• Home
  • ਦੁਆਬੇ ਦੇ ਕਈ ਜ਼ਿਲਿਆਂ ‘ਚ ਡੇਂਗੂ ਦਾ ਕਹਿਰ-ਅਧਿਆਪਕਾ ਦੀ ਮੌਤ

ਦੁਆਬੇ ਦੇ ਕਈ ਜ਼ਿਲਿਆਂ ‘ਚ ਡੇਂਗੂ ਦਾ ਕਹਿਰ-ਅਧਿਆਪਕਾ ਦੀ ਮੌਤ

ਫਗਵਾੜਾ, (ਖ਼ਬਰ ਵਾਲੇ ਬਿਊਰੋ): ਭਾਵੇਂ ਪੰਜਾਬ ਦੇ ਸਿਹਤ ਮੰਤਰੀ ਨੇ ਪਿਛਲੇ ਦਿਨੀਂ ਐਲਾਨ ਕੀਤਾ ਸੀ ਕਿ ਸਰਕਾਰ ਡੇਂਗੂ ਵਿਰੁਧ ਤਕੜੇ ਹੋ ਕੇ ਲੜਾਂਗਾ ਪਰ ਫਿਰ ਵੀ ਦੋਆਬੇ ਦੇ ਕਈ ਜ਼ਿਲੇ ਡੇਂਗੂ ਦੀ ਮਾਰ ਹੇਠ ਆ ਗਏ ਹਨ। ਡੇਂਗੂ ਸਬੰਧੀ ਜਿਥੇ ਪਿਛਲੇ ਦਿਨੀਂ ਬੰਗਾ ਤੋਂ ਖ਼ਬਰਾਂ ਆਈਆਂ ਉਥੇ ਹੀ ਫਗਵਾੜਾ ਬੁਰੀ ਤਰਾਂ ਡੇਂਗੂ ਦੀ ਮਾਰ ਹੇਠ ਆ ਗਿਆ ਹੈ ਜਿਥੇ ਡੇਂਗੂ ਦੇ 156 ਮਰੀਜ਼ ਸਾਹਮਣੇ ਆ ਗਏ ਹਨ ਜਿਸ ਦੀ ਇਥੋਂ ਦੇ ਸੀ ਐਮ ਓ ਨੇ ਵੀ ਪੁਸ਼ਟੀ ਕਰ ਦਿੱਤੀ ਹੈ।

ਫਗਵਾੜਾ 'ਚ ਜਾਨਲੇਵਾ ਡੇਂਗੂ ਬੁਖਾਰ ਮਹਾਮਾਰੀ ਦਾ ਰੂਪ ਧਾਰਨ ਕਰ ਗਿਆ ਹੈ।। ਜਾਣਕਾਰੀ ਅਨੁਸਾਰ ਫਗਵਾੜਾ 'ਚ ਡੇਂਗੂ ਬੁਖਾਰ ਨਾਲ ਗ੍ਰਸਤ ਇਕ ਸਕੂਲ ਦੀ ਅਧਿਆਪਕਾ ਜਿਸ ਦੀ ਪਛਾਣ ਪੂਜਾ ਢੰਡ ਪਤਨੀ ਗੌਰਵ ਢੰਡ ਵਾਸੀ ਮੇਹਲੀ ਗੇਟ, ਫਗਵਾੜਾ ਦੇ ਰੂਪ 'ਚ ਹੋਈ ਹੈ, ਦੀ ਮੌਤ ਹੋ ਗਈ ਹੈ।। ਪੂਜਾ ਢੰਡ ਫਗਵਾੜਾ 'ਚ ਸਥਿਤ ਸੇਂਟ ਜੋਸਫ ਕਾਨਵੈਂਟ ਸਕੂਲ 'ਚ ਸਾਇੰਸ ਦੀ ਅਧਿਆਪਕਾ ਸੀ।
ਮ੍ਰਿਤਕਾ ਪੂਜਾ ਢੰਡ ਨੂੰ ਪਿਛਲੇ ਦਿਨੀਂ ਤੇਜ਼ ਬੁਖਾਰ ਹੋਇਆ, ਜਿਸ ਦੇ ਬਾਅਦ ਉਸ ਨੂੰ ਸਥਾਨਕ ਇਕ ਨਿੱਜੀ ਹਸਪਤਾਲ 'ਚ ਦਾਖਲ  ਕਰਵਾਇਆ ਗਿਆ ਪਰ ਉਸਦੀ  ਹਾਲਤ  'ਚ  ਸੁਧਾਰ ਨਹੀਂ ਹੋਇਆ, ਜਿਸ ਦੇ ਬਾਅਦ ਉਸ ਦੀ ਮੌਤ ਹੋ ਗਈ।।
ਭਾਵੇਂ ਸਥਾਨਕ ਪ੍ਰਸ਼ਾਸਨ ਡੇਂਗੂ ਦੇ ਹਮਲੇ ਨੂੰ ਰੋਕਣ ਲਈ ਪੱਬਾਂ ਭਾਰ ਹੈ ਪਰ ਇਸ ਵਿਰੁਧ ਲੜਨ ਲਈ ਹੋਰ ਹੰਭਲੇ ਮਾਰਨ ਦੀ ਵੀ ਲੋੜ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਸਿਹਤ ਵਿਭਾਗ ਇਸ 'ਤੇ ਕਿਵੇਂ ਕਾਬੂ ਪਾਉਂਦਾ ਹੈ।