• Home
  • ਹੁਣ ਆਮ ਆਦਮੀ ਪਾਰਟੀ ਹਾਈਕਮਾਨ ਨੇ ਡਾ. ਗਾਂਧੀ ਨੂੰ ਪੁਚਕਾਰਿਆ

ਹੁਣ ਆਮ ਆਦਮੀ ਪਾਰਟੀ ਹਾਈਕਮਾਨ ਨੇ ਡਾ. ਗਾਂਧੀ ਨੂੰ ਪੁਚਕਾਰਿਆ

ਚੰਡੀਗੜ (ਖ਼ਬਰ ਵਾਲੇ ਬਿਊਰੋ): ਆਮ ਆਦਮੀ ਪਾਰਟੀ ਨੇ ਪੰਜਾਬ ਦੇ ਰੁੱਸੇ ਆਪਣੇ ਆਗੂਆਂ ਨੂੰ ਮਨਾਉਣ 'ਚ ਤੇਜ਼ੀ ਫੜ ਲਈ ਹੈ। ਬੀਤੇ ਕਲ ਖ਼ਬਰਾਂ ਆਈਆਂ ਸਨ ਕਿ ਕੇਜਰੀਵਾਲ ਦੇ ਦੂਤਾਂ ਨੇ ਸੁੱਚਾ ਸਿੰਘ ਛੋਟੇਪੁਰ ਨਾਲ ਮੁਲਾਕਾਤ ਕਰ ਕੇ ਉਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਅੱਜ ਇਸ ਕਵਾਇਦ ਦੌਰਾਨ ਹੁਣ ਪਾਰਟੀ ਦੇ ਬਾਗੀ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਮਨਾਇਆ ਜਾ ਰਿਹਾ ਹੈ।।ਆਮ ਆਦਮੀ ਪਾਰਟੀ ਵਲੋਂ ਇਹ ਕੋਸ਼ਿਸ਼ ਸੰਜੇ ਸਿੰਘ ਵਲੋਂ ਕੀਤੀ ਗਈ ਹੈ।। ਉਨਾਂ ਦਾ ਕਹਿਣਾ ਹੈ ਕਿ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਆਪਣੀਆਂ ਕੁਝ ਸ਼ਰਤਾਂ ਰੱਖੀਆਂ ਹਨ।। ਜਾਣਕਾਰੀ ਮੁਤਾਬਕ ਸੰਜੇ ਸਿੰਘ ਨਾਲ ਡਾ. ਧਰਮਵੀਰ ਗਾਂਧੀ ਦੀ ਕਰੀਬ ਡੇਢ ਘੰਟਾ ਮੁਲਾਕਾਤ ਹੋਈ।। ਇਸ ਦੌਰਾਨ ਸੰਜੇ ਗਾਂਧੀ ਨੇ ਉਨਾਂ ਨੂੰ ਪਾਰਟੀ 'ਚ ਵਾਪਸ ਆਉਣ ਦਾ ਸੱਦਾ ਦਿੱਤਾ ਪਰ ਡਾ. ਗਾਂਧੀ ਦਾ ਕਹਿਣਾ ਸੀ ਕਿ ਉਹ ਸਿਰਫ ਪੰਜਾਬ ਦੀ ਖ਼ੁਦਮੁਖਤਿਆਰੀ ਚਾਹੁੰਦੇ ਹਨ।। ਭਾਵੇਂ ਇਸ ਬਾਰੇ ਫ਼ੈਸਲਾ ਡਾ. ਗਾਂਧੀ ਨੇ ਕਰਨਾ ਹੈ ਪਰ ਲਗਦਾ ਹੈ ਕਿ ਪਾਰਟੀ ਹਾਈ ਕਮਾਨ ਨੇ ਮਨ ਬਣਾ ਲਿਆ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਸਾਰੇ ਰੁੱਸੇ ਆਗੂਆਂ ਨੂੰ ਮਨਾ ਲਿਆ ਜਾਵੇ।