• Home
  • ਬੇਅਦਬੀ ਮਾਮਲਿਆਂ ਚ ਸਾਬਕਾ ਮੁੱਖ ਮੰਤਰੀ ਬਾਦਲ ਦੋਸ਼ੀ ਕਰਾਰ :-ਸੁਮੇਧ ਸੈਣੀ ਨੇ ਦਿੱਤਾ ਹਲਫ਼ੀਆ ਬਿਆਨ – ਪੜ੍ਹੋ ਕਮਿਸ਼ਨ ਦੀ ਆਖਰੀ ਰਿਪੋਰਟ

ਬੇਅਦਬੀ ਮਾਮਲਿਆਂ ਚ ਸਾਬਕਾ ਮੁੱਖ ਮੰਤਰੀ ਬਾਦਲ ਦੋਸ਼ੀ ਕਰਾਰ :-ਸੁਮੇਧ ਸੈਣੀ ਨੇ ਦਿੱਤਾ ਹਲਫ਼ੀਆ ਬਿਆਨ – ਪੜ੍ਹੋ ਕਮਿਸ਼ਨ ਦੀ ਆਖਰੀ ਰਿਪੋਰਟ

ਚੰਡੀਗੜ੍ਹ,( ਖਬਰ ਵਾਲੇ ਬਿਊਰੋ )-ਵਿਧਾਨ ਸਭਾ ਵਿੱਚ ਬਰਗਾੜੀ ਬੇਅਦਬੀ ਮਾਮਲੇ ਤੇ ਗੋਲੀ ਕਾਂਡ ਬਾਰੇ ਪੇਸ਼ ਹੋਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਤੇ ਭਾਵੇਂ ਕੱਲ੍ਹ 28 ਅਗਸਤ ਲਈ ਬਹਿਸ ਦਾ ਸਮਾਂ ਰੱਖਿਆ ਗਿਆ ਹੈ ।ਪਰ ਕਮਿਸ਼ਨ  ਦੀ  ਰਿਪੋਰਟ ਟੇਬਲ ਹੋਣ ਤੋਂ ਬਾਅਦ ਵਿੱਚ" ਖ਼ਬਰ ਵਾਲਾ ਡਾਟ ਕਾਮ "ਕੋਲ ਆਖ਼ਰੀ ਪੰਜ ਪੇਜਾਂ ਦੀ ਪੁੱਜੀ  ਰਿਪੋਰਟ ਚ ਜਸਟਿਸ ਰਣਜੀਤ ਸਿੰਘ ਵੱਲੋਂ ਤੱਥਾਂ ਦੇ ਅਧਾਰ ਤੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ, ਕੋਟਕਪੂਰਾ ਆਦਿ ਇਲਾਕਿਆਂ ਚ ਵਾਪਰੀਆਂ ਘਟਨਾ  ਜ਼ਿੰਮੇਵਾਰ ਠਹਿਰਾ ਦਿੱਤਾ ਹੈ ।

ਭਾਵੇਂ ਪਹਿਲਾਂ ਕਮਿਸ਼ਨ ਵੱਲੋਂ ਮੁੱਖ ਮੰਤਰੀ ਨੂੰ ਸੌਂਪੀ  ਗਈ 192 ਪੇਜਾਂ ਦੀ ਰਿਪੋਰਟ ਚ ਕਮਿਸ਼ਨ ਨੇ ਕਾਲ ਡਿਟੇਲਾਂ ਅਤੇ ਬਿਆਨਾਂ ਦੇ ਆਧਾਰ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ,ਮੁੱਖ ਮੰਤਰੀ ਦੇ ਸਪੈਸ਼ਲ ਸਕੱਤਰ ਗਗਨਜੀਤ ਸਿੰਘ ਬਰਾੜ ,ਡੀਜੀਪੀ ਸਮੇਤ ਸੈਣੀ ,ਆਈਜੀ ਪਰਮਰਾਜ ਸਿੰਘ ਉਮਰਾਨੰਗਲ ਆਦਿ ਬਾਰੇ ਸ਼ੰਕਾ ਜ਼ਾਹਰ ਕੀਤੀ ਸੀ,ਕੇ ਇਨ੍ਹਾਂ ਨੂੰ ਬਹਿਬਲ ਕਲਾਂ ਗੋਲੀ ਕਾਂਡ ਵਾਪਰਨ ਦਾ ਵੀ ਪਤਾ ਸੀ। ਕਮਿਸ਼ਨ ਨੇ ਆਪਣੀ ਉਸ ਰਿਪੋਰਟ ਚ ਕਿਹਾ ਸੀ ਕਿ  ਘਟਨਾ ਵਾਲੀ ਰਾਤ ਉਪਰੋਕਤ ਸਾਰੇ ਇੱਕ ਦੂਜੇ ਨਾਲ ਸੰਪਰਕ ਵਿੱਚ ਸਨ ।

ਪਰ ਆਖਰੀ ਪੰਜ ਪੇਜਾਂ ਦੀ ਰਿਪੋਰਟ ਚ ਕਮਿਸ਼ਨ ਨੇ ਸਿੱਧੇ ਤੌਰ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਠਹਿਰਾ ਦਿੱਤਾ ਹੈ ।ਕਮਿਸ਼ਨ ਨੇ ਡੀਜੀਪੀ  ਸਮੇਧ ਸੈਣੀ ਵੱਲੋਂ ਦਿੱਤਾ ਦੋ ਸਫਿਆਂ ਦਾ ਹਲਫੀਆ ਬਿਆਨ ਵੀ ਨਾਲ ਅਟੈਚ ਕੀਤਾ ਹੈ ।ਜਿਸ ਵਿੱਚ ਡੀਜੀਪੀ ਸਮੇਤ ਸੈਣੀ ਨੇ ਸਾਫ ਕਿਹਾ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਵੱਲੋਂ ਹੀ ਆਦੇਸ਼ ਆਉਂਦੇ ਸਨ ।

ਰਿਪੋਰਟ ਤੇ ਸੁਮੇਧ   ਸੈਣੀ ਦਾ ਹਲਫੀਆ ਬਿਆਨ ਹੇਠਾਂ ਪੜ੍ਹੋ:-