਸਿਰਫ ਲੁਧਿਆਣਾ ਸਗੋਂ ਦੇਸ਼ ਭਰ 'ਚ ਮੌਜ਼ੂਦ ਹੋਰ ਕੈਫੇਜ ਨਾਲੋਂ ਇਕਦਮ ਅਲਗ ਹੈ।'

ਐਮਬੀਡੀ ਗਰੁੱਪ ਦੀ ਜੇਐਮਡੀ, ਬੀਬੀ ਸੋਨਿਕਾ ਮਲਹੋਤਰਾ ਦੇ ਸ਼ਬਦਾਂ 'ਚ, 'ਇਹ ਸਮਰਪਣ ਦੀ ਭਾਵਨਾ ਹੀ ਹੈ ਜਿਸਦੇ ਕਾਰਨ ਕਈ ਸਾਲਾਂ ਤੋਂ ਐਮਬੀਡੀ ਸਮੂਹ ਨੇ ਟੀਸੀਬੀ ਦੇ ਰੂਪ 'ਚ ਇੱਕ ਸਫਲ ਖਾਦ ਅਤੇ ਡ੍ਰਿੰਕ ਬ੍ਰਾਂਡ ਦਾ ਗੁਲਦਸਤਾ ਤਿਆਰ ਕੀਤਾ ਹੈ। ਐਮਬੀਡੀ ਨਿਯੋਪੋਲਿਸ ਲੁਧਿਆਣਾ 'ਚ ਦਿ ਚੌਕਲੇਟ ਬਾਕਸ ਐਂਡ ਲਾਊਂਜ ਦਾ ਇਹ ਨਵੀਨਤਮ ਆਊਟਲੇਟ ਮੁਕਾਬਲੇ ਭਰੀਆਂ ਕੀਮਤਾਂ ਨਿਰਧਾਰਣ ਰਣਨੀਤੀ ਦੇ ਨਾਲ ਅੰਤਰਰਾਸ਼ਟਰੀ ਪ੍ਰਾਰੂਪ 'ਤੇ ਇੱਕ ਨਵੀਨਤਮ ਪੇਸ਼ਕਸ਼ ਹੈ। ਅਸੀਂ ਇਸ ਤਰ•ਾਂ ਦੇ ਰੈਸਟੋਰੈਂਟ ਕਾਨਸੈਪਟ 'ਚ ਬਹੁਤ ਤਰੱਕੀ ਦੀ ਆਸ ਕਰਦੇ ਹਾਂ ਅਤੇ ਇਹ ਇਸ ਦਿਸ਼ਾ 'ਚ ਸਾਡਾ ਪਹਿਲਾ ਕਦਮ ਹੈ। ਅਸੀਂ ਹਾਈ ਸਟ੍ਰੀਟ ਲਗਜ਼ਰੀ ਮੌਲਸ 'ਚ ਟੀਸੀਬੀ ਲਾਊਂਜ ਦੇ ਤੇਜੀ ਨਾਲ ਵਧਦੇ ਵਿਸਥਾਰ ਨੂੰ ਦੇਖ ਰਹੇ ਹਾਂ, ਜਿਸਦਾ ਮਕਸਦ ਅਗਲੇ 5 ਸਾਲਾਂ 'ਚ ਪੂਰੇ ਭਾਰਤ 'ਚ 100 ਲਾਊਂਜ ਖੋਲ•ਣ ਦਾ ਹੈ।'

ਐਮਬੀਡੀ ਨਿਯੋਪੋਲਿਸ ਦੇ ਬਾਰੇ 'ਚ:

ਪੰਜਾਬ ਦੀ ਵਾਣਿਜਕ ਰਾਜਧਾਨੀ ਲੁਧਿਆਣਾ 'ਚ ਐਮਬੀਡੀ ਗਰੁੱਪ ਵੱਲੋਂ ਵਿਕਸਿਤ ਰਿਟੇਲ ਐਂਡ ਇੰਟਰਟੇਨਮੈਂਟ ਡੈਸਟੀਨੇਸ਼ਨ ਐਮਬੀਡੀ ਨਿਯੋਪੋਲਿਸ, ਸਹੀ ਅਰਥਾਂ 'ਚ ਪਹਿਲਾ ਮਿਸ਼ਰਿਤ ਉਪਯੋਗ ਦਾ ਟਿਕਾਣਾਹੈ। ਇਹ ਵਿਗਿਆਨਕ ਢੰਗ ਨਾਲ ਅਤੇ ਅੰਤਰਰਾਸ਼ਟਰੀ ਫਾਰਮੇਟ 'ਤੇ ਯੋਜਨਾਬੱਧ ਤਰੀਕੇ ਨਾਲ ਵਿਕਸਿਤ ਕੀਤਾ ਗਿਆ ਹੈ ਅਤੇ ਪੰਜਾਬ 'ਚ ਪਹਿਲਾ ਸਥਾਨ ਹੈ, ਜਿਸ 'ਚ ਸ਼ਹਿਰ ਦਾ ਪਹਿਲਾ 5 ਸਿਤਾਰਾ ਡੀਲਕਸ ਹੋਟਲ, ਲਗਜ਼ਰੀ ਅਤੇ ਪ੍ਰੀਮੀਅਮ ਰਿਟੇਲ ਤੇ ਮਨੋਰੰਜਨ ਦਾ ਸੰਯੋਜਨ ਹੈ ਅਤੇ ਜਿਸ 'ਚ ਮਲਟੀਪਲੈਕਸਸ ਅਤੇ ਮਲਟੀਲੇਵਲ ਕਾਰ ਪਾਰਕਿੰਗ ਵੀ ਸ਼ਾਮਿਲ ਹੈ। ਬ੍ਰਾਂਡ ਐਮਬੀਡੀ ਨਿਯੋਪੋਲਿਸ ਦੇ ਤਹਿਤ, ਮੌਲ ਅਤੇ ਮਲਟੀਪਲੈਕਸ ਦੇ ਨਾਲ ਠੀਕ ਅਜਿਹਾ ਹੀ ਇੱਕ ਸਥਾਨ ਜਲੰਧਰ, ਪੰਜਾਬ 'ਚ ਵੀ ਹੈ, ਜਿੱਥੇ ਕਈ ਪ੍ਰੀਮੀਅਮ ਅਤੇ ਲਗਜ਼ਰੀ ਰਿਟੇਲ ਬ੍ਰਾਂਡ ਮੌਜ਼ੂਦ ਹਨ।

ਐਮਬੀਡੀ ਸਮੂਹ ਦੇ ਬਾਰੇ 'ਚ:

ਭਾਰਤ 'ਚ ਛੇ ਦਹਾਕਿਆਂ ਦੇ ਅਨੁਭਵ ਦੇ ਨਾਲ ਮੋਹਰੀ ਸਿੱਖਿਆ ਕੰਪਨੀਆਂ 'ਚੋਂ ਇੱਕ, 1956 ਤੋਂ ਸੰਚਾਲਿਤ, ਐਮਬੀਡੀ ਸਮੂਹ ਆਪਣੇ ਸੰਸਥਾਪਕ, ਸ਼੍ਰੀ ਅਸ਼ੋਕ ਕੁਮਾਰ ਮਲਹੋਤਰਾ ਦੀ ਦੂਰ ਦ੍ਰਿਸ਼ਟੀ ਨਾਲ ਨਿਰਦੇਸ਼ਿਤ ਈ-ਲਰਨਿੰਗ, ਸਟੇਸ਼ਨਰੀ, ਐਮ-ਲਰਨਿੰਗ, ਸਕਿਲ ਡਿਵੈਲਪਮੈਂਟ, ਵਿਕਾਸ, ਸਮਰੱਥਾ ਨਿਰਮਾਣਾ ਪ੍ਰੋਗਰਾਮ, ਪਰਿਆਵਰਣ ਦੇ ਅਨੁਸਾਰ ਨੋਟਬੁੱਕ, ਪੇਪਰ ਮੈਨਿਊਫੈਕਚਰਿੰਗ, ਆਈਸੀਟੀ ਇਨਫ੍ਰਾਸਟ੍ਰਕਚਰ, ਮਹਿਮਾਨ, ਰੀਅਲ ਇਸਟੇਟ, ਮੌਲ ਅਤੇ ਪ੍ਰਬੰਧਲ ਸਹਿਤ ਵਿਭਿੰਨ ਉਦਯੋਗਾਂ 'ਚ ਵਿਭਿੰਨਤਾ ਲਿਆਇਆ ਹੈ। ਸਮੂਹ ਦੀ ਮੌਜ਼ੂਦਗੀ ਯੂਕੇ, ਮੱਧ ਪੂਰਬ, ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਸਹਿਤ ਵਿਭਿੰਨ ਦੇਸ਼ਾਂ 'ਚ ਹੈ।

ਐਮਬੀਡੀ ਹਾਸਪਿਟੈਲਿਟੀ ਦੇ ਬਾਰੇ 'ਚ:

ਮਹਿਮਾਨਨਵਾਜੀ ਦੇ ਖੇਤਰ 'ਚ 18 ਨਾਲੋਂ ਜ਼ਿਆਦਾ ਸਾਲਾਂ ਦੇ ਅਨੁਭਵ ਤੋਂ ਬਾਅਦ, ਐਮਬੀਡੀ ਗਰੁੱਪ ਵੱਲੋਂ ਪ੍ਰਬੰਧਿਤ ਸਾਰੀਆਂ ਹੋਟਲਾਂ ਨੇ ਵਿਭਿੰਨ ਸ਼੍ਰੇਣੀਆਂ 'ਚ ਕਈ ਅਵਾਰਡ ਜਿੱਤੇ ਹਨ, ਚਾਹੇ ਉਹ ਟਾਪ ਹੋਟਲ ਦਾ ਅਵਾਰਡ ਹੋਵੇ ਜਾਂ ਟਾਪ ਰੇਟੇਡ ਰੇਸਤਰਾਂ ਦਾ।

ਵਰਲਡ ਲਗਜ਼ਰੀ ਅਵਾਰਡ ਜੇਤੂ ਰੈਡੀਸਨ ਬਲੂ ਐਮਬੀਡੀ ਹੋਟਲ, ਨੋਇਡਾ ਨੇ, ਖੁਦ ਨੂੰ ਸਹਿਜ, ਰੀਗਲ ਅਤੇ ਸ਼ਾਨਦਾਰ ਹੋਣ ਦੇ ਅਨੁਭਵ ਦੀ ਇੱਛਾ ਰੱਖਣ ਵਾਲਿਆਂ ਦੀਆਂ ਇੱਛਾਵਾਂ ਤੇ ਖਰਾ ਉਤਰਦੇ ਹੋਏ ਵਿਲਾਸਿਤਾ ਅਤੇ ਅਰਾਮ ਨੂੰ ਫਿਰ ਤੋਂ ਪਰਿਭਾਸ਼ਿਤ ਕੀਤਾ ਹੈ। ਏਸ਼ੀਆ ਪੈਸੀਫਿਕ ਦੇ ਬੈਸਟ ਪਰਫਾਰਮਿੰਗ ਫਰੈਂਚਾਈਜਡ ਹੋਟਲ ਆਫ ਕਾਰਲਸਨ ਰੈਜੀਡੋਰ ਹੋਟਲ ਗਰੁੱਪ 'ਚ ਟਾਪ ਮਹਿਮਾਨ ਸਕੋਰ ਦੇ ਨਾਲ ਇਸਨੂੰ ਰੈਂਕ ਕੀਤਾ ਗਿਆ ਹੈ। ਇਹ ਹੋਟਲ ਮਨੋਰੰਜਨ ਅਤੇ ਖਰੀਦਾਰੀ ਦੇ ਕਈ ਵਿਕਲਪਾਂ ਦੇ ਨਾਲ ਸੈਕਟਰ 18 'ਚ ਸਥਿੱਤ ਹੈ।

ਰੈਡੀਸਨ ਬਲੂ ਹੋਟਲ ਐਮਬੀਡੀ ਲੁਧਿਆਣਾ, ਐਮਬੀਡੀ ਸਮੂਹ ਦਾ ਦੂਜਾ ਅਦਾਰਾ ਹੈ ਅਤੇ ਇਹ ਇਸ ਖੇਤਰ ਦਾ ਪਹਿਲਾ 5 ਸਿਤਾਰਾ ਡੀਲਕਸ ਹੋਟਲ ਹੈ। ਇਹ ਹੋਟਲ ਏਕਾਂਤ, ਵਿਲਾਸਿਤਾ ਅਤੇ ਅਰਾਮ ਪ੍ਰਦਾਨ ਕਰਦਾ ਹੈ ਅਤੇ ਸਟਾਈਲਿਸ਼ ਅੰਦਰੂਨੀ ਸਜਾਵਟ ਦੇ ਨਾਲ ਸ਼ਾਨਦਾਰ ਢੰਗ ਨਾਲ ਵਿਸਤਰਿਤ ਐਮਬੀਡੀ ਪ੍ਰੀਵੀ ਕਲੈਕਸ਼ਨ ਉਪਲਬਧ ਕਰਵਾਉਂਦਾ ਹੈ। ਇਸਦਾ ਸਭ ਤੋਂ ਵੱਡਾ ਬੈਂਕਵੇਟ ਹਾਲ ਅਤੇ ਅਵਾਡ ਜੇਤੂ ਫੂਡ ਕਾਨਸੈਪਟ ਇਸਨੂੰ ਬਿਹਤਰੀਨ ਅਨੁਭਵ ਪ੍ਰਦਾਨ ਕਰਨ ਲਈ ਬਹੁਤ ਵਧੀਆ ਸਥਾਨ ਬਣਾਉਂਦੀ ਹੈ।

ਐਮਬੀਡੀ ਸਟੀਜੇਨਬਰਗਰ ਭਾਰਤ 'ਚ ਜਰਮਨ ਹਾਸਪਿਟੈਲਿਟੀ ਦੇਣ ਦਾ ਵਾਅਦਾ ਕਰਦਾ ਹੈ। ਦੁਨੀਆਂ ਭਰ 'ਚ 55 ਨਾਲੋਂ ਜ਼ਿਆਦਾ ਮਨੋਰਮ ਸਥਾਨਾਂ ਦੇ ਨਾਲ, ਡਿਊਸ਼ ਹਾਸਪਿਟੈਲਿਟੀ - ਹੋਟਲਾਂ ਦੀ ਸਭ ਤੋਂ ਵੱਡੀ ਜਰਮਨ ਲੜੀ ਵਿਭਿੰਨਤਾ ਅਤੇ ਤਰੁੱਟੀਹੀਣ ਮਹਿਮਾਨ ਦੇ ਲਈ ਮਸ਼ਹੂਰ ਹੈ। ਇਹ ਸਾਂਝਾ ਅਦਾਰਾ ਬਿਹਤਰੀਨ ਵਿਸ਼ਵ ਪੱਧਰੀ ਮਾਣਕਾਂ ਨੂੰ ਸੁਨਿਸ਼ਚਿਤ ਕਰਦੇ ਹੋਏ ਭਾਰਤੀ ਮਹਿਮਾਨਾਂ ਦੇ ਲਈ ਜਰਮਨ ਅਨੁਭਵ ਪ੍ਰਦਾਨ ਕਰਦਾ ਹੈ। ਇਸਦਾ ਟੀਚਾ ਅਗਲੇ 15 ਸਾਲਾਂ 'ਚ ਭਾਰਤ 'ਚ ਘੱਟ ਤੋਂ ਘੱਟ 20 ਨਵੇਂ ਹੋਟਲ ਖੋਲ•ਣਾ ਹੈ। ਜੇਵੀ-ਜੇਫੀ ਦੇ ਤਹਿਤ, ਫਲੈਗਸ਼ਿਪ ਹੋਟਲ ਐਮਬੀਡੀ ਸਟੀਜੇਨਬਰਗਰ ਵਹਾਈਟਫੀਲਡ ਬੰਗਲੌਰ 'ਚ ਸਥਿੱਤ ਹੈ।

ਬਜਟ ਹੋਟਲ ਸੈਗਮੈਂਟ 'ਚ ਕੁਆਲਿਟੀ ਭਰੀ ਰਿਹਾਇਸ਼ ਦੀ ਮੰਗ 'ਚ ਜਿਕਰਯੋਗ ਵਾਧੇ ਨੂੰ ਦੇਖਦੇ ਹੋਏ ਐਮਬੀਡੀ ਗਰੁੱਪ ਨੇ ਐਮਬੀਡੀ ਐਕਸਪ੍ਰੈਸ ਦੀ ਸ਼ੁਰੂਆਤ ਕੀਤੀ ਹੈ, ਜਿਹੜਾ ਕਿ ਇੱਕ ਐਕਟਿਵ ਬੇਰਕ, ਸੱਭਿਆਚਾਰਕ ਅਨੁਭਵ ਅਤੇ ਕਿਫਾਇਤੀ ਕੀਮਤ 'ਚ ਪਰਿਵਾਰ ਦੇ ਨਾਲ ਇੱਕ ਨਵੇਂ ਮਾਰਗ ਦੀ ਖੋਜ ਪੂਰੀ ਕਰਦਾ ਹੈ।