• Home
  • ਜਲੰਧਰ ‘ਚ ਦਿਨ ਦਿਹਾੜੇ ਆਈ ਪੀ ਐਸ ਅਫ਼ਸਰ ਦੀ ਮਾਤਾ ਦਾ ਕਤਲ

ਜਲੰਧਰ ‘ਚ ਦਿਨ ਦਿਹਾੜੇ ਆਈ ਪੀ ਐਸ ਅਫ਼ਸਰ ਦੀ ਮਾਤਾ ਦਾ ਕਤਲ

ਜਲੰਧਰ, (ਖ਼ਬਰ ਵਾਲੇ ਬਿਊਰੋ): ਪੰਜਾਬ 'ਚ ਅਪਰਾਧੀਆਂ ਦਾ ਹੌਸਲਾ ਹੁਣ ਇੰਨਾ ਬੁਲੰਦ ਹੋ ਗਿਆ ਹੈ ਕਿ ਹੁਣ ਉਨਾਂ ਨੇ ਪੁਲਿਸ ਵਾਲਿਆਂ ਦੇ ਪਰਵਾਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਮਾਮਲਾ ਜਲੰਧਰ ਦਾ ਹੈ ਜਿਥੇ ਲੁਟੇਰਿਆਂ ਨੇ ਦਿਨ-ਦਿਹਾੜੇ ਲੁੱਟ ਦੇ ਇਰਾਦੇ ਨਾਲ ਆਈਪੀਐਸ ਅਫ਼ਸਰ ਦੀ ਮਾਂ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਪ੍ਰਾਈਮਰੀ ਸਕੂਲ ਦਕੋਹਾ ਕੋਲ ਰਹਿੰਦੇ ਪੀ. ਏ. ਪੀ. 'ਚ ਕਮਾਂਡੈਂਟ ਸਰੀਨ ਕੁਮਾਰ ਪ੍ਰਭਾਕਰ ਦੇ ਘਰ ਦਿਨ-ਦਿਹਾੜੇ ਲੁਟੇਰੇ ਲੁੱਟ ਦੀ ਨੀਅਤ ਨਾਲ ਦਾਖ਼ਲ ਹੋਏ। ਵਾਰਦਾਤ ਸਮੇਂ ਘਰ 'ਚ ਸਰੀਨ ਪ੍ਰਭਾਕਰ ਦੀ ਮਾਂ ਸ਼ੀਲਾ ਰਾਣੀ (80) ਇਕੱਲੇ ਸਨ। ਘਰ 'ਚ ਦਾਖਲ ਹੋਏ ਲੁਟੇਰਿਆਂ ਨੇ ਸ਼ੀਲਾ ਰਾਣੀ ਦਾ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਅਤੇ ਉਨਾਂ ਦੇ ਕੰਨਾਂ 'ਚ ਪਾਈਆਂ ਵਾਲੀਆਂ, ਇਕ ਸੋਨੇ ਦੀ ਚੂੜੀ ਅਤੇ ਅੰਗੂਠੀ ਉਤਾਰ ਕੇ ਮੌਕੇ ਤੋਂ ਫਰਾਰ ਹੋ ਗਏ।। ਘਟਨਾ ਦੀ ਸੂਚਨਾ ਪਾ ਕੇ ਡੀ. ਸੀ. ਪੀ. ਪਰਮਾਰ ਅਤੇ ਏ. ਡੀ. ਸੀ. ਪੀ. ਭੰਡਾਲ ਸਮੇਤ ਥਾਣਾ ਰਾਮਾ ਮੰਡੀ ਅਤੇ ਥਾਣਾ ਨੰਗਲ ਸ਼ਾਮਾ ਦੀ ਪਿਲਸ ਮੌਕੇ 'ਤੇ ਪਹੁੰਚੀ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।