• Home
  • ਅਕਾਲੀ ਦਲ ਦੇ ਵਿਰੋਧ ਦਾ ਅਸਰ ਦਿਖਿਆ-ਰੈਲੀ ਦੀ ਜਗਾ ਤੇ ਤਾਰੀਕ ਬਦਲੀ

ਅਕਾਲੀ ਦਲ ਦੇ ਵਿਰੋਧ ਦਾ ਅਸਰ ਦਿਖਿਆ-ਰੈਲੀ ਦੀ ਜਗਾ ਤੇ ਤਾਰੀਕ ਬਦਲੀ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਸੂਬੇ ਭਰ ਵਿਚ ਹੋ ਰਹੀ ਅਕਾਲੀ ਦਲ ਦੀ ਵਿਰੋਧਤਾ ਦਾ ਅਸਰ ਦੇਖਣ ਨੂੰ ਮਿਲ ਗਿਆ ਹੈ ਕਿਉਂਕਿ ਅਕਾਲੀ ਦਲ ਦੀ ਪ੍ਰਸਤਾਵਿਤ ਕੋਟਕਪੂਰਾ ਰੈਲੀ ਦਾ ਵਿਰੋਧ ਹੋਣ ਕਾਰਨ ਹੁਣ ਇਸ ਦੀ ਤਰੀਕ ਅਤੇ ਸਥਾਨ ਵਿਚ ਬਦਲਾਅ ਕੀਤਾ ਗਿਆ ਹੈ। ਅਕਾਲੀ ਦਲ ਵਲੋਂ ਐਲਾਨ ਕੀਤੀ ਗਈ 'ਪੋਲ-ਖੋਲ•' ਰੈਲੀ ਦਾ ਵਿਰੋਧ ਸਿੱਖ ਸੰਗਠਨਾਂ ਵਲੋਂ ਕੀਤਾ ਜਾ ਰਿਹਾ ਹੈ, ਜੋ ਕਿ ਕੋਟਕਪੂਰਾ ਵਿਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲਕਲਾਂ ਗੋਲੀਕਾਂਡ ਦੇ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪਿਛਲੇ ਕਰੀਬ ਢਾਈ ਮਹੀਨੇ ਤੋਂ ਧਰਨੇ 'ਤੇ ਬੈਠੇ ਹਨ।। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਕਾਲੀ ਦਲ ਨੇ ਆਪਣੀ 15 ਸਤੰਬਰ ਨੂੰ ਪ੍ਰਸਤਾਵਿਤ ਪੋਲ-ਖੋਲ• ਰੈਲੀ ਨੂੰ 16 ਸਤੰਬਰ ਨੂੰ ਕੋਟਕਪੂਰਾ ਦੀ ਬਜਾਏ ਫਰੀਦਕੋਟ ਵਿਚ ਕਰਨ ਦਾ ਫੈਸਲਾ ਕਰ ਲਿਆ ਹੈ। ਦਸ ਦਈਏ ਕਿ ਬੀਤੇ ਦਿਨ ਬਰਗਾੜੀ ਧਰਨੇ 'ਤੇ ਬੈਠੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਐਸਐਸਪੀ ਫ਼ਰੀਦਕੋਟ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਸੀ ਕਿ ਅਕਾਲੀ ਦਲ ਨੂੰ ਕੋਟਕਪੂਰੇ ਵਿਖੇ ਰੈਲੀ ਕਰਨ ਤੋਂ ਰੋਕਿਆ ਜਾਵੇ। ਜਿਸ ਤੋਂ ਬਾਅਦ ਅਕਾਲੀ ਦਲ ਨੇ ਆਪਣੇ ਆਪ ਹੀ ਇਹ ਫ਼ੈਸਲਾ ਕਰ ਲਿਆ।