• Home
  • ਜੈਸ਼ ਏ ਮੁਹੰਮਦ ਵੱਲੋਂ ਪੰਜਾਬ ਚ ਧਮਾਕੇ ਕਰਨ ਦੀ ਚਿਤਾਵਨੀ ?

ਜੈਸ਼ ਏ ਮੁਹੰਮਦ ਵੱਲੋਂ ਪੰਜਾਬ ਚ ਧਮਾਕੇ ਕਰਨ ਦੀ ਚਿਤਾਵਨੀ ?

ਫ਼ਿਰੋਜ਼ਪੁਰ :- ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਵੱਲੋਂ ਫਿਰੋਜ਼ਪੁਰ ਦੇ ਰੇਲਵੇ ਮੈਨੇਜਰ ਵਿਵੇਕ ਕੁਮਾਰ ਨੂੰ ਇਕ ਧਮਕੀ ਪੱਤਰ ਭੇਜਿਆ ਗਿਆ ਹੈ ।ਜਿਸ ਵਿੱਚ ਕਿਹਾ ਗਿਆ ਹੈ ਕਿ ਫਰੀਦਕੋਟ ਬਰਨਾਲਾ ਅੰਮ੍ਰਿਤਸਰ ਤੇ ਫਿਰੋਜ਼ਪੁਰ ਤੋਂ ਇਲਾਵਾ ਜਲੰਧਰ ਦੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਇਆ ਜਾਵੇਗਾ । ਪੱਤਰ ਚ ਕਿਹਾ ਗਿਆ ਕਿ 13 ਮਈ ਨੂੰ ਅਸੀਂ ਆਪਣੇ ਜਹਾਦੀਆਂ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗੇ ।
ਹਿੰਦੀ ਚ ਲਿਖੇ ਗਏ ਧਮਕੀ ਪੱਤਰ ਚ ਲਿਖਿਆ ਕਿ ਜਲਦ ਹੀ ਰਾਜਸਥਾਨ ਦੇ ਜੈਪੁਰ, ਰਿਵਾੜੀ ,ਜੋਧਪੁਰ, ਗੰਗਾਨਗਰ ਤੇ ਬੀਕਾਨੇਰ ਤੋਂ ਇਲਾਵਾ ਰਾਜਸਥਾਨ ਦੇ ਫੌਜੀ ਇਲਾਕਿਆਂ ਤੇ ਬੱਸ ਅੱਡਿਆਂ ਤੋਂ ਇਲਾਵਾ ਮੰਦਰਾਂ ਨੂੰ ਉਡਾਇਆ ਜਾਵੇਗਾ । ਪੱਤਰ ਚ 16 ਮਈ ਨੂੰ ਸਵਰਨ ਮੰਦਿਰ ਸਮੇਤ ਹੋਰ ਧਾਰਮਿਕ ਸਥਾਨਾਂ ਨੂੰ ਉਡਾਉਣ ਦੀ ਵੀ ਚਿਤਾਵਨੀ ਦਿੱਤੀ ਗਈ ਹੈ । ਦੱਸਣਯੋਗ ਹੈ ਕਿ ਅਜਿਹੇ ਧਮਕੀ ਭਰੇ ਪੱਤਰ ਪਹਿਲਾਂ ਵੀ ਡੀ ਆਰ ਐਮ ਦਫ਼ਤਰ ਫ਼ਿਰੋਜ਼ਪੁਰ ਨੂੰ ਕਈ ਵਾਰ ਮਿਲਦੇ ਰਹਿੰਦੇ ਹਨ ਅਤੇ ਇਸ ਨੂੰ ਸ਼ਰਾਰਤ ਵੀ ਦੱਸਿਆ ਜਾ ਰਿਹਾ ਹੈ। ਪਰ ਫਿਰ ਵੀ ਸੁਰੱਖਿਆ ਏਜੰਸੀਆਂ ਵੱਲੋਂ ਇਸ ਪੱਤਰ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ।