• Home
  • ਪੰਜਾਬ ਯੂਨੀਵਰਸਿਟੀ ਚ ਪੀਜ਼ੇ, ਬਰਗਰ ਤੇ ਕੁਰਕਰਿਆਂ ਉੱਪਰ ਪਾਬੰਦੀ

ਪੰਜਾਬ ਯੂਨੀਵਰਸਿਟੀ ਚ ਪੀਜ਼ੇ, ਬਰਗਰ ਤੇ ਕੁਰਕਰਿਆਂ ਉੱਪਰ ਪਾਬੰਦੀ

ਚੰਡੀਗੜ੍ਹ (ਖਬਰ ਵਾਲੇ ਬਿਊਰੋ )-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਅਥਾਰਟੀ ਨੇ ਇੱਕ ਅਹਿਮ ਫ਼ੈਸਲਾ ਲੈਂਦਿਆਂ ਯੂਨੀਵਰਸਿਟੀ ਕੈਂਪ ਚ ਖਾਣ ਪੀਣ ਵਾਲੀਆਂ ਦੁਕਾਨਾਂ ,ਹੋਸਟਲ ਕੰਟੀਨ ,ਵਿਭਾਗ ਦੀ ਕੰਟੀਨ ਤੇ ਸਟੂਡੈਂਟ ਸੈਂਟਰ ਚ ਪੀਜ਼ਾ ,ਬਰਗਰ , ਹਾਟ ਡਾਗ ਤੇ ਬਨਾਵਟੀ ਫਲੇਵਰ ਵਾਲੇ ਕੋਲਡ ਡਰਿੰਕ , ਚਿਪਸ, ਕੁਰਕਰੇ ,ਫ੍ਰੈਂਚ ਫਰਾਈ ,ਮੈਦੇ ਤੋਂ ਬਣੀ ਬ੍ਰੈੱਡ ਆਦਿ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ । ਇਸ ਲਈ ਬਕਾਇਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ।

ਅਥਾਰਿਟੀ ਵੱਲੋਂ ਜਾਰੀ ਕੀਤੇ  ਗਏ ਨੋਟਿਸ ਚ ਸਪੱਸ਼ਟ ਕੀਤਾ ਗਿਆ ਹੈ ਕਿ ਬ੍ਰਾਊਨ ਬ੍ਰੈੱਡ ਜਾਂ ਮਲਟੀਗ੍ਰੇਨ ਬ੍ਰੈੱਡ ਦੇ ਸੈਂਡਵਿਚ ਹੀ ਯੂਨੀਵਰਸਿਟੀ ਦੇ ਕੈਂਪਸ ਚ ਦੁਕਾਨਦਾਰ ਰੱਖਣ । ਇਸ ਤੋਂ ਇਲਾਵਾ ਮੈਗੀ ਸਿਰਫ਼ ਆਟੇ ਵਾਲੀ ਤੇ ਓਟਸ ਰੱਖਣ ਲਈ ਹੀ ਕਿਹਾ ਹੈ ।

ਦੱਸਣਯੋਗ ਹੈ ਕਿ ਇਸ ਸਬੰਧੀ ਪਹਿਲਾਂ ਯੂਜੀਸੀ ਵੱਲੋਂ ਨੋਟਿਸ ਵੀ ਜਾਰੀ ਕੀਤਾ ਗਿਆ ਸੀ ।