• Home
  • ਕਰ ਅਤੇ ਆਬਕਾਰੀ ਸਟਾਫ਼ ਨੇ ਮਹਿਸੂਸ ਕੀਤਾ ਕੇਰਲਾ ਹੜ ਪੀੜਤਾਂ ਦਾ ਦਰਦ-ਚੈੱਕ ਮੁੱਖ ਮੰਤਰੀ ਨੂੰ ਭੇਟ

ਕਰ ਅਤੇ ਆਬਕਾਰੀ ਸਟਾਫ਼ ਨੇ ਮਹਿਸੂਸ ਕੀਤਾ ਕੇਰਲਾ ਹੜ ਪੀੜਤਾਂ ਦਾ ਦਰਦ-ਚੈੱਕ ਮੁੱਖ ਮੰਤਰੀ ਨੂੰ ਭੇਟ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਪ੍ਰਤੀ ਹੁੰਗਾਰਾ ਭਰਦੇ ਹੋਏ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਤੇ ਇੰਸਪੈਕਟਰਾਂ ਨੇ ਹੜ ਨਾਲ ਪ੍ਰਭਾਵਿਤ ਕੇਰਲ ਲਈ ਇੱਕ ਦਿਨ ਦੀ ਤਨਖਾਹ ਦਾ ਯੋਗਦਾਨ ਦਿੱਤਾ ਹੈ।
ਇਕ ਸਰਕਾਰੀ ਬੁਲਾਰੇ ਅਨੁਸਾਰ ਵਧੀਕ ਮੁੱਖ ਸਕੱਤਰ ਐਮ ਪੀ ਸਿੰਘ ਦੀ ਅਗਵਾਈ ਵਿੱਚ ਵਿਭਾਗ ਦੇ ਵਫ਼ਦ ਨੇ ਅੱਜ 10,93,709 ਰੁਪਏ ਦਾ ਚੈਕ ਮੁੱਖ ਮੰਤਰੀ ਦੇ ਹਵਾਲੇ ਕੀਤਾ।
ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਕਰ ਤੇ ਆਬਕਾਰੀ ਕਮਿਸ਼ਨਰ ਵੀ ਪੀ ਸਿੰਘ ਵੀ ਇਸ ਮੌਕੇ ਹਾਜ਼ਰ ਸਨ।