• Home
  • ਸੀ.ਬੀ.ਐਸ.ਈ. ਦਾ ਫ਼ੈਸਲਾ-ਗਣਿਤ ਦੇ ਪੇਪਰ ਦਾ ਸੈਟ 10ਵੀਂ ਦੇ ਵਿਦਿਆਰਥੀ ਆਪਣੀ ਮਰਜ਼ੀ ਨਾਲ ਚੁਣ ਸਕਣਗੇ

ਸੀ.ਬੀ.ਐਸ.ਈ. ਦਾ ਫ਼ੈਸਲਾ-ਗਣਿਤ ਦੇ ਪੇਪਰ ਦਾ ਸੈਟ 10ਵੀਂ ਦੇ ਵਿਦਿਆਰਥੀ ਆਪਣੀ ਮਰਜ਼ੀ ਨਾਲ ਚੁਣ ਸਕਣਗੇ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ) : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਵਿਦਿਆਰਥੀਆਂ ਲਈ ਨਵੀਂ ਯੋਜਨਾ ਪੇਸ਼ ਕੀਤੀ ਹੈ। ਨਵੀਂ ਯੋਜਨਾ ਅਨੁਸਾਰ ਅਗਲੇ ਸਾਲ ਦੀ 10 ਵੀਂ ਜਮਾਤ ਦੀ ਪ੍ਰੀਖਿਆ ਵਿਚ ਗਣਿਤ ਦੇ ਪੇਪਰ ਦੇ ਦੋ ਸੈਟ ਹੋਣਗੇ ਤੇ ਵਿਦਿਆਰਥੀ ਆਪਣੀ ਮਰਜ਼ੀ ਅਨੁਸਾਰ ਸੌਖਾ ਜਾਂ ਔਖਾ ਸੈਟ ਚੁਣ ਸਕੇਗਾ। ਸੂਤਰਾਂ ਅਨੁਸਾਰ, ਸੀ.ਬੀ.ਐਸ.ਈ. ਗਣਿਤ ਪ੍ਰੀਖਿਆ ਲਈ ਦੋ ਪ੍ਰਸ਼ਨ ਪੱਤਰਾਂ ਦੇ ਲਈ ਜਾਣ ਦੀ ਯੋਜਨਾ ਬਣਾ ਰਿਹਾ ਹੈ। ਪ੍ਰੀਖਿਆ ਲਈ ਸਿਲੇਬਸ ਉਹੀ ਰਹੇਗਾ ਪਰ ਵਿਦਿਆਰਥੀ ਪੇਪਰ ਦਾ ਸੈਟ ਆਪਣੀ ਮਰਜ਼ੀ ਨਾਲ ਚੁਣ ਸਕੇਗਾ।
ਸੀਬੀਐਸਈ ਦਾ ਮੰਨਣਾ ਹੈ ਕਿ ਜਿਨਾਂ ਵਿਦਿਆਰਥੀਆਂ ਨੇ ਅਗਲੀਆਂ ਜਮਾਤਾਂ ਵਿਚ ਗਣਿਤ ਰੱਖਣਾ ਹੋਵੇਗਾ ਉਹ ਜ਼ਰੂਰ ਔਖਾ ਸੈਟ ਚੁਣਨਗੇ ਪਰ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਸੌਖ ਮਿਲੇਗੀ।
ਬੋਰਡ ਨੇ ਇਸ ਸਬੰਧੀ 15 ਮੈਂਬਰੀ ਕਮੇਟੀ ਬਣਾ ਲਈ ਹੈ ਜਿਸ ਵਿਚ ਗਣਿਤ ਦੇ ਮਾਹਰਾਂ, ਯੂਨੀਵਰਸਿਟੀਆਂ, ਸਕੂਲਾਂ ਅਤੇ ਨੈਸ਼ਨਲ ਕਾਊਂਸਲ ਆਫ ਐਜੂਕੇਸ਼ਨਲ ਰਿਸਰਚ ਅਤੇ ਟਰੇਨਿੰਗ ਦੇ ਮਾਹਰ ਜੁੜੇ ਹੋਏ ਹਨ।