• Home
  •  ਸਕੂਲ ਖੇਡਾਂ ਗਰੁੱਪ-3 ਦੀਆਂ ਦੂਜੇ ਦਿਨ ਦੀਆਂ ਖੇਡਾਂ ਸਾਨੋ-ਸ਼ੌਕਤ ਨਾਲ ਜਾਰੀ

 ਸਕੂਲ ਖੇਡਾਂ ਗਰੁੱਪ-3 ਦੀਆਂ ਦੂਜੇ ਦਿਨ ਦੀਆਂ ਖੇਡਾਂ ਸਾਨੋ-ਸ਼ੌਕਤ ਨਾਲ ਜਾਰੀ

ਬਠਿੰਡਾ, (ਖ਼ਬਰ ਵਾਲੇ ਬਿਊਰੋ): 64ਵੀਆਂ ਸਕੂਲ ਖੇਡਾਂ ਤੀਜਾ ਗਰੁੱਪ ਦੀਆਂ ਖੇਡਾਂ ਵੱਖ-ਵੱਖ ਖੇਡ ਗਰਾਊਡਾਂ ਵਿਚ ਸਾਨੋ-ਸ਼ੌਕਤ ਨਾਲ ਜਾਰੀ ਹਨ। ਜ਼ਿਲ•ਾ ਸਿੱਖਿਆ ਅਫਸਰ (ਸੈ.ਸਿੱ) ਬਠਿੰਡਾ ਸ਼੍ਰੀ ਬਲਜੀਤ ਕੁਮਾਰ ਦੇ ਦਿਸ਼ਾ-ਨਿਰਦੇਸ਼ ਹੇਠ ਸਹਾਇਕ ਸਿੱਖਿਆ ਅਫ਼ਸਰ ਖੇਡਾਂ ਸ. ਗੁਰਪ੍ਰੀਤ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਹਨ।
ਸ.ਗੁਰਪ੍ਰੀਤ ਸਿੰਘ ਸਿੱਧੂ ਸਹਾਇਕ ਸਿੱਖਿਆ ਅਫਸਰ ਖੇਡਾਂ ਅਤੇ ਨਾਜਰ ਸਿੰਘ ਜਰਨਲ ਸਕੱਤਰ ਟੂਰਨਾਮੈਂਟ ਕਮੇਟੀ ਨੇ ਗੁਰੂ ਨਾਨਕ ਦੇਵ ਸਕੂਲ ਕਮਲਾ ਨਹਿਰੂ ਕਲੋਨੀ ਬਠਿੰਡਾ ਵਿਖੇ ਚੱਲ ਰਹੇ ਕਰਾਟੇ ਅਤੇ ਰੋਪ ਸਕੀਪਿੰਗ ਦੇ ਮੁਕਾਬਲਿਆਂ ਵਿਚ ਬੱਚਿਆਂ ਨੂੰ ਅਸੀਰਵਾਦ ਦੇ ਕੇ ਜ਼ਿਲ•ਾ ਪੱਧਰੀ ਸਕੂਲ ਖੇਡਾਂ ਦੇ ਤੀਜੇ ਗਰੁੱਪ ਦੇ ਦੂਜੇ ਦਿਨ ਦੀ ਸ਼ੁਰੂਆਤ ਕਰਵਾਈ। ਇਸ ਸਮੇਂ ਉਨ•ਾਂ ਨਾਲ ਗੁਰਪ੍ਰੀਤ ਕੌਰ ਮੁੱਖ ਅਧਿਆਪਕ, ਪ੍ਰਿੰਸੀਪਲ ਰੰਧਾਵਾ ਸਿੰਘ,ਪ੍ਰਿੰਸੀਪਲ ਕਰਮਜੀਤ ਸਿੰਘ, ਬਲਕਰਨ ਸਿੰਘ ਐਸ.ਐਸ.ਮਾਸਟਰ, ਨਵ ਸੰਗੀਤ ਪੀਟੀਆਈ, ਪਰਮਿੰਦਰ ਸਿੰਘ, ਜਸਵਿੰਦਰ ਸਿੰਘ, ਸੁਰਜੀਤ ਕੌਰ ਡੀਪੀਈ, ਕਰਮਜੀਤ ਕੌਰ ਡੀਪੀਈ, ਵੀਰਪਾਲ ਕੌਰਡੀਪੀਈ, ਹਰਭਗਵਾਨ ਦਾਸ ਪੀਟੀਆਈ ਮੌਜੂਦ ਸਨ।ਖੇਡਾਂ ਫ਼ੁਟਬਾਲ, ਬੈਡਮਿੰਟਨ, ਫ਼ੈਨਸਿੰਗ,ਚੈਸ,ਕ੍ਰਿਕਟ, ਯੋਗਾ, ਵਾਲੀਵਾਲ, ਸਕੇਟਿੰਗ, ਗੱਤਕਾ ਆਰਚਰੀ, ਸਵਿੰਮਿੰਗ, ਰੋਪ ਸਕਿੰਪਿੰਗ,ਪਾਵਰ ਲਿਫ਼ਟਿੰਗ, ਕਰਾਟੇ, ਜਿਮਨਾਸਿਟਕ, ਨੈਟਬਾਲ, ਵਿਚ ਖਿਡਾਰੀ ਆਪਣੀ ਖੇਡ ਦਾ ਜੌਹਰ ਦਿਖਾ ਰਹੇ ਹਨ।