• Home
  • ਗਾਇਕ ਕਰਨ ਔਜਲਾ ਤੇ ਕੈਨੇਡਾ ਚ ਜਾਨਲੇਵਾ ਹਮਲਾ :- ਪੰਜਾਬ ਦੇ ਗੈਂਗਸਟਰ ਨੇ ਫੇਸਬੁੱਕ ਪੇਜ ਤੇ ਲਈ ਜ਼ਿੰਮੇਵਾਰੀ

ਗਾਇਕ ਕਰਨ ਔਜਲਾ ਤੇ ਕੈਨੇਡਾ ਚ ਜਾਨਲੇਵਾ ਹਮਲਾ :- ਪੰਜਾਬ ਦੇ ਗੈਂਗਸਟਰ ਨੇ ਫੇਸਬੁੱਕ ਪੇਜ ਤੇ ਲਈ ਜ਼ਿੰਮੇਵਾਰੀ

ਸਰੀ / ਚੰਡੀਗੜ੍ਹ :- ਪ੍ਰਸਿੱਧ ਲੋਕ ਗਾਇਕ ਕਰਨ ਔਜਲਾ ਤੇ ਸਰੀ (ਕੈਨੇਡਾ) ਚ ਅਣਪਛਾਤਿਆਂ ਵੱਲੋਂ ਜਾਨ ਲੇਵਾ ਹਮਲਾ ਕੀਤੇ ਜਾਣ ਦੀ ਸੂਚਨਾ ਹੈ । ਪਤਾ ਲੱਗਾ ਹੈ ਕਿ ਉਸ ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ ਹੈ ।
ਦੂਜੇ ਪਾਸੇ ਇਸ ਦੀ ਜ਼ਿੰਮੇਵਾਰੀ ਪੰਜਾਬ ਦੇ ਮੋਸਟ ਵਾਂਟਡ ਗੈਂਗਸਟਰ ਸੁਖਪ੍ਰੀਤ ਬੁੱਢਾ ਦੇ ਨਾਂ ਤੇ ਇੱਕ ਦਵਿੰਦਰ ਬੰਬੀਹਾ ਫੇਸਬੁੱਕ ਪੇਜ ਤੋਂ ਪੋਸਟ ਪਾ ਕੇ ਲਈ ਗਈ ਹੈ ।
ਜਿਸ ਨੂੰ ਸੁਖਪ੍ਰੀਤ ਬੁੱਢਾ ਕੁੱਸਾ ਦੇ ਨਾਂ ਤੇ ਬਣੇ ਪੇਜ ਤੋਂ ਵੀ ਸ਼ੇਅਰ ਕੀਤਾ ਗਿਆ । ਪੜ੍ਹੋ ਇਸ ਪੋਸਟ ਵਿੱਚ ਕੀ ਲਿਖਿਆ :-

ਦੱਸਣਯੋਗ ਹੈ ਕਿ ਗੈਂਗਸਟਰਾਂ ਤੋਂ ਮਿਲ ਰਹੀਆਂ ਧਮਕੀਆਂ ਕਾਰਨ ਪੰਜਾਬੀ ਦੇ ਸੁਪਰਸਟਾਰ ਗਾਇਕ ਕਰਨ ਔਜਲਾ ਨੇ ਜ਼ੈੱਡ ਸੁਰੱਖਿਆ ਹਾਸਲ ਕੀਤੀ ਹੋਈ ਸੀ ।
ਗਾਇਕ ਕਰਨ ਔਜਲਾ ਦੇ ਨੇੜੇ ਦੇ ਸੂਤਰਾਂ ਨੇ ਦੱਸਿਆ ਕਿ 16 ਮਾਰਚ ਤੋਂ ਸੁਖਪ੍ਰੀਤ ਬੁੱਢਾ ਨਾਂ ਦਾ ਗੈਂਗਸਟਰ ਫਿਰੌਤੀ ਮੰਗ ਰਿਹਾ ਸੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦੇ ਰਿਹਾ ਸੀ ।ਇਹ ਵੀ ਪਤਾ ਲੱਗਾ ਹੈ ਕਿ ਗੈਂਗਸਟਰ ਨੇ ਉਸ ਨੂੰ ਫੋਨ ਕਰਕੇ ਇਹ ਕਿਹਾ ਸੀ ਕਿ ਉਹ ਚਾਹੇ ਭਾਰਤ ਚ ਰਹੇ ਜਾਂ ਕੈਨੇਡਾ ਚ ਉਸ ਨੂੰ ਕੋਈ ਨਹੀਂ ਬਚਾ ਸਕਦਾ ।

ਦੱਸਣਯੋਗ ਹੈ ਕਿ ਗੈਂਗਸਟਰ ਸੁਖਪ੍ਰੀਤ ਬੁੱਢਾ ਮੋਗਾ ਜ਼ਿਲ੍ਹੇ ਦੇ ਕੁੱਸਾ ਦਾ ਵਸਨੀਕ ਹੈ । ਪੰਜਾਬ ਪੁਲਸ ਨੂੰ ਕਤਲਾਂ ,ਅਗਵਾ ਤੇ ਹੋਰ ਦਰਜਨਾਂ ਤੋਂ ਵਧੇਰੇ ਵਾਰਦਾਤਾਂ ਲਈ ਇਹ ਲੋੜੀਂਦਾ ਹੈ । ਅਤੇ ਅੱਜ ਕੱਲ੍ਹ ਇਹ ਪੁਲਸ ਮੁਕਾਬਲੇ ਚ ਮਾਰੇ ਗਏ ਗੈਂਗਸਟਰ ਦੇਵਿੰਦਰ ਬੰਬੀਹਾ ਦੇ ਗਰੁੱਪ ਦੀ ਕਮਾਂਡ ਸਾਂਭ ਰਿਹਾ ਹੈ । ਪਰ ਪੁਲਿਸ ਤੇ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਗੈਂਗਸਟਰਾਂ ਵੱਲੋਂ ਆਪਣੇ ਫੇਸਬੁੱਕ ਪੇਜ ਚਲਾਏ ਜਾ ਰਹੇ ਹਨ ਅਤੇ ਸਗੋਂ ਉਸ ਦੇ ਨੌਜਵਾਨ ਵੱਲੋਂ ਲਾਈਕ ਅਤੇ ਕਮੈਂਟ ਵੀ ਕੀਤੇ ਜਾਂਦੇ ਹਨ ।
ਇਹ ਵੀ ਪਤਾ ਲੱਗਾ ਹੈ ਕਿ ਗੈਂਗਸਟਰ ਸੁਖਪ੍ਰੀਤ ਬੁੱਢਾ ਵੱਲੋਂ ਪ੍ਰਸਿੱਧ ਗਾਇਕ ਗਿੱਪੀ ਗਰੇਵਾਲ ਨੂੰ ਵੀ ਜਾਨੋ ਮਾਰ ਦੀ ਧਮਕੀ ਦੇਣ ਉਪਰੰਤ ਪੁਲਸ ਵੱਲੋਂ ਉਸ ਨੂੰ ਵੀ ਸਕਿਓਰਿਟੀ ਦਿੱਤੀ ਹੋਈ ਹੈ ।

ਇਹ ਵੀ ਦੱਸਣਯੋਗ ਹੈ ਕਿ ਗੈਂਗਸਟਰ ਸੁਖਪ੍ਰੀਤ ਬੁੱਢਾ ਗੈਂਗ ਦੇ ਜੇਲ੍ਹ ਚ ਬੰਦ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੇ ਨਾਲ ਵੀ ਨੇੜਲੇ ਸਬੰਧ ਸਨ ਅਤੇ ਅੰਤਰਰਾਜੀ ਇਹ ਗੈਂਗ ਉੱਤਰੀ ਭਾਰਤ ਦੇ ਗੈਂਗਸਟਰਾਂ ਨਾਲ ਮਿਲ ਕੇ ਕ੍ਰਾਇਮ ਨੂੰ ਅੰਜਾਮ ਦਿੰਦਾ ਹੈ ।