• Home
  • ਜਸਟਿਸ ਰੰਜਨ ਗੋਗੋਈ ਬਣੇ ਦੇਸ਼ ਦੇ ਨਵੇਂ ਚੀਫ਼ ਜਸਟਿਸ

ਜਸਟਿਸ ਰੰਜਨ ਗੋਗੋਈ ਬਣੇ ਦੇਸ਼ ਦੇ ਨਵੇਂ ਚੀਫ਼ ਜਸਟਿਸ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ) : ਜਸਟਿਸ ਰੰਜਨ ਗੋਗੋਈ ਨੇ ਬੁੱਧਵਾਰ ਨੂੰ ਦੇਸ਼ ਦੇ 46ਵੇਂ ਮੁੱਖ ਜੱਜ (ਚੀਫ਼ ਜਸਟਿਸ) ਵਜੋਂ ਸਹੁੰ ਚੁੱਕ ਲਈ ਹੈ।। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨਾਂ ਨੂੰ ਅਹੁਦੇ ਦੀ ਸਹੁੰ ਚੁਕਾਈ।। ਗੋਗੋਈ ਦਾ ਕਾਰਜਕਾਲ 13 ਮਹੀਨੇ 12 ਦਿਨ ਰਹੇਗਾ।। ਉਹ 17 ਨਵੰਬਰ 2019 'ਚ ਰਿਟਾਇਰ ਹੋਣਗੇ। ਗੋਗੋਈ ਤੋਂ ਪਹਿਲਾਂ ਜਸਟਿਸ ਦੀਪਕ ਮਿਸ਼ਰਾ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸਨ।
1954 'ਚ ਜਨਮੇ ਗੋਗੋਈ ਸਾਲ 1978 'ਚ ਬਾਰ ਕਾਊਂਸਿਲ 'ਚ ਸ਼ਾਮਲ ਹੋਏ ਸੀ।। ਇਸ ਤੋਂ ਬਾਅਦ 28 ਫਰਵਰੀ 2001 ਨੂੰ ਉਨਾਂ ਨੇ ਗੁਵਾਹਾਟੀ ਹਾਈਕੋਰਟ ਦਾ ਸਥਾਈ ਜੱਜ ਨਿਯੁਕਤ ਕੀਤਾ ਗਿਆ।। ਫਰਵਰੀ 2011 'ਚ ਉਹ ਪੰਜਾਬ ਅਤੇ ਹਰਿਆਣਾ ਦੇ ਹਾਈਕੋਰਟ ਦੇ ਮੁੱਖ ਜੱਜ ਬਣ ਗਏ।। ਉਨਾਂ ਨੂੰ ਪ੍ਰਮੋਸ਼ਨ ਦੇ ਕੇ ਅਪ੍ਰੈਲ 2012 'ਚ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ।