• Home
  • ਰਾਜਧਾਨੀ ‘ਚ ਇਮਾਰਤ ਡਿੱਗੀ, ਪੰਜ ਮੌਤਾਂ

ਰਾਜਧਾਨੀ ‘ਚ ਇਮਾਰਤ ਡਿੱਗੀ, ਪੰਜ ਮੌਤਾਂ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਰਾਜਧਾਨੀ ਦਿੱਲੀ ਵਿਚ ਅੱਜ ਸਵੇਰੇ ਵੱਡਾ ਹਾਦਸਾ ਹੋ ਗਿਆ ਜਦੋਂ ਅਸ਼ੋਕ ਵਿਹਾਰ ਫੇਸ-3 ਇਲਾਕੇ 'ਚ ਅੱਜ ਸਵੇਰੇ ਇੱਕ ਤਿੰਨ ਮੰਜ਼ਿਲਾ ਇਮਾਰਤ ਢਹਿ-ਢੇਰੀ ਹੋ ਗਈ।। ਇਸ ਹਾਦਸੇ 'ਚ ਚਾਰ ਬੱਚਿਆਂ ਅਤੇ ਇੱਕ ਔਰਤ ਦੀ ਮੌਤ ਹੋ ਗਈ।। ਇਸ ਦੇ ਨਾਲ ਹੀ ਇਮਾਰਤ ਦੇ ਮਲਬੇ ਹੇਠੋਂ ਕੁਝ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।। ਬਚਾਅ ਟੀਮਾਂ ਮਲਬੇ ਨੂੰ ਖੋਜ ਰਹੀਆਂ ਹਨ ਤੇ ਇਹ ਪਤਾ ਲਗਾ ਰਹੀਆਂ ਹਨ ਕਿ ਹੋਰ ਕੋਈ ਵਿਅਕਤੀ ਮਲਬੇ ਹੇਠ ਤਾਂ ਨਹੀਂ ਹੈ। ਦਸਿਆ ਜਾ ਰਿਹਾ ਹੈ ਕਿ ਲਗਾਤਾਰ ਮੀਂਹ ਪੈਣ ਤੋਂ ਬਾਅਦ ਇਹ ਬਿਲਡਿੰਗ ਜਰਜ਼ਰੀ ਹੋ ਗਈ ਸੀ ਜਿਸ ਕਾਰਨ ਹਾਦਸਾ ਵਾਪਰਿਆ।