• Home
  • ਯੂਨੀਵਰਸਿਟੀਆਂ ‘ਸਰਜੀਕਲ ਸਟਰਾਇਕ ਡੇਅ’ ਮਨਾਉਣ : ਯੂ.ਜੀ.ਸੀ

ਯੂਨੀਵਰਸਿਟੀਆਂ ‘ਸਰਜੀਕਲ ਸਟਰਾਇਕ ਡੇਅ’ ਮਨਾਉਣ : ਯੂ.ਜੀ.ਸੀ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ) : ਯੂਜੀਸੀ ਨੇ ਯੂਨੀਵਰਸਿਟੀਆਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ 29 ਸਤੰਬਰ ਨੂੰ ਸਰਜੀਕਲ ਸਟਰਾਇਕ ਡੇਅ ਮਨਾਉਣ ਤਾਂਕਿ ਸੁਰੱਖਿਆ ਫ਼ੋਰਸਾਂ ਵਿਚਲੇ ਜਵਾਨਾਂ ਦਾ ਹੌਸਲਾ ਵਧਾਇਆ ਜਾ ਸਕੇ।
ਜੰਮੂ ਕਸ਼ਮੀਰ 'ਚ ਪਾਕਿਸਤਾਨੀ ਰੇਜਰਜ਼ ਵਲੋਂ ਬੀਐਸਐਫ਼ ਦੇ ਜਵਾਨ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਦੇ ਪ੍ਰਤੀਕਰਮ ਵਜੋਂ ਯੂਜੀਸੀ ਵਲੋਂ ਲਿਖੇ ਇਸ ਪੱਤਰ 'ਚ ਕਿਹਾ ਗਿਆ ਹੈ ਕਿ ਐਨਸੀਸੀ ਵਿਭਾਗ ਪਰੇਡ ਦਾ ਆਯੋਜਨ ਕਰਨ ਤੇ ਐਨਸੀਸੀ ਕਮਾਂਡਰ ਵਿਦਿਆਰਥੀਆਂ ਨੂੰ ਇਸ ਦਿਨ ਦੀ ਮਹੱਤਤਾ ਤੇ ਫ਼ੌਜੀਆਂ ਦੀ ਬਹਾਦਰੀ ਬਾਰੇ ਭਾਸ਼ਣ ਦੇਣ।
ਦਸ ਦਈਏ ਕਿ 29 ਸਤੰਬਰ 2016 ਨੂੰ ਭਾਰਤੀ ਸੁਰੱਖਿਆ ਫ਼ੋਰਸਾਂ ਨੇ ਪਾਕਿਸਤਾਨ ਅਧਿਕਾਰ ਵਾਲੇ ਕਸ਼ਮੀਰ 'ਚ ਵੜ ਕੇ ਜਿਥੇ ਕਈ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ ਉਥੇ ਹੀ ਕਈ ਅੱਤਵਾਦੀ ਕੈਂਪ ਵੀ ਤਬਾਹ ਕਰ ਦਿੱਤੇ ਸਨ।