• Home
  • ਨਵਜੋਤ ਸਿੱਧੂ ਤੇ ਕੈਪਟਨ ਚ ਸਮਝੌਤਾ ਕਰਵਾਉਣਗੇ ਅਹਿਮਦ ਪਟੇਲ -ਮਿਲ ਸਕਦੈ ਕਾਂਗਰਸ ਚ ਵੱਡਾ ਅਹੁਦਾ?

ਨਵਜੋਤ ਸਿੱਧੂ ਤੇ ਕੈਪਟਨ ਚ ਸਮਝੌਤਾ ਕਰਵਾਉਣਗੇ ਅਹਿਮਦ ਪਟੇਲ -ਮਿਲ ਸਕਦੈ ਕਾਂਗਰਸ ਚ ਵੱਡਾ ਅਹੁਦਾ?

ਚੰਡੀਗੜ੍ਹ : -ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਉਸ ਦਾ ਵਿਭਾਗ ਲੋਕਲ ਬਾਡੀਜ ਬਦਲਣ ਤੋਂ ਬਾਅਦ ਡੂੰਘੇ ਹੈ ਵਿਵਾਦ ਨੂੰ ਹੱਲ ਕਰ ਲਈ ਕਾਂਗਰਸ ਹਾਈ ਕਮਾਨ ਚਿੰਤਤ ਹੈ ।
ਭਾਵੇਂ ਬੀਤੇ ਕੱਲ੍ਹ ਸਵੇਰ ਵੇਲੇ ਮੀਡੀਆ ਤੋਂ ਚੋਰੀ ਚੋਰੀ ਦਿੱਲੀ ਵਿਖੇ ਨਵਜੋਤ ਸਿੰਘ ਸਿੱਧੂ ਵੱਲੋਂ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਮੀਟਿੰਗ ਕੀਤੀ ਗਈ ਜਿਨ੍ਹਾਂ ਨੇ ਮੌਕੇ ਤੇ ਕਾਂਗਰਸ ਦੇ ਜਨਰਲ ਸਕੱਤਰ ਅਹਿਮਦ ਪਟੇਲ ਨੂੰ ਵੀ ਬੁਲਾਇਆ ਗਿਆ ਸੀ । ਰਾਹੁਲ ਗਾਂਧੀ ਵੱਲੋਂ ਇਸ ਵੇਲੇ ਅਹਿਮਦ ਪਟੇਲ ਨੂੰ ਕੈਪਟਨ ਸਿੱਧੂ ਵਿਵਾਦ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ ਹੈ ਇਹ ਵੀ ਪਤਾ ਲੱਗਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕੇਂਦਰੀ ਕਾਂਗਰਸ ਵਿੱਚ ਇੱਕ ਵੱਡਾ ਅਹੁਦੇ ਨਾਲ ਨਵਾਜਣ ਬਾਰੇ ਵੀ ਉਸ ਨੂੰ ਦੱਸਿਆ ਗਿਆ ਹੈ ।
ਦੱਸਣਯੋਗ ਹੈ ਕਿ ਕਿ ਪੰਜਾਬ ਤੋਂ ਨਾਰਾਜ਼ ਹੋ ਕੇ ਦਿੱਲੀ ਪੁੱਜੇ ਨਵਜੋਤ ਸਿੰਘ ਸਿੱਧੂ ਵੱਲੋਂ ਇਸ ਵਕਤ ਰਾਹੁਲ ਗਾਂਧੀ ਅੱਗੇ ਆਪਣਾ ਸਾਰਾ ਪੱਖ ਰੱਖਿਆ ਇੱਥੋਂ ਤੱਕ ਕਿ ਅਸਤੀਫੇ ਦੀ ਵੀ ਪੇਸ਼ਕਸ਼ ਕੀਤੀ । ਪਤਾ ਲੱਗਾ ਹੈ ਕਿ ਨਵਜੋਤ ਸਿੱਧੂ ਵੱਲੋਂ ਇੱਥੋਂ ਤੱਕ ਇਹ ਕਿਹਾ ਕਿ ਉਸ ਨੂੰ ਵਿਭਾਗ ਬਦਲਣ ਦੀ ਕੋਈ ਪ੍ਰਵਾਹ ਨਹੀਂ ਸਗੋਂ ਉਸ ਦੇ ਵਿਭਾਗ ਨੇ ਗਲਤ ਜ਼ਿੰਮੇਵਾਰ ਠਹਿਰਾ ਕੇ ਉਸ ਦੀ ਕਾਰਗੁਜ਼ਾਰੀ ਤੇ ਉਂਗਲ ਚੁੱਕਕੇ ਜ਼ਲੀਲ ਕੀਤਾ ਗਿਆ ਹੈ ।