• Home
  • ਆਖ਼ਰ ਟੁੱਟ ਗਿਆ ਮਾਲਿਆ: ਕਿਹਾ, ਸਾਰਾ ਕਰਜ਼ਾ ਵਾਪਸ ਲੈ ਲਵੋ ਪਰ ਚੋਰ ਨਾ ਕਹੋ

ਆਖ਼ਰ ਟੁੱਟ ਗਿਆ ਮਾਲਿਆ: ਕਿਹਾ, ਸਾਰਾ ਕਰਜ਼ਾ ਵਾਪਸ ਲੈ ਲਵੋ ਪਰ ਚੋਰ ਨਾ ਕਹੋ

ਲੰਡਨ: ਦੇਸ਼ ਦਾ 10000 ਕਰੋੜ ਰੁਪਏ ਲੈ ਕੇ ਭੱਜਿਆ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਆਖ਼ਰ ਟੁੱਟ ਗਿਆ ਹੈ। ਉਹ ਹੁਣ ਅਪੀਲਾਂ ਕਰ ਰਿਹਾ ਹੈ ਕਿ ਕ੍ਰਿਪਾ ਕਰ ਕੇ ਉਸ ਤੋਂ ਕਰਜ਼ੇ ਦਾ ਇੱਕ ਇੱਕ ਪੈਸਾ ਵਾਪਸ ਲੈ ਲਵੋ ਪਰ ਉਸ ਨੂੰ ਚੋਰ ਨਾ ਕਹੋ।
ਦਰਅਸਲ ਮਾਲਿਆ ਦੀ ਹਵਾਲਗੀ ਸਬੰਧੀ 10 ਦਸੰਬਰ ਨੂੰ ਸੁਣਵਾਈ ਹੈ ਤੇ ਉਸ ਨੂੰ ਡਰ ਹੈ ਕਿ ਅਦਾਲਤ ਉਸ ਨੂੰ ਭਾਰਤ ਨੂੰ ਸੌਂਪ ਸਕਦੀ ਹੈ। ਕਾਰਨ ਇਹ ਹੈ ਕਿ ਬੀਤੇ ਦਿਨੀਂ ਅਗਸਤਾ ਹੈਲੀਕਾਪਟਰ ਘਪਲੇ ਦੇ ਵਿਚੋਲੇ ਨੂੰ ਭਾਰਤ 'ਚ ਲਿਆਂਦਾ ਗਿਆ ਹੈ ਇਸ ਲਈ ਮਾਲਿਆ ਨੂੰ ਲਗਦਾ ਹੈ ਕਿ ਹੁਣ ਉਸ ਦੀ ਵਾਰੀ ਹੈ। ਮਾਲਿਆ ਨੂੰ ਇਹ ਵੀ ਡਰ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਉਤਰਨ ਲਈ ਸਰਕਾਰ ਕਿਸੇ ਵੀ ਤਰੀਕੇ ਉਸ ਨੂੰ ਭਾਰਤ ਲੈ ਕੇ ਜਾਵੇਗੀ ਇਸ ਲਈ ਉਹ ਪਹਿਲਾਂ ਹੀ ਸਮਝੌਤੇ ਵਾਲੀ ਨੀਤੀ 'ਤੇ ਉਤਰ ਆਇਆ ਹੈ।
ਮਾਲਿਆ ਨੇ ਇੱਕ ਟਵੀਟ ਕਰ ਕੇ ਇਹ ਭਾਵੁਕ ਅਪੀਲ ਕੀਤੀ ਹੈ ਕਿ ਉਹ ਚੋਰ ਹੋਣਾ ਸਹਿਣ ਨਹੀਂ ਕਰ ਸਕਦਾ ਇਸ ਲਈ ਪੂਰਾ ਕਰਜ਼ਾ ਮੋੜਨ ਲਈ ਤਿਆਰ ਹੈ।