• Home
  • ਇੱਕ ਦੀ ਮੌਤ ਨੇ ਹਜ਼ਾਰਾਂ ਡੋਬੇ-ਮਰਨ ਵਾਲਾ ਲੈ ਗਿਆ ਪਾਸਵਰਡ, ਨਿਵੇਸ਼ਕਾਂ ਦੇ ਡੁੱਬੇ 974 ਕਰੋੜ

ਇੱਕ ਦੀ ਮੌਤ ਨੇ ਹਜ਼ਾਰਾਂ ਡੋਬੇ-ਮਰਨ ਵਾਲਾ ਲੈ ਗਿਆ ਪਾਸਵਰਡ, ਨਿਵੇਸ਼ਕਾਂ ਦੇ ਡੁੱਬੇ 974 ਕਰੋੜ

ਟਰੰਟੋ : ਅਕਸਰ ਕਿਹਾ ਜਾਂਦਾ ਹੈ ਕਿ ਮਰ ਕਿ ਕਿਹੜਾ ਬੰਦੇ ਨੇ ਕੁਝ ਨਾਲ ਲੈ ਜਾਣਾ ਹੈ ਪਰ ਨਹੀਂ ਇਹ ਗ਼ਲਤ ਹੈ। ਬੰਦਾ ਮਰਨ ਤੋਂ ਬਾਅਦ ਆਪਣੇ ਨਾਲ ਕਈ ਰਾਜ਼ ਲੈ ਕੇ ਚਲਾ ਜਾਂਦਾ ਹੈ ਜਿਸ ਸੁਲਝਾਉਣ ਲਈ ਕਈ ਵਾਰ ਪਿਛਲਿਆਂ ਨੂੰ ਸਦੀਆਂ ਵੀ ਲੱਗ ਜਾਂਦੀਆਂ ਹਨ। ਅਜਿਹਾ ਹੀ ਵਾਕਿਆ ਕੈਨੇਡਾ ਦੀ ਕਰਿਪਟੋਕਰਾਂਸੀ ਫਰਮ ਨਾਲ ਵਾਪਰਿਆ ਹੈ ਜਿਸ ਦੇ 30 ਸਾਲਾ ਸੀ ਈ ਓ ਦੀ ਮੋਤ ਹੋ ਗਈ ਪਰ ਉਸ ਦੇ ਕੋਲ ਇੱਕ ਅਜਿਹਾ ਪਾਸਵਰਡ ਸੀ ਜਿਸ ਦੇ ਤਹਿਤ ਨਿਵੇਸ਼ਕਾਂ ਦੇ 974 ਕਰੋੜ ਰੁਪਏ ਜਮਾਂ ਸਨ ਪਰ ਉਸ ਦੀ ਅਚਾਨਕ ਹੋਈ ਮੌਤ ਨੇ ਸਾਰਿਆਂ ਨੂੰ ਚੱਕਰ 'ਚ ਪਾ ਦਿੱਤਾ ਕਿਉਂਕਿ ਹੁਣ ਫ਼ਰਮ ਦੇ ਕਿਸੇ ਵੀ ਵਿਅਕਤੀ ਕੋਲ ਪਾਸਵਰਡ ਨਹੀਂ ਹੈ। ਫਰਮ ਦੇ ਸੀ ਈ ਓ ਦੀ ਕੋਟੇਨ ਦੀ ਮੌਤ ਦਸੰਬਰ 'ਚ ਹੋਈ ਸੀ ਤੇ ਨਿਵੇਸ਼ਕਾਂ ਨੇ ਪੈਸੇ ਵਾਪਸੀ ਦੀ ਮੰਗ ਕੀਤੀ ਪਰ ਕਿਸੇ ਕੋਲ ਕੋਈ ਸਬੂਤ ਨਹੀਂ ਸੀ ਇਸ ਲਈ ਉਸ ਦੀ ਪਤਨੀ ਨੇ ਨਾਂਹ ਬੋਲ ਦਿੱਤੀ। ਇਸ ਤੋਂ ਬਾਅਦ ਨਿਵੇਸ਼ਕ ਅਦਾਲਤ 'ਚ ਚਲੇ ਗਏ ਜਿਥੇ ਕੋਟੇਨ ਦੀ ਪਤਨੀ ਨੇ ਹਲਫ਼ਨਾਮਾ ਦਾਖ਼ਿਲ ਕਰ ਕੇ ਦਸਿਆ ਕਿ ਉਸ ਦਾ ਪਤੀ ਪਾਸਵਰਡ ਵੀ ਨਾਲ ਹੀ ਲੈ ਗਿਆ ਹੈ। ਹੁਣ ਹਜ਼ਾਰਾਂ ਨਿਵੇਸ਼ਕਾਂ ਦੀ ਜਾਨ ਸੂਲੀ ਟੰਗੀ ਹੋਈ ਹੈ।