• Home
  • ਵੈਲੇਟਾਈਨ – ਡੇ ਦੀ ਬਜਾਏ ਭੁੱਖਿਆ ਨੂੰ ਭਰ ਪੇਟ ਭੋਜਨ ਉਪਲੱਬਧ ਕਰਵਾ ਕਰੋ ਪਿਆਰ ਦਾ ਇਜਹਾਰ : ਗੋਸ਼ਾ

ਵੈਲੇਟਾਈਨ – ਡੇ ਦੀ ਬਜਾਏ ਭੁੱਖਿਆ ਨੂੰ ਭਰ ਪੇਟ ਭੋਜਨ ਉਪਲੱਬਧ ਕਰਵਾ ਕਰੋ ਪਿਆਰ ਦਾ ਇਜਹਾਰ : ਗੋਸ਼ਾ

ਲੁਧਿਆਣਾ -ਕਰ ਭਲਾ ਹੋ ਭਲਾ ਸੇਵਾ ਸੋਸਾਇਟੀ 9 ਫਰਵਰੀ ਨੂੰ ਰਖਬਾਗ ਵਿੱਖੇ ਵੈਲੇਟਾਈਨ -ਡੇ  ਦੀ ਥਾਂ ਤੇ ਤੇ ਰੋਟੀ ਦਿਵਸ ਮਨਾਏਗੀ । ਰੋਟੀ ਦਿਵਸ ਤੇ ਜਰੁਰਤਮੰਦਾਂ ਨੂੰ ਭਰ ਪੇਟ ਭੋਜਨ ਉਪਲੱਬਧ ਕਰਵਾਇਆ ਜਾਵੇਗਾ । ਉਪਰੋਕਤ ਜਾਣਕਾਰੀ ਮਨਜੋਤ ਮੱਕੜ , ਰਿੰਕੂ ਮੱਕੜ ,  ਏਕਮ ਪਾਹਵਾ , ਡੋਨੂ ਮੱਕੜ , ਕਮਲ ਪਾਹਵਾ ਅਤੇ ਕਮਲਪ੍ਰੀਤ ਸਿੰਘ  ਨੇ ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ  ਗੋਸ਼ਾ ਨੂੰ ਰੋਟੀ ਦਿਵਸ ਦਾ ਸੱਦਾ ਦੇਣ  ਦੇ ਉਪਰੰਤ ਦਿੱਤੀ । ਗੁਰਦੀਪ ਸਿੰਘ  ਗੋਸ਼ਾ ਨੇ ਸੋਸਾਇਟੀ ਵੱਲੋਂ ਨੋ ਰੋਜ - ਡੇ ,  ਨੋ ਪ੍ਰਪੋਜ - ਡੇ ਅਤੇ ਨੋ ਵੈਲੇਟਾਈਨ - ਡੇ  ਦੇ ਆਵਹਾਨ ਦੀ ਪ੍ਰੰਸ਼ਸਾ ਕਰਦੇ ਹੋਏ ਅਜੋਕੇ ਸਮੇਂ ਵਿੱਚ ਰੋਜ , ਪ੍ਰਪੋਜ ਅਤੇ ਵੈਲੇਟਾਈਨ - ਡੇ ਦੀ ਬਜਾਏ ਆਮ ਇਨਸਾਨ ਨੂੰ ਦੋ ਵਕਤ ਦੀ ਭਰਪੇਟ ਰੋਟੀ ਦੀ ਲੋੜ ਹੈ ।  ਰੋਟੀ ਦਿਵਸ  ਰਾਹੀਂ  ਜਰੁਰਤਮੰਦਾਂ ਨੂੰ ਭੋਜਨ ਉਪਲੱਬਧ ਕਰਵਾ ਕੇ ਸੋਸਾਇਟੀ  ਦੇ ਮੈਂਬਰ ਪੁੰਨ  ਦੇ ਭੱਾਗੀ ਬਣ ਰਹੇ ਹਨ ।  ਗੋਸ਼ਾ ਨੇ ਜਨਮਾਨਸ ਨੂੰ ਅਪੀਲ ਕੀਤੀ ਕਿ ਉਹ ਵੀ ਸੋਸਾਇਟੀ ਨਾਲ ਜੁੜ ਕੇ ਜਰੁਰਤਮੰਦਾ ਨੂੰ ਭਰਪੇਟ ਭੋਜਨ ਉਪਲੱਬਧ ਕਰਵਾ ਉਨ•ਾਂ ਨਾਲ ਪਿਆਰ ਦਾ ਇਜਹਾਰ ਕਰਨ ।