• Home
  • ਅੰਬਾਨੀ ਵੱਲੋਂ ਭੇਜੇ ਨੋਟਿਸ ਦਾ ਜਾਖੜ ਨੇ ਬਣਾਇਆ “ਜਹਾਜ਼” ..! ਤੇ ਭੇਜਿਆ ਟਵਿੱਟਰ ਰਾਹੀਂ ਅੰਬਾਨੀ ਨੂੰ

ਅੰਬਾਨੀ ਵੱਲੋਂ ਭੇਜੇ ਨੋਟਿਸ ਦਾ ਜਾਖੜ ਨੇ ਬਣਾਇਆ “ਜਹਾਜ਼” ..! ਤੇ ਭੇਜਿਆ ਟਵਿੱਟਰ ਰਾਹੀਂ ਅੰਬਾਨੀ ਨੂੰ

ਚੰਡੀਗੜ੍ਹ, (ਖ਼ਬਰ ਵਾਲੇ ਬਿਊਰੋ)।
ਰਾਫੇਲ ਡੀਲ ਨੂੰ ਲੈ ਕੇ ਕਾਂਗਰਸ ਵਲੋਂ ਕੀਤੇ ਜਾ ਰਹੇ ਹਮਲਿਆ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਨੀਲ ਜਾਖੜ ਸਮੇਤ ਸੱਤ ਕਾਂਗਰਸ ਆਗੂਆਂ ਨੂੰ ਅੰਬਾਨੀ ਗਰੁੱਪ ਵੱਲੋਂ ਭੇਜੇ ਗਏ ਨੋਟਿਸ ਦਾ ਜਵਾਬ ਦੇਣ ਲਈ ਅੱਜ ਸੁਨੀਲ ਜਾਖੜ ਨੇ ਪੰਜਾਬ ਭਵਨ ਵਿਖੇ ਸੱਦੀ ਗਈ ਪ੍ਰੈੱਸ ਕਾਨਫਰੰਸ ਚ ਕਿਹਾ ਹੈ ਕਿ ਅੰਬਾਨੀ ਵੱਲੋਂ ਭੇਜੇ ਗਏ ਨੋਟਿਸ ਦੇ ਬਰਾਬਰ ਉਨ੍ਹਾਂ ਵੱਲੋਂ ਇੱਕ ਕਾਗਜ਼ ਦਾ ਜਹਾਜ ਬਣਾ ਕੇ ਅਨਿਲ ਅੰਬਾਨੀ ਨੂੰ ਟਵਿੱਟਰ ਰਾਹੀਂ ਭੇਜ ਦਿੱਤਾ  ਗਿਆ ਹੈ ।ਸੁਨੀਲ ਜਾਖੜ ਨੇ ਕਿਹਾ ਹੈ ਕਿ ਉਨ੍ਹਾਂ ਦਾ ਇਹ ਕਾਗਜ਼ੀ ਜਹਾਜ ਅੰਬਾਨੀ  ਦੇ ਜਹਾਜ ਨਾਲੋਂ ਜਿਆਦਾ ਚੰਗਾ ਹੈ।
ਜਾਖੜ ਨੇ ਕਿਹਾ ਕਿ ਨਰਿੰਦਰ ਮੋਦੀ ਵਲੋਂ ਇਹੋ ਜਿਹੀ ਕੰਪਨੀ ਨੂੰ ਜਹਾਜ ਸਪਲਾਈ ਕਰਨ ਲਈ ਆਰਡਰ ਦੇ ਦਿੱਤਾ ਹੈ, ਜਿਸ ਦਾ ਪਿਛੋਕੜ ਇਸ ਤਰ੍ਹਾਂ ਦਾ ਵਪਾਰ ਕਰਨ ਵਾਲਾ ਨਹੀਂ ਹੈ,। ਉਨ੍ਹਾਂ ਕਿਹਾ ਕਿ ਇਹ ਇੱਕ ਦੇਸ਼ ਦੀ ਸੁਰਖਿਆ ਦਾ ਮਾਮਲਾ ਹੈ, ਇਸ ਵਿੱਚ ਕੋਈ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਏਗੀ।
 ਜਾਖੜ ਨੇ ਇਸ ਸਮੇਂ ਕਿਹਾ ਕਿ ਅਨਿਲ ਅੰਬਾਨੀ ਦਾ ਨੋਟਿਸ ਉਹ ਜਲਦ ਹੀ ਵਕੀਲਾਂ ਨੂੰ ਸਲਾਹ ਲਈ ਭੇਜ ਦੇਣਗੇ, ਇਸ ਤੋਂ ਬਾਅਦ ਹੀ ਉਹ ਅਗਲੀ ਕਾਰਵਾਈ ਕਰਨਗੇ।
ਕਾਂਗਰਸ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਅਨੀਲ ਅੰਬਾਨੀ ਵਲੋਂ ਲੋਕ ਤੰਤਰ ਨੂੰ ਖ਼ਤਮ ਕਰਨ ਦੀ ਕੋਸ਼ਸ਼ ਕੀਤੀ ਗਈ ਹੈ, ਕਿਉਂਕਿ ਉਹ ਇਸ ਡੀਲ ਦੇ ਖ਼ਿਲਾਫ਼ ਹਨ ਨਾ ਕਿ ਰਿਲਾਇੰਸ ਕੰਪਨੀ ਦੇ ਖ਼ਿਲਾਫ਼ ਹਨ।  ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਦੀ ਸੁਰਖਿਆ ਨਾਲ ਕੋਈ ਵੀ ਸਮਝੋਤਾ ਨਹੀਂ ਕਰੇਗੀ।
ਸੁਨੀਲ ਜਾਖੜ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਰਾਫੇਲ ਸਮਝੌਤੇ ਵਿਰੁੱਧ  ਲੋਕ ਸਭਾ ਦੇ ਅੰਦਰ ਅਤੇ ਬਾਹਰ ਇਹ ਬਿਆਨ ਦਿੱਤੇ ਸਨ ,ਪਰ ਇਨ੍ਹਾਂ ਬਿਆਨਾ ਨੂੰ ਆਧਾਰ ਬਣਾ ਕੇ ਅਨਿਲ  ਅੰਬਾਨੀ ਨੇ ਉਨ੍ਹਾਂ ਅਤੇ 6 ਹੋਰ ਕਾਂਗਰਸ ਦੇ ਬੁਲਾਰਿਆ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।