• Home
  • ਟਾਊਨ ਹਾਲ ਵਿਖੇ ਫੂਡ ਸਟਰੀਟ ਅਤੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਚੁਗਿਰਦੇ ਦੀ ਸੁੰਦਰਤਾ ਦੇ ਪ੍ਰੋਜੈਕਟ ਸ਼ੁਰੂ

ਟਾਊਨ ਹਾਲ ਵਿਖੇ ਫੂਡ ਸਟਰੀਟ ਅਤੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਚੁਗਿਰਦੇ ਦੀ ਸੁੰਦਰਤਾ ਦੇ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, - ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਵਲੋਂ ਏਸ਼ੀਅਨ ਡਿਵਲਪਮੈਂਟ ਬੈਂਕ ਦੀ ਸਹਾਇਤਾ ਨਾਲ ਸ਼ਹਿਰ ਦੀ ਕੇਂਦਰ ਬਿੰਦੂ ਟਾਊਨ ਹਾਲ ਵਿਖੇ ਸੈਲਾਨੀਆਂ ਦੀ ਸਹੂਲਤ ਲਈ ਫੂਡ ਸਟਰੀਟ ਅਤੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਚੁਗਿਰਦੇ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਉਕਤ ਪ੍ਰੋਜੈਕਟਾਂ ਦੀ ਸ਼ੁਰੂਆਤ ਏਸ਼ੀਅਨ ਡਿਵਲਪਮੈਂਟ ਬੈਂਕ ਦੇ ਭਾਰਤ ਸਥਿੱਤ ਮੁੱਖੀ ਸ੍ਰੀ ਕਨੇਚੀ ਯੋਕੋਯਾਮਾ, ਟੂਰਿਜ਼ਮ ਵਿਭਾਗ ਦੇ ਸੈਕਟਰੀ ਸ੍ਰੀ ਵਿਕਾਸ ਪ੍ਰਤਾਪ ਸਿੰਘ ਅਤੇ ਡਾਇਰੈਕਟਰ ਸ: ਮਲਵਿੰਦਰ ਸਿੰਘ ਜੱਗੀ ਵਲੋਂ ਸਾਂਝੇ ਤੌਰ ਤੇ ਨੀਂਹ ਪੱਥਰ ਰੱਖ ਕੇ ਕੀਤੀ ਗਈ। ਇਸ ਮੌਕੇ ਪ੍ਰੋਜੈਕਟ ਅਫ਼ਸਰ ਸ੍ਰੀ ਵਿਵੇਕ ਵਿਸ਼ਾਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਉਕਤ ਅਧਿਕਾਰੀਆਂ ਨੇ ਅੱਜ ਸ਼ਹਿਰ ਵਿਚ ਲਗਭਗ 53 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ।

ਕਿਲ•ਾ ਗੋਬਿੰਦਗੜ• ਵਿਖੇ ਪ੍ਰੈਸ ਨਾਲ ਗਲਬਾਤ ਕਰਦਿਆਂ ਸ੍ਰੀ ਵਿਕਾਸ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਕਤ ਪ੍ਰੋਜੈਕਟਾਂ ਤੋਂ ਇਲਾਵਾ ਕਿਲ•ਾ ਗੋਬਿੰਦਗੜ• ਵਿੱਚ ਹਥਿਆਰਾਂ ਦਾ ਅਜਾਇਬਘਰ ਅਤੇ ਸਿੱਕਿਆਂ ਦਾਂ ਅਜਾਇਬਘਰ ਜਿਸ ਉੱਤੇ ਕ੍ਰਮਵਾਰ 7.81 ਕਰੋੜ ਅਤੇ 1.44 ਕਰੋੜ ਦੀ ਲਾਗਤ ਆਈ ਹੈ ਵੀ ਤਿਆਰ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਹਥਿਆਰਾਂ ਦੇ ਅਜਾਇਬਘਰ ਵਿਚ ਸਿੱਖ ਫੌਜ ਦੀ ਵਿਰਾਸਤ, ਗਤਕਾ ਗੈਲਰੀ, ਰਵਾਇਤੀ ਹਥਿਆਰ ਅਤੇ ਹੋਰ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਜਦਕਿ ਸਿੱਕਿਆਂ ਦੇ ਅਜਾਇਬਘਰ ਵਿਚ ਸਿੱਖ ਰਾਜ ਦੇ ਸਮੇਂ ਦੇ ਸਿੱਕੇ ਪ੍ਰਦਰਸ਼ਿਤ ਕੀਤੇ ਗਏ ਹਨ।
ਉਨ•ਾਂ ਦੱਸਿਆ ਕਿ ਏਸ਼ੀਅਨ ਡਿਵਲਪਮੈਂਟ ਬੈਂਕ ਵਲੋਂ ਇਨ•ਾਂ ਸਾਰੇ ਪ੍ਰੋਜੈਕਟਾਂ ਲਈ ਵਿੱਤੀ ਸਹਾਇਤਾ ਦਿੱਤੀ ਗਈ ਹੈ। ਟਾਊਨ ਹਾਲ ਵਿਖੇ ਬਣਨ ਵਾਲੀ ਫੂਡ ਸਟਰੀਟ ਬਾਰੇ ਬੋਲਦਿਆਂ ਸ੍ਰੀ ਵਿਕਾਸ ਪ੍ਰਤਾਪ ਸਿੰਘ ਨੇ ਦੱਸਿਆ ਕਿ ਚਾਰ ਹਜ਼ਾਰ ਵਰਗ ਮੀਟਰ ਵਿਚ ਬਣਨ ਵਾਲੀ ਇਸ ਸਟਰੀਟ ਵਿੱਚ ਖਾਣ-ਪੀਣ ਤੋਂ ਇਲਾਵਾ ਲਾਇਬ੍ਰੇਰੀ ਅਤੇ ਆਰਟ ਐਂਡ ਕਰਾਫਟ ਦੇ ਆਉਟਲੈਟ ਵੀ ਬਣਾਏ ਜਾਣਗੇ। ਇਸ ਤੋਂ ਇਲਾਵਾ ਕਾਨਫਰੰਸ ਰੂਮ ਅਤੇ ਪ੍ਰਦਰਸ਼ਨੀ ਹਾਲ ਵੀ ਇਸ ਸਟਰੀਟ ਦਾ ਹਿੱਸਾ ਹੋਣਗੇ ਜਿਸ ਉੱਤੇ ਲਗਭਗ 11 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ•ਾਂ ਦੱਸਿਆ ਕਿ ਇਹ ਪ੍ਰੋਜੈਕਟ 31 ਮਾਰਚ 2020 ਤੱਕ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਆਲੇ ਦੁਆਲੇ ਦੇ ਸੁੰਦਰੀਕਰਨ ਪ੍ਰੋਜੈਕਟ ਜਿਸ ਉੱਤੇ 32.54 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ ਬਾਰੇ ਗਲਬਾਤ ਕਰਦੇ ਸ੍ਰੀ ਕਨੇਚੀ ਯੋਕੋਯਾਮਾ ਨੇ ਕਿਹਾ ਕਿ ਇਸ ਵਿਚ ਖਜਾਨਾ ਗੇਟ ਤੋਂ ਸੁਲਤਾਨਵਿੰਡ ਚੌਂਕ ਤੱਕ 3.20 ਕਿਲੋਮੀਟਰ ਸੜਕ ਨੂੰ ਨਵੀਂ ਦਿੱਖ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਮਾਰਤਾਂ ਦਾ ਇਕੋ ਜਿਹਾ ਮੁਹਾਂਦਰਾ ਅਤੇ ਸਿੱਖ ਰਾਜ ਦੀਆਂ ਬਾਤਾਂ ਪਾਉਂਦੇ ਚਿੱਤਰ, ਪਾਰਕਿੰਗ ਥਾਵਾਂ, ਪਾਰਕ, ਸਬਜ਼ੀ ਵਿਕ੍ਰੇਤਾ ਲਈ ਮਾਰਕੀਟ, ਲੈਂਡਸਕੇਪਿੰਗ, ਸਾਇਕਲ ਟ੍ਰੈਕ, ਵਾਸ਼ਰੂਮ ਆਦਿ ਬਣਾਏ ਜਾਣਗੇ।
ਉਨ•ਾਂ ਦੱਸਿਆ ਕਿ ਇਹ ਪ੍ਰੋਜੈਕਟ 30 ਜੂਨ 2020 ਤੱਕ ਪੂਰਾ ਕਰ ਲਿਆ ਜਾਵੇਗਾ। ਜਿਸ ਨਾਲ ਇਥੇ ਆਉਣ ਵਾਲੇ ਸ਼ਰਧਾਲੂਆਂ, ਰਹਿਣ ਵਾਲੇ ਲੋਕਾਂ ਅਤੇ ਸੈਲਨੀਆਂ ਨੂੰ ਵੱਡੀ ਸਹੂਲਤ ਤੇ ਆਕਰਸ਼ਨ ਮਿਲੇਗੀ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਰਾਜ ਵਿੱਚ ਸੈਰ ਸਪਾਟਾ ਸਨਅਤ ਨੂੰ ਵਿਕਸਿਤ ਕਰਨ ਲਈ ਯਤਨਸ਼ੀਲ ਅਤੇ ਅਸੀਂ ਇਸ ਲਈ ਹਰ ਤਰ•ਾਂ ਦੀ ਵਿੱਤੀ ਸਹਾਇਤਾ ਦੇਣ ਲਈ ਤਿਆਰ ਹਾਂ।
ਇਸ ਮੌਕੇ ਸ: ਇੰਦਰਬੀਰ ਸਿੰਘ ਬੁਲਾਰੀਆ ਵਿਧਾਇਕ, ਸ: ਕਰਮਜੀਤ ਸਿੰਘ ਰਿੰਟੂ ਮੇਅਰ ਨਗਰ ਨਿਗਮ, ਸ੍ਰੀ ਯੂਨਿਸ ਕੁਮਾਰ ਡਿਪਟੀ ਮੇਅਰ, ਸ੍ਰੀ ਵਿਕਾਸ ਸੋਨੀ ਕੌਂਸਲਰ, ਮੈਡਮ ਸੋਨਾਲੀ ਗਿਰੀ ਕਮਿਸ਼ਨਰ ਨਗਰ ਨਿਗਮ ਅਤੇ ਸ੍ਰੀ ਜੁਗਲ ਕਿਸ਼ੋਰ ਸ਼ਰਮਾ ਪ੍ਰਧਾਨ ਕਾਂਗਰਸ ਕਮੇਟੀ ਸ਼ਹਿਰੀ ਵੀ ਹਾਜ਼ਰ ਸਨ।