• Home
  • ਛੇਤੀ ਪਾਸਪੋਰਟ ਬਣਵਾਉਣਾ ਹੈ ਤਾਂ ਆਉ

ਛੇਤੀ ਪਾਸਪੋਰਟ ਬਣਵਾਉਣਾ ਹੈ ਤਾਂ ਆਉ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਤੁਰੰਤ ਪਾਸਪੋਰਟ ਹਾਸਲ ਕਰਨ ਵਾਲਿਆਂ ਨੂੰ ਚੰਡੀਗੜ ਸਥਿਤ ਪਾਸਪੋਰਟ ਦਫ਼ਤਰ ਨੇ ਵੱਡੀ ਰਾਹਤ ਦਿਤੀ ਹੈ। ਪਹਿਲਾਂ ਤਤਕਾਲ ਪਾਸਪੋਰਟ ਲਈ ਬਿਨੈਕਾਰਾਂ ਨੂੰ ਲੰਮੀ ਉਡੀਕ ਕਰਨੀ ਪੈਂਦੀ ਸੀ ਪਰ ਹੁਣ ਅਜਿਹਾ ਨਹੀਂ ਕਰਨਾ ਪਵੇਗਾ। ਚੰਡੀਗੜ ਰੀਜ਼ਨਲ ਪਾਸਪੋਰਟ ਦਫ਼ਤਰ ਦੇ ਸਿਵਾਸ਼ ਕਵੀਰਾਜ ਨੇ ਜਾਣਕਾਰੀ ਦਿਤੀ ਹੈ ਕਿ ਚੰਡੀਗੜ ਦਫ਼ਤਰ ਅਧੀਨ ਆਉਂਦੀਆਂ ਪਾਸਪੋਰਟ ਸ਼ਾਖਾਵਾਂ ਵਿਚ ਤਤਕਾਲ ਪਾਸਪੋਰਟ ਲਈ ਵੱਧ ਅਰਜ਼ੀਆਂ ਜਮਾਂ ਕਰਵਾਈਆਂ ਜਾ ਸਕਣਗੀਆਂ। ਇਸ ਦਫ਼ਤਰ ਅਧੀਨ ਆਉਂਦੇ ਲੁਧਿਆਣਾ ਵਿਖੇ 50 ਤੇ ਅੰਬਾਲਾ ਵਿਖੇ 40 ਵੱਧ ਅਰਜ਼ੀਆਂ ਜਮਾਂ ਹੋ ਸਕਣਗੀਆਂ। ਇਸ ਤੋਂ ਇਲਾਵਾ ਚੰਡੀਗੜ ਦਫ਼ਤਰ 'ਚ ਵੀ 50 ਵੱਧ ਅਰਜ਼ੀਆਂ ਜਮਾਂ ਹੋ ਸਕਣਗੀਆਂ। ਅਧਿਕਾਰੀ ਨੇ ਸਲਾਹ ਦਿਤੀ ਕਿ ਜੇਕਰ ਕੋਈ ਆਨਲਾਈਨ ਅਰਜ਼ੀ ਦੇਣਾ ਚਾਹੁੰਦਾ ਹੈ ਤਾਂ ਉਹ ਸ਼ਨੀਵਾਰ ਦਾ ਦਿਨ ਹੀ ਚੁਣੇ। ਉਨਾਂ ਕਿਹਾ ਕਿ ਪਹਿਲਾਂ ਜਦੋਂ ਕੋਈ ਆਨਲਾਈਨ ਅਰਜ਼ੀ ਦਿੰਦਾ ਸੀ ਤਾਂ ਉਸ ਨੂੰ ਅਪੈਂਟਮੈਂਟ ਲੈਣ ਲਈ ਤਿੰਨ ਮਹੀਨੇ ਦਾ ਸਮਾਂ ਲੱਗ ਜਾਂਦਾ ਸੀ ਪਰ ਹੁਣ ਇਹ ਸਮਾਂ ਦੋ ਦਿਨ ਦਾ ਰਹਿ ਜਾਵੇਗਾ। ਅਧਿਕਾਰੀ ਨੇ ਦਸਿਆ ਕਿ ਪੁਲਿਸ ਕਲੀਅਰੈਂਸ ਲੈਣ ਲਈ ਵੀ ਕਾਫ਼ੀ ਅਰਜ਼ੀਆਂ ਆਉਂਦੀਆਂ ਹਨ ਪਰ ਅਜਿਹੇ ਬਿਨੈਕਾਰਾਂ ਲਈ ਸ਼ਨੀਵਾਰ ਨੂੰ ਬਕਾਇਦਾ ਮੇਲੇ ਦਾ ਪ੍ਰਬੰਧ ਕੀਤਾ ਜਾਂਦਾ ਹੈ ਜਿਥੇ ਆ ਕੇ ਉਹ ਆਪਣੀ ਮੁਸ਼ਕਲ ਹੱਲ ਕਰ ਸਕਦੇ ਹਨ।