• Home
  • ਕੇਂਦਰੀ ਸੂਚਨਾ ਕਮਿਸ਼ਨ ਦਾ ਹੁਕਮ-ਖਹਿਰਾ ਆਪਣੀ ਡਿਗਰੀ ਤੇ ਯੋਗਤਾ ਜਨਤਕ ਕਰਨ

ਕੇਂਦਰੀ ਸੂਚਨਾ ਕਮਿਸ਼ਨ ਦਾ ਹੁਕਮ-ਖਹਿਰਾ ਆਪਣੀ ਡਿਗਰੀ ਤੇ ਯੋਗਤਾ ਜਨਤਕ ਕਰਨ

ਨਵੀਂ ਦਿੱਲੀ (ਖ਼ਬਰ ਵਾਲੇ ਬਿਊਰੋ): ਕੋਟਕਪੂਰਾ ਤੋਂ ਬਰਗਾੜੀ ਤਕ ਕੀਤੇ ਜਾਣ ਵਾਲੇ ਰੋਸ ਮਾਰਚ ਨੂੰ ਸਫ਼ਲ ਕਰਨ 'ਚ ਉਲਝੇ ਸੁਖਪਾਲ ਖਹਿਰਾ ਨੂੰ ਕੇਂਦਰੀ ਸੂਚਨਾ ਕਮਿਸ਼ਨ (ਸੀ. ਆਈ. ਸੀ.) ਨੇ ਡਿਗਰੀ ਤੇ ਸਿੱਖਿਅਕ ਯੋਗਤਾ ਜਨਤਕ ਕਰਨ ਦੇ ਨਿਰਦੇਸ਼ ਦਿੱਤੇ ਹਨ।। ਸੂਚਨਾ ਕਮਿਸ਼ਨਰ ਦਿੱਵਿਆ ਪ੍ਰਕਾਸ਼ ਸਿਨਹਾ ਨੇ ਇਸ ਨੂੰ ਜਨਹਿਤ ਨਾਲ ਜੁੜਿਆ ਮਾਮਲਾ ਮੰਨਦੇ ਹੋਏ ਚੰਡੀਗੜ ਦੇ ਡੀ. ਏ. ਵੀ. ਕਾਲਜ ਨੂੰ ਖਹਿਰਾ ਦੀ ਡਿਗਰੀ ਦੀ ਜਾਣਕਾਰੀ ਆਰ. ਟੀ. ਆਈ. ਨੂੰ ਦੇਣ ਦੇ ਨਿਰਦੇਸ਼ ਦਿੱਤੇ ਹਨ।
ਦਸ ਦਈਏ ਕਿ ਸ਼ਸੀਪਾਲ ਨਾਮ ਦੇ ਵਿਅਕਤੀ ਨੇ ਆਰ. ਟੀ. ਆਈ. ਤਹਿਤ ਖਹਿਰਾ ਕੋਲੋਂ ਸਿੱਖਿਅਕ ਯੋਗਤਾ ਦੀ ਜਾਣਕਾਰੀ ਮੰਗੀ ਸੀ। ਸੁਖਪਾਲ ਸਿੰਘ ਖਹਿਰਾ ਨੇ ਆਪਣੀ ਸਿੱਖਿਆ ਸੰਬਧੀ ਜਾਣਕਾਰੀ ਨੂੰ ਜਨਤਕ ਕਰਨ 'ਤੇ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਹੁਣ ਕੇਂਦਰੀ ਸੂਚਨਾ ਕਮਿਸ਼ਨ ਨੇ ਉਨਾਂ ਨੂੰ ਇਹ ਜਨਤਕ ਕਰਨ ਲਈ ਕਿਹਾ ਹੈ। ਇਸ ਸਬੰਧੀ।ਖਹਿਰਾ ਨੇ ਕਿਹਾ ਕਿ ਮੈਨੂੰ ਕੋਈ ਇਤਰਾਜ਼ ਨਹੀਂ ਹੈ।। ਉਨਾਂ ਕਿਹਾ ਕਿ ਮੇਰੀ ਸਿੱਖਿਅਕ ਯੋਗਤਾ ਦੀ ਜਾਣਕਾਰੀ ਮੇਰੇ ਚੋਣ ਹਲਫਨਾਮੇ ਦਾ ਹਿੱਸਾ ਹੈ ਅਤੇ ਇਹ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਵੀ ਮੁਹੱਈਆ ਹੈ।