• Home
  • ਸਰੀ ਚੋਣਾਂ ‘ਚ ਉਤਰੇ ਕਈ ਪੰਜਾਬੀ ਚਿਹਰੇ

ਸਰੀ ਚੋਣਾਂ ‘ਚ ਉਤਰੇ ਕਈ ਪੰਜਾਬੀ ਚਿਹਰੇ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬੀਆਂ ਨੇ ਧਰਤੀ ਦੇ ਜਿਸ ਕੋਨੇ 'ਤੇ ਵੀ ਪੈਰ ਧਰਿਆ ਉਥੇ ਹੀ ਉਨਾਂ ਆਪਣੀ ਹੋਂਦ ਦਾ ਅਹਿਸਾਸ ਹਰੇਕ ਥਾਂ ਕਰਵਾ ਦਿੱਤਾ। ਹੁਣ ਕੈਨੇਡਾ ਦੇ ਸ਼ਹਿਰ ਸਰੀ 'ਚ 20 ਅਕਤਬੂਰ 2018 ਨੂੰ ਮਿਊਂਸੀਪਲ ਚੋਣਾਂ ਹੋਣ ਜਾ ਰਹੀਆਂ ਹਨ।। ਇਨਾਂ ਚੋਣਾਂ 'ਚ ਬਹੁਤ ਸਾਰੇ ਇੰਡੋ-ਕੈਨੇਡੀਅਨ ਵੀ ਆਪਣੀ ਕਿਸਮਤ ਅਜ਼ਮਾਉਣ ਜਾ ਰਹੇ ਹਨ, ਜਿਨਾਂ 'ਚ ਕਈ ਪੰਜਾਬੀ ਵੀ ਸ਼ਾਮਲ ਹਨ।। ਸਰੀ ਨਿਵਾਸੀ ਮੇਅਰ, ਕੌਂਸਲਰ ਅਤੇ ਸਕੂਲ ਟਰੱਸਟੀ ਦੀ ਚੋਣ ਕਰਨਗੇ।
ਮੇਅਰ ਦੇ ਅਹੁਦੇ ਦੀ ਦੌੜ ਲਈ ਜਿਹੜੇ ਇੰਡੋ-ਕੈਨੇਡੀਅਨ ਉਮੀਦਵਾਰ ਸ਼ਾਮਲ ਹਨ ਉਨਾਂ ਦੇ ਨਾਂ ਹਨ -ਟੋਮ ਗਿੱਲ ਉਰਫ ਤਰਿੰਦਰ ਸਿੰਘ ਗਿੱਲ ਅਤੇ ਜੈ ਪ੍ਰਕਾਸ਼ ਰਾਜੇਸ਼।

ਕੌਂਸਲਰ ਦੀ ਦੌੜ ਲਈ ਜਿਹੜੇ ਉਮੀਦਵਾਰ ਸ਼ਾਮਲ ਹਨ ਉਨਾਂ ਵਿਚ ਨੀਰਾ ਅਗਨੀਹੋਤਰੀ, ਸੁਰਿੰਦਰ ਔਜਲਾ, ਕਸ਼ਮੀਰ ਕੌਰ ਬੇਸਲਾ, ਤਨਵੀਰ ਸਿੰਘ ਭੁਪਾਲ , ਅਰਵਿਨ ਸਿੰਘ ਧਾਲੀਵਾਲ (ਅਵੀ ਧਾਲੀਵਾਲ), ਰੀਨਾ ਗਿੱਲ, ਪ੍ਰਸ਼ੋਤਮ ਲਾਲ ਗੋਇਲ, ਜੈਕ ਸਿੰਘ ਹੁੰਦਲ, ਮੁਰਾਲੀ ਕ੍ਰਿਸ਼ਨਨ, ਮਨਦੀਪ ਸਿੰਘ ਨਾਗਰਾ, ਕੁਲਦੀਪ ਸਿੰਘ ਪੇਲੀਆ, ਰਾਜਨ ਥੈਂਪੀ, ਰਾਨਾ ਬਲਬੀਨ, ਮੇਜਰ ਸਿੰਘ ਰਸੋਦੇ, ਪਾਲ ਰੁਸਾਨ, ਉਪਕਾਰ ਸਿੰਘ ਤਾਤਲੇ (ਤਾਤਲੇ ਉਪਕਾਰ), ਰਮਿੰਦਰ ਕੌਰ ਥੋਮਸ।ਦੇ ਨਾਂ ਸ਼ਾਮਲ ਹਨ।

ਇਸੇ ਤਰਾਂ ਸਕੂਲ ਟਰੱਸਟੀ ਲਈ ਬਲਰਾਜ ਸਿੰਘ ਅਟਵਾਲ, ਜਸਵਿੰਦਰ ਸਿੰਘ ਬਦੇਸ਼ਾ, ਸੋਨੀਆ ਬਿਲਖੂ, ਸੁੱਖੀ ਕੌਰ ਢਿੱਲੋਂ, ਕਪਿਲ ਗੋਇਲ, ਅਰੋਨਜਿਤ ਪਾਲ, ਜਸਬੀਰ ਸਿੰਘ ਨਰਵਾਲ, ਦੁਪਿੰਦਰ ਕੌਰ ਸਰਨ, ਗੁਰਮਿੰਦਰ ਸਿੱਧੂ, ਗੁਰਪ੍ਰੀਤ ਸਿੰਘ ਥਿੰਦ ਦੇ ਨਾਂ ਸ਼ਾਮਲ ਹਨ।