• Home
  • ਪੰਜਾਬ ਚ ਮੌਸਮ ਹੋਇਆ ਸਾਫ -ਪਰ ਹੜ੍ਹਾਂ ਦਾ ਖ਼ਤਰਾ ਬਰਕਰਾਰ

ਪੰਜਾਬ ਚ ਮੌਸਮ ਹੋਇਆ ਸਾਫ -ਪਰ ਹੜ੍ਹਾਂ ਦਾ ਖ਼ਤਰਾ ਬਰਕਰਾਰ

ਚੰਡੀਗੜ੍ਹ ,(ਖਬਰ ਵਾਲੇ ਬਿਊਰੋ )-ਪਿਛਲੇ 72ਘੰਟੇ ਤੋਂ  ਪੈ ਰਹੇ ਪੰਜਾਬ ਚ ਮੀਂਹ ਕਾਰਨ ਜਿੱਥੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਅਲਰਟ ਜਾਰੀ ਕੀਤੇ ਜਾ ਰਹੇ ਹਨ, ਉੱਥੇ ਸੂਬੇ ਦੇ ਸਾਰੇ ਵਿੱਦਿਅਕ ਅਦਾਰਿਆਂ ਚ ਸਰਕਾਰ ਵੱਲੋਂ ਛੁੱਟੀ ਵੀ ਕੀਤੀ ਹੋਈ ਹੈ  ।

ਤਾਜਾ ਖ਼ਬਰ ਅਨੁਸਾਰ ਪੰਜਾਬ ਵਿੱਚ ਮੌਸਮ ਸਾਫ ਹੋ ਗਿਆ ਹੈ ,ਪਰ ਅਜੇ ਵੀ ਪੰਜਾਬ ਤੇ ਹੜ੍ਹਾਂ ਦਾ ਖਤਰਾ ਬਣਿਆ ਹੋਇਆ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਚ ਲਗਾਤਾਰ   ਪੈ ਰਹੇ ਭਾਰੀ ਮੀਂਹ ਕਾਰਨ ਸਾਰੇ  ਡੈਮ ਖਤਰੇ ਦੇ ਨਿਸ਼ਾਨ ਤੇ ਪੁੱਜੇ ਹੋਏ ਹਨ । ਮੀਂਹ ਦੇ ਪਾਣੀ ਨਾਲ  ਭਰ ਚੁੱਕੇ ਡੈਮਾਂ ਦੇ ਪਾਣੀ ਦਾ ਬਹਾਅ  ਪੰਜਾਬ ਦੇ ਨੀਵੇਂ ਇਲਾਕੇ ਵੱਲ ਹੀ ਆਉਣਾ ਹੈ  ।

ਜਦਕਿ ਚੰਡੀਗੜ੍ਹ ਦੀ ਸੁਖਨਾ ਝੀਲ ਤੋਂ ਇਲਾਵਾ ਰਣਜੀਤ ਸਾਗਰ ਡੈਮ ਦੇ ਗੇਟ  ਵੀ ਖੋਲ੍ਹ ਦਿੱਤੇ ਗਏ ਹਨ । ਪਰ ਖਤਰੇ ਦੇ ਨਿਸ਼ਾਨ ਤੱਕ ਪੁੱਜੇ ਡੈਮਾਂ ਚ ਪਾਣੀ ਨੂੰ ਬੜੇ ਧਿਆਨ ਨਾਲ ਹੌਲੀ ਹੌਲੀ ਛੱਡਿਆ ਜਾ ਰਿਹਾ ਹੈ ਤਾਂ ਕਿ ਜ਼ਿਆਦਾ ਛੱਡਿਆ ਗਿਆ ਪਾਣੀ ਕਿਤੇ ਤਬਾਹੀ ਨਾ ਮਚਾ ਦੇਵੇ ।