• Home
  • ਟਰਾਂਸਪੋਰਟ ਮੰਤਰੀ ਦੀਆਂ ਅਧਿਕਾਰੀਆਂ ਨੂੰ ਹਦਾਇਤਾਂ-ਦਫਤਰਾਂ ਤੋਂ ਬਾਹਰ ਨਿਕਲੋ ਤੇ ਮੁਨਾਫ਼ਾ ਵਧਾਉ

ਟਰਾਂਸਪੋਰਟ ਮੰਤਰੀ ਦੀਆਂ ਅਧਿਕਾਰੀਆਂ ਨੂੰ ਹਦਾਇਤਾਂ-ਦਫਤਰਾਂ ਤੋਂ ਬਾਹਰ ਨਿਕਲੋ ਤੇ ਮੁਨਾਫ਼ਾ ਵਧਾਉ

ਚੰਡੀਗੜ : ਪੰਜਾਬ ਦੀ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਸਰਕਾਰੀ ਟਰਾਂਸਪੋਰਟ ਦਾ ਮੁਨਾਫ਼ਾ ਘਟਣ ਕਾਰਨ ਬੜੀ ਪ੍ਰੇਸ਼ਾਨ ਹੈ। ਉਨਾਂ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਉਹ ਦਫ਼ਤਰਾਂ ਤੋਂ ਬਾਹਰ ਨਿਕਲਣ ਅਤੇ ਸਰਕਾਰੀ ਟਰਾਂਸਪੋਰਟ ਪੀ ਆਰ ਟੀ ਸੀ, ਪੰਜਾਬ ਰੋਡਵੇਜ਼, ਪਨਬਸ ਆਦਿ ਦਾ ਮੁਨਾਫ਼ਾ ਵਧਾਇਆ ਜਾਵੇ। ਉਨਾਂ ਹੁਕਮ ਦਿੱਤਾ ਕਿ ਅਧਿਕਾਰੀ ਗੈਰ ਕਾਨੂੰਨੀ ਤਰੀਕੇ ਨਾਲ ਚਲਦੀਆਂ ਬੱਸਾਂ ਦੇ ਚਲਾਨ ਕੱਟਣ ਅਤੇ ਉਨਾਂ ਨੂੰ ਬੰਦ ਕਰਨ। ਉਨਾਂ ਇਹ ਵੀ ਕਿਹਾ ਕਿ ਅਗਰ ਕਿਸੇ ਅਧਿਕਾਰੀ ਦੀ ਪ੍ਰਾਈਵੇਟ ਬੱਸਾਂ ਨੂੰ ਲਾਭ ਪਹੁੰਚਾਉਣ 'ਚ ਮਿਲੀਭੁਗਤ ਨਜਰ ਆਈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।