• Home
  • ਫੂਲਕਾ ਸਟੈਂਡ ਤੋਂ ਪਿਛੇ ਹਟੇ-20 ਤੋਂ ਬਾਅਦ ਕਰਨਗੇ ਅਸਤੀਫ਼ੇ ਬਾਰੇ ਵਿਚਾਰ

ਫੂਲਕਾ ਸਟੈਂਡ ਤੋਂ ਪਿਛੇ ਹਟੇ-20 ਤੋਂ ਬਾਅਦ ਕਰਨਗੇ ਅਸਤੀਫ਼ੇ ਬਾਰੇ ਵਿਚਾਰ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਆਪ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਆਪਣੇ ਦਿਤੇ ਅਲਟੀਮੇਟਮ ਤੋਂ ਪਲਟਦਿਆਂ ਅਸਤੀਫ਼ੇ ਬਾਰੇ 20 ਸਤੰਬਰ ਤੋਂ ਬਾਅਦ ਵਿਚਾਰ ਕਰਨ ਦੀ ਗੱਲ ਕਹੀ ਹੈ। ਉਨਾਂ ਦਾ ਕਹਿਣਾ ਹੈ ਕਿ ਹਾਈਕੋਰਟ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਾਰੇ ਚਲ ਰਹੀ ਸੁਣਵਾਈ ਦੀ ਤਾਰੀਕ 20 ਸਤੰਬਰ ਪਈ ਹੈ ਤੇ ਉਹ ਆਪਣੇ ਅਸਤੀਫ਼ੇ ਬਾਰੇ 20 ਸਤੰਬਰ ਦੀ ਸੁਣਵਾਈ ਤੋਂ ਬਾਅਦ ਹੀ ਵਿਚਾਰ ਕਰਨਗੇ।
ਦਸ ਦਈਏ ਕਿ ਫੂਲਕਾ ਨੇ ਪੰਜ ਮੰਤਰੀਆਂ ਨੂੰ ਅਲਟੀਮੇਟਮ ਦਿਤਾ ਸੀ ਕਿ ਉਹ 15 ਦਿਨਾਂ 'ਚ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਡੀਜੀਪੀ ਵਿਰੁਧ ਕਾਰਵਾਈ ਕਰਨ, ਨਹੀਂ ਤਾਂ ਉਹ 15 ਦਿਨਾਂ ਬਾਅਦ ਅਸਤੀਫ਼ਾ ਦੇ ਦੇਣਗੇ। ਇਸ ਫ਼ੈਸਲੇ ਨੂੰ ਉਨਾਂ ਬਾਅਦ 'ਚ ਵੀ ਦੁਹਰਾਇਆ ਸੀ। ਉਨਾਂ ਦੇ ਅਲਟੀਮੇਟਮ ਅਨੁਸਾਰ ਅਸਤੀਫ਼ੇ ਦੀ ਤਾਰੀਕ 17 ਸਤੰਬਰ ਬਣਦੀ ਸੀ ਪਰ ਅੱਜ ਦੀ ਹਾਈਕੋਰਟ ਦੀ ਸੁਣਵਾਈ ਤੋਂ ਬਾਅਦ ਉਨਾਂ ਆਪਣੇ ਅਸਤੀਫ਼ੇ ਦੀ ਤਾਰੀਕ ਬਦਲ ਦਿਤੀ ਹੈ।