• Home
  • ਸੱਜਣ ਸਿੰਘ ਦਾ ਮਰਨ ਵਰਤ ਖੁਲਵਾਉਣ ਚ ਪੰਜਾਬ ਸਰਕਾਰ ਸਫ਼ਲ ਹੋਈ -ਪੜ੍ਹੋ ਕਿਹੜੀਆਂ ਮੁਲਾਜ਼ਮਾਂ ਮੰਗਾਂ ਤੇ ਬਣੀ ਸਹਿਮਤੀ ਤੇ ਕਦੋਂ ਦਿੱਤਾ ਮੀਟਿੰਗ ਦਾ ਸੱਦਾ ?

ਸੱਜਣ ਸਿੰਘ ਦਾ ਮਰਨ ਵਰਤ ਖੁਲਵਾਉਣ ਚ ਪੰਜਾਬ ਸਰਕਾਰ ਸਫ਼ਲ ਹੋਈ -ਪੜ੍ਹੋ ਕਿਹੜੀਆਂ ਮੁਲਾਜ਼ਮਾਂ ਮੰਗਾਂ ਤੇ ਬਣੀ ਸਹਿਮਤੀ ਤੇ ਕਦੋਂ ਦਿੱਤਾ ਮੀਟਿੰਗ ਦਾ ਸੱਦਾ ?

ਮੋਹਾਲੀ :-ਅੱਜ ਮਿਊਸੀਪਲ ਭਵਨ ਸੈਕਟਰ 68 ਮੋਹਾਲੀ  ਵਿਖੇ ਪੰਜਾਬ ਅਤੇ ਯੂਟੀ ਦੇ ਵੱਖ ਵੱਖ ਅਦਾਰਿਆ ਦੇ ਹਾਜ਼ਾਰਾਂ ਮੁਲਾਜ਼ਮ ਮਜ਼ਦੂਰਾਂ ਦੇ ਵਿਸ਼ਾਲ ਇਕੱਠ ਵਿਚ ਸਾਥੀ ਸੱਜਨ ਸਿੰਘ ਨੂੰ ਹਸਪਤਾਲ ਤੋਂ ਲਿਆ ਕੇ ਇਕੱਠ ਦੇ ਰੂਬਰੂ ਕੀਤਾ ਗਿਆ ਜਿਕਰਯੋਗ ਹੈ ਕਿ ਸਾਥੀ ਸੱਜਨ ਸਿੰਘ ਪਹਿਲੀ ਮਈ ਤੋਂ ਮੰਗਾਂ ਦੀ ਪੂਰਤੀ ਲਈ ਮਰਨ ਵਰਤ ਉੱਤੇ ਬੈਠੇ ਸਨ।3 ਮਈ ਨੂੰ ਯੂਟੀ ਪੁਲਿਸ ਦੀ ਭਾਰੀ ਫੋਰਸ ਨੇ ਮਰਨ ਵਰਤ ਵਾਲੇ ਕੈਂਪ ਨੂੰ ਪੁੱਟ ਕੇ ਲਾਠੀਚਾਰਜ ਕਰਕੇ ਸੱਜਨ ਸਿੰਘ ਨੂੰ ਜਬਰਦਸਤੀ ਮਰਨ ਵਰਤ ਤੋਂ ਚੁੱਕ ਹਸਪਤਾਲ ਵਿਚ ਦਾਖਿਲ ਕਰਵਾ ਦਿੱਤਾ ਜਿਥੇ ਉਨਾਂ੍ਹ ਨੂੰ ਜਬਰੀ ਖੁਰਾਕ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਸਾਫ ਇਨਕਾਰ ਕਰਕੇ ਮਰਨ ਵਰਤ ਤੇ ਡਟੇ ਰਹੇ ਇਸ ਦੇ ਰੋਸ ਵਿਚ ਪੁਰੇ ਪੰਜਾਬ ਦੇ ਜ਼ਿਲ੍ਹਆ ਵਿਚ ਪ੍ਰਮੁੱਖ ਸ਼ਹਿਰਾਂ ਤੇ ਕਸਬਿਆ ਵਿਚ ਭੁੱਖ ਹੜਤਾਲਾਂ ਰੈਲ਼ੀਆ ਮੁਜ਼ਾਹਰੇ ਝੰਡਾ ਮਾਰਚ ਅਤੇ ਜਾਮ ਆਦਿ ਵਰਗੇ ਐਕਸ਼ਨ ਵੱਡੇ ਪੱਧਰ ਤੇ ਜੋਸ਼ੋ ਖਰੋਸ਼ ਨਾਲ ਚਲਦੇ ਰਹੇ।ਪੰਜਾਬ ਸਰਕਾਰ ਨੇ ਸਥਿਤੀ ਨੂੰ ਭਾਪਦਿਆ ਪੰਜਾਬ ਯੂਟੀ ਮੁਲਾਜ਼ਮ ਤੇ ਪੈਂਸ਼ਨਰ ਐਕਸ਼ਨ ਕਮੇਟੀ ਅਤੇ ਪੰਜਾਬ ਸਬਾਰਡੀਨੇਟ ਸਰਵਿਸਜ਼ ਫਡਰੇਸ਼ਨ ਦੇ ਆਗੁਆ ਨਾਲ ਵੱਖ ਵੱਖ ਪੜਾਵਾਂ ਤੇ ਚਾਰ ਵਾਰ ਮੀਟਿੰਗ ਕੀਤੀਆ ਆਖਿਰਕਾਰ ਸਰਕਾਰ ਵੱਲੋਂ ਇਹ ਭਰੋਸਾ ਲਿਖਤੀ ਰੂਪ ਵਿਚ ਮਿਲਿਆ ਕਿ ਚੋਣ ਜ਼ਾਬਤੇ ਦੋਰਾਨ ਮੰਗਾਂ ਸਬੰਧੀ ਕੋਈ ਨਿਰਣਾ ਲੈ ਕੇ ਲਾਗੂ ਕਰਨਾ ਅਸੰਭਵ ਹੈ ਪਰ 27 ਮਈ ਨੂੰ ਕੈਬਿਨਟ ਸਬ ਕਮੇਟੀ ਦੀ ਮੀਟਿੰਗ ਨਿਰਧਾਰਤ ਕਰਕੇ ਮੰਗਾਂ ਦਾ ਸਹੀ ਰੂਪ ਵਿਚ ਨਿਪਟਾਰਾ ਕੀਤਾ ਜਾਵੇਗਾ।ਇਸੇ ਸਮੇਂ ਦੋਰਾਨ ਸਰਕਾਰ ਵੱਲੋਂ ਚੋਣ ਕਮਿਸ਼ਨ ਨੂੰ ਮੰਗਾਂ ਸਬੰਧੀ ਕੋਈ ਫੈਸਲਾ ਲੈਣ ਦੀ ਪ੍ਰਵਾਨਗੀ ਵੀ ਮੰਗੀ ਗਈ ਹੈ ਜੇਕਰ ਪ੍ਰਵਾਨਗੀ ਮਿਲ ਜਾਦੀ ਹੈ ਤਾਂ 27 ਮਈ ਤੋਂ ਪਹਿਲਾਂ ਵੀ ਕੁੱੱਝ ਮੰਗਾਂ ਮੰਨ ਕੇ ਲਾਗੂ ਕੀਤੀਆ ਜਾ ਸਕਦੀਆ ਹਨ। ਕੈਬਿਨਟ ਸਬ ਕਮੇਟੀ ਦਾ ਵਿਸਤਾਰ ਕਰਕੇ ਜਥੇਬੰਦੀ ਦੀ ਮੰਗ ਤੇ ਕਿਰਤ ਅਤੇ ਰੁਜ਼ਗਾਰ ਮੰਤਰੀ ਸ਼੍ਰੀ ਬਲਬੀਰ ਸਿੰਘ ਸਿੱਧੁ ਨੂੰ ਇਸ ਵਿਚ ਸ਼ਾਮਿਲ ਕੀਤਾ ਗਿਆ ਹੈ ਕਿਉਕਿ ਬਹੁਤ ਸਾਰੀਆ ਮੰਗਾਂ ਤੇ ਲੇਬਰ ਕਾਨੂੰਨਾ ਨੂੰ ਲਾਗੂ ਕਰਨਾ ਕਿਰਤ ਮੰਤਰਾਲੇ ਦੇ ਅਧਿਕਾਰ ਖੇਤਰ ਵਿਚ ਆਉਦਾ ਹੈ।

ਵਿਸ਼ਾਲ ਇਕੱਠ ਨੂੰ ਮੰਗਾਂ ਪ੍ਰਤੀ ਬਣੀ ਸਹਿਮਤੀ ਅਤੇ ਸਰਕਾਰ ਵੱਲੋਂ ਲਿਖਤੀ ਸੱਦਾ ਮਿਲਣ ਸਬੰਧੀ ਸੰਬੋਧਨ ਕਰਦਿਆ ਸ਼੍ਰੀ ਨਿਰਮਲ ਸਿੰਘ ਧਾਲੀਵਾਲ ਟ੍ਰੇਡ ਯੂਨੀਅਨ ਦੇ ਪ੍ਰਮੁੱਖ ਆਗੂ ਨੇ ਵਿਸਥਾਰ ਵਿਚ ਜ਼ਿਕਰ ਕਰਦਿਆ ਕਿਹਾ ਕਿ ਜਿਸ ਤਰ੍ਹਾ ਦਾ ਭਰੋਸਾ ਅਤੇ ਵਿਸ਼ਵਾਸ ਮੰਗਾਂ ਤੇ ਵਿਚਾਰ ਚਰਚਾ ਕਰਨ ਸਮੇਂ ਸਰਕਾਰ ਨੇ ਦਿੱਤਾ ਅਤੇ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਅਮਲ ਨਾ ਕੀਤੇ ਜਾਣ ਦੀ ਮਜ਼ਬੂਰੀ ਦੱਸੀ ਅਤੇ ਲਿਖਤੀ ਰੂਪ ਵਿਚ 27 ਮਈ ਦੀ ਮੀਟਿੰਗ ਕੈਬਿਨਟ ਸਬ ਕਮੇਟੀ ਨਾਲ ਮੀਟਿੰਗ ਕਰਨ ਦਾ ਸੱਦਾ ਦਿੱਤਾ ਉਸ ਤੇ ਭਰੋਸਾ ਕਰਦਿਆ ਲੀਡਰਸ਼ਿਪ ਨੇ ਫੈਸਲਾ ਕੀਤਾ ਕਿ 27 ਮਈ ਤੱਕ ਸਘੰਰਸ਼ ਮੁਲਤਵੀ ਕਰ ਦਿੱਤਾ ਜਾਵੇ ਅਤੇ ਮਰਨ ਵਰਤ ਖੋਲ ਦਿੱਤਾ ਜਾਵੇ।

ਪੰਜਾਬ ਸਬਾਰਡੀਨੇਟ ਸਰਵਿਸ ਫਡਰੇਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਤੇ ਜਰਨਲ ਸਕੱਤਰ ਜਗਦੀਸ਼ ਸਿੰਘ ਚਾਹਲ ਨੇ ਜਿੰਨ੍ਹਾਂ ਮੰਗਾਂ ਨੂੰ ਲੈ ਕੇ ਮਰਨ ਵਰਤ ਵਰਗਾ ਕਦਮ ਚੁੱਕਣਾ ਪਿਆ ਉਨ੍ਹਾਂ ਦਾ ਜ਼ਿਕਰ ਕਰਦਿਆ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਸੱਤਵਾਂ ਪੇ ਕਮਿਸ਼ਨ ਚਰੋਕਣਾ ਲਾਗੂ ਕਰ ਦਿੱਤਾ ਹੈ ਪਰ ਪੰਜਾਬ ਦੀ ਸਰਕਾਰ ਨੇ ਅਜੇ ਛੇਵੇਂ ਪੇ ਕਮਿਸ਼ਨ ਦੀ ਆਪਣੀ ਰਿਪੋਰਟ ਮੁਕੰਮਲ ਨਹੀ ਕੀਤੀ ਬਲਕਿ ਸਮਾਂ ਦਸੰਬਰ 2019 ਤੱਕ ਵਧਾ ਦਿੱਤਾ ਹੈ ਨਾ ਹੀ ਕਈ ਅੰਤਰਿਮ ਰਿਪੋਰਟ ਜ਼ਾਰੀ ਕੀਤੀ ਹੈ।ਜਿਸ ਤਹਿਤ ਅੰਤਰਿਮ ਰਲੀਫ, ਡੀ ਏ ਮਰਜ਼ ਆਦਿ ਦਿੱਤਾ ਜਾਣਾ ਹੁੰਦਾ ਹੈ। ਇਸੇ ਤਰ੍ਹਾ ਦੂਜੀ ਮਹੱਤਵਪੂਰਨ ਮੰਗ ਪੰਜਾਬ ਵੱਖ ਵੱਖ ਅਦਾਰਿਆ ਵਿਚ ਕੰਮ ਕਰਦੇ ਲੱੱਖਾ ਹੀ ਕਰਮਚਾਰੀ ਜਿਹੜੇ ਕਿ ਠੇਕੇਦਾਰ ਸਿਸਟਮ ਅਧੀਨ ਨਿਗੁਣੀਆ ਤਨਖਾਹਾਂ ਬਦਲੇ ਪਿਛਲੇ 10 12 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਨ ਉਨ੍ਹਾ ਨੂੰ 2016 ਵਿਚ ਬਣੇ ਰੈਗੁਲਰਾਈਜੇਸ਼ਨ ਐਕਟ 2016 ਨੂੰ ਅਮਲ ਵਿਚ ਲਿਆ ਕੇ ਰੈਗੂਲਰ ਨਹੀ ਕੀਤਾ ਗਿਆ ਹੈ ਆਸ਼ਾ ਵਰਕਰ ਆਗਣਵਾੜੀ ਮਿਡ ਡੇ ਮੀਲ ਵਰਕਰ ਆਦਿ ਸਕੀਮ ਵਰਕਰਾਂ ਦੀ ਲੰਬੇ ਸਮੇਂ ਤੋਂ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਉਨ੍ਹਾ ਨੂੰ ਵਰਕਰ ਦਾ ਦਰਜ਼ਾ ਦੇ ਕੇ ਘੱਟੋ ਘੱਟ ਉਜ਼ਰਤਾਂ ਕਾਨੂੰਨ ਦੇ ਦਾਇਰੇ ਵਿਚ ਨਹੀ ਲਿਆਦਾ ਜਾ ਰਿਹਾ।2004 ਤੋਂ ਬਾਅਦ ਬਣੀ ਪੈਨਸ਼ਨ ਸਕੀਮ ਵਾਪਿਸ ਲੈ ਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀ ਕੀਤੀ ਜਾ ਰਹੀ। ਸੁਪਰੀਮ ਕੋਰਟ ਦਾ ਬਰਾਬਰ ਕੰਮ ਬਾਰਬਾਰ ਤਨਖਾਹ ਵਾਲਾ ਫੈਸਲਾ ਲਾਗੂ ਨਹੀ ਕੀਤਾ ਜਾ ਰਿਹਾ ਮੁਲਾਜ਼ਮਾਂ ਦੇ ਡੀ ਏ ਆਦਿ ਦੇ ਬਕਾਏ ਲੰਬੇ ਸਮੇਂ ਤੋਂ ਅਦਾ ਨਹੀ ਕੀਤੇ ਜਾ ਰਹੇ। ਸਰਕਾਰੀ ਮਹਿਕਮਿਆ ਦਾ ਨਿੱਜੀ  ਕਰਨ ਦਾ ਬਸਤੂਰ ਜ਼ਾਰੀ ਹੈ ਆਦਿ ਅਜਿਹੀਆ ਮੰਗਾਂ ਹਨ ਜਿੰਨ੍ਹਾ ਦੇ ਕਾਰਨ ਮੋਜ਼ੂਦਾ ਸਘੰਰਸ਼ ਦਾ ਵੱਡਾ ਰੂਪ ਉੱਭਰ ਕੇ ਸਾਹਮਣੇ ਆਇਆ ਸੀ ।

ਇਸ ਮੋਕੇ ਕਿਰਤ ਤੇ ਰੁਜ਼ਗਾਰ ਮੰਤਰੀ ਸ਼੍ਰੀ ਬਲਬੀਰ ਸਿੰਘ ਸਿੱਧੂ ਨੇ ਜੂਸ ਪਿਆ ਕੇ ਸੱਜਨ ਸਿੰਘ ਦਾ ਮਰਨ ਵਰਤ ਖੁਲਵਾਇਆ ਅਤੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਮੁਲਾਜ਼ਮਾਂ ਮਜ਼ਦੂਰਾਂ ਦੀਆ ਸਾਰੀਆ ਮੰਗਾਂ ਵਾਜ਼ਿਬ ਹਨ ਇਹਨਾ ਦਾ ਪੰਜਾਬ ਸਰਕਾਰ ਵੱਲੋਂ ਨਿਆਂ ਪੂਰਨ ਢੰਗ ਦੇ ਨਾਲ 27 ਮਈ ਦੀ ਨਿਰਧਾਰਤ ਮੀਟਿੰਗ ਵਿਚ ਮੁਨਾਸਿਫ ਨਿਪਟਾਰਾ ਕਰ ਦਿੱਤਾ ਜਾਵੇਗਾ। ਅੱਜ ਦੇ ਇਸ ਇਕੱੱਠ ਨੂੰ  ਹਰਭਜਨ ਸਿੰਘ ਪਿਲਖਣੀ ਜਸਵੰਤ ਸਿੰਘ ਜੱਸਾ ਰਣਬੀਰ ਸਿੰਘ ਢਿੱਲੋਂ ਅਸ਼ਵਨੀ ਕੁਮਾਰ, ਪਵਨ ਗੋਡਿਆਲ ਜਗਦੀਸ਼ ਸਿੰਘ ਹਰਜਿੰਦਰ ਸਿੰਘ ਪ੍ਰਧਾਨ ਸੀਟੀਯੂ ਅਸ਼ੀਸ਼ ਜੁਲਹਾ ਇੰਦਰਜੀਤ ਸਿੰਘ ਢਿੱਲੋਂ ਵਰਿੰਦਰ ਸਿੰਘ, ਪ੍ਰੇਮ ਚੰਦ, ਕ੍ਰਿਸ਼ਨ ਪ੍ਰਸਾਦਿ, ਚੰਦਨ ਕੁਮਾਰ ਆਦਿ ਆਗੁਆ ਨੇ  ਵੀ ਸੰਬੋਧਨ ਕੀਤਾ। ਅੰਤ ਵਿਚ ਸਾਥੀ ਸੱਜਨ ਸਿੰਘ ਨੇ ਸ਼ਰੀਰਕ ਕਮਜ਼ੋਰੀ ਕਾਰਨ ਬੜੀ ਧੀਮੀ ਅਵਾਜ਼ ਆਪਣੇ 5 ਮਿੰਟ ਦੇ ਸੰਬੋਧਨ ਵਿਚ ਮਰਨ ਵਰਤ ਦੇ ਕਾਰਨਾਂ ਅਤੇ ਲਹਿਰ ਦੀ ਮਜ਼ਬੂਤੀ ਲਈ ਆਪਣੇ ਵੱਲੋਂ ਚੁੱਕੇ ਗਏ ਕਦਮ ਸਬੰਧੀ ਵਿਆਖਿਆ ਕਰਦੇ ਕਿਹਾ ਕਿ ਸਖਤ ਸਘੰਰਸ਼ਾਂ ਬਿਨ੍ਹਾ ਸਰਕਾਰਾਂ ਗੱਲਬਾਤ ਦੇ ਰਸਤੇ ਨਹੀ ਖੋਲਦੀਆ ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਨ੍ਹਾਂ ਦਿਨਾ ਵਿਚ ਸਾਰੇ ਪੰਜਾਬ ਤੇ ਯੂਟੀ ਦੇ ਮੁਲਾਜ਼ਮਾਂ ਪੈਨਸ਼ਨਰਾਂ ਮਜ਼ਦੂਰਾਂ ਵੱਲੋਂ ਪ੍ਰਚੰਡ ਕੀਤੇ ਸਘੰਰਸ਼ ਕਾਰਨ ਮੰਗਾਂ ਲਾਜ਼ਮੀ ਤੋਰ ਤੇ ਮੰਨੀਆ ਜਾਣਗੀਆ ਜੇਕਰ ਕਿਤੇ ਸਰਕਾਰ ਵੱਲੋਂ ਆਪਣੇ ਦਿੱਤੇ ਵਿਸ਼ਵਾਸ ਤੋਂ ਪਿੱਛੇ ਹਟਣ ਦਾ ਯਤਨ ਕੀਤਾ ਗਿਆ ਤਾਂ ਇਸ ਤੋਂ ਵੱਡੇ ਸਘੰਰਸ਼ ਦਾ ਸਾਹਮਣਾ ਕਰਨਾ ਪਵੇਗਾ।ਇਹ ਵੀ ਮੰਗ ਕੀਤੀ ਗਈ ਕਿ ਵੱਖ ਵੱਖ ਮਹੱਤਵਪੂਰਨ ਆਗੁਆ ਅਤੇ ਵਰਕਰਾਂ ਵਿਰੁੱਧ ਯੂਟੀ ਪੁਲਿਸ ਵੱਲੋਂ ਦਰਜ਼ ਮੁਕੱਦਮੇ ਵਾਪਿਸ ਲਏ ਜਾਣ।ਇਸ ਵਿਸ਼ਾਲ ਇਕੱਠ ਦੀ ਕਾਰਵਾਈ ਦਾ ਮੰਚ ਸੰਚਾਲਨ ਸਾਥੀ ਰਣਜੀਤ ਸਿੰਘ ਰਾਣਵਾ ਸਕੱਤਰ ਜਨਰਲ ਦਰਜ਼ਾ ਚਾਰ ਯੂਨੀਅਨ ਪੰਜਾਬ ਵੱਲੋਂ ਬਾਖੂਬੀ ਕੀਤਾ ਗਿਆ ਅਤੇ ਉਨ੍ਹਾਂ ਨੇ ਸੰਖੇਪ ਵਿਚ ਸਘੰਰਸ਼ ਦੇ ਤਜ਼ਰਬੇ ਅਤੇ ਮੰਗਾਂ ਸਬੰਧੀ ਆਪਣੇ ਵਿਚਾਰ ਰੱਖੇ। ਇਸ ਸਘੰਰਸ਼ ਦਾ ਸਮੁੱਚਾ ਮੁਲੰਕਨ ਕਰਨ ਲਈ ਅਗਲੀ ਮੀਟਿੰਗ 11 ਮਈ ਨੂੰ ਲੁਧਿਆਣਾ ਦੇ ਇਸੜੂ ਭਵਨ ਵਿਖੇ ਰੱਖੀ ਗਈ ਹੈ।