• Home
  • ਖਹਿਰਾ ਦੀ ਲਲਕਾਰ ਕਿਹਾ ਰਾਜਾ ਬੜਿੰਗ ਡਰਾਮੇਬਾਜ਼ , ਮੈਂ ਤਾਂ ਬਾਦਲਾਂ ਨੂੰ ਚੁਣੌਤੀ ਦੇ ਕੇ ਹਰਾਉਣ ਆਇਆ ਹਾਂ

ਖਹਿਰਾ ਦੀ ਲਲਕਾਰ ਕਿਹਾ ਰਾਜਾ ਬੜਿੰਗ ਡਰਾਮੇਬਾਜ਼ , ਮੈਂ ਤਾਂ ਬਾਦਲਾਂ ਨੂੰ ਚੁਣੌਤੀ ਦੇ ਕੇ ਹਰਾਉਣ ਆਇਆ ਹਾਂ

ਚੰਡੀਗੜ, 23 ਅਪ੍ਰੈਲ – ਪੰਜਾਬ ਏਕਤਾ ਪਾਰਟੀ ਪ੍ਰਧਾਨ ਅਤੇ ਬਠਿੰਡਾ ਲੋਕ ਸਭਾ ਸੀਟ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਂਇੰਸ ਦੇ ਸਾਂਝੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਬਠਿੰਡਾ ਤੋਂ ਕਾਂਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇੱਕ ਮਸਖਰਾ ਅਤੇ ਡਰਾਮੇ ਕਰਨ ਦਾ ਆਦੀ ਕਰਾਰ ਦਿੱਤਾ।
ਅੱਜ ਬਠਿੰਡਾ ਦੇ ਵਿਧਾਨ ਸਭਾ ਹਲਾਕ ਮੋੜ ਦੇ ਪਿੰਡਾਂ ਵਿੱਚ ਲੜੀਵਾਰ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਖਹਿਰ ਨੇ ਕਿਹਾ ਕਿ ਰਾਜਾ ਵੜਿੰਗ ਵਿੱਚ ਇੱਕ ਹੋਛੇ ਨੇਤਾ ਵਾਲੇ ਸਾਰੇ ਗੁਣ ਹਨ ਜੋ ਕਿ ਝੂਠ ਬੋਲਣ ਅਤੇ ਸ਼ੇਖ ਚਿੱਲੀ ਵਾਂਗ ਵੱਡੇ ਵੱਡੇ ਵਾਅਦੇ ਕਰਨ ਦਾ ਆਦੀ ਹੈ ਜਿਹਨਾਂ ਨੂੰ ਕਿ ਉਹ ਕਦੇ ਵੀ ਪੂਰਾ ਨਹੀਂ ਕਰ ਸਕਦਾ ਅਤੇ ਜਿਸ ਨੂੰ ਕਿ ਆਪਣੀ ਪਾਰਟੀ ਵਿੱਚ ਹੀ ਹੋ ਰਹੀਆਂ ਗਤੀਵਿਧੀਆਂ ਬਾਰੇ ਪਤਾ ਨਹੀਂ ਹੁੰਦਾ। ਉਹਨਾਂ ਕਿਹਾ ਕਿ ਅਜਿਹੇ ਜਾਅਲੀ ਲੋਕਾਂ ਵਾਸਤੇ ਜਨਤਕ ਜਿੰਦਗੀ ਵਿੱਚ ਕੋਈ ਵੀ ਸਥਾਨ ਨਹੀਂ ਹੈ। ਉਹਨਾਂ ਕਿਹਾ ਕਿ ਜਿਆਦਾ ਤੋਂ ਜਿਆਦਾ ਰਾਜਾ ਵੜਿੰਗ ਬਠਿੰਡਾ ਦੇ ਲੋਕਾਂ ਲਈ ਮਨੋਰੰਜਨ ਦਾ ਸਾਧਨ ਹੀ ਬਣੇਗਾ।
ਖਹਿਰਾ ਨੇ ਕਿਹਾ ਕਿ ਕਾਂਗਰਸ ਨੇ ਬਠਿੰਡਾ ਅਤੇ ਫਿਰੋਜਪੁਰ ਵਿੱਚ ਡੰਮੀ ਉਮੀਦਵਾਰ ਖੜੇ ਕਰਕੇ ਪਹਿਲਾਂ ਹੀ ਆਪਣੀ ਹਾਰ ਕਬੂਲ ਕਰ ਲਈ ਹੈ। ਉਹਨਾਂ ਕਿਹਾ ਕਿ ਇੰਝ ਮਹਿਸੂਸ ਹੁੰਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਨੇ ਆਪਸ ਵਿੱਚ ਗੁਪਤ ਸਮਝੋਤਾ ਕਰ ਲਿਆ ਹੈ। ਉਹਨਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਤੋਂ ਚੋਣ ਲੜਕੇ ਪ੍ਰਕਾਸ਼ ਸਿੰਘ ਬਾਦਲ ਦੀ ਜਿੱਤ ਯਕੀਨੀ ਬਣਾਈ ਸੀ ਅਤੇ ਉਹ ਰਵਨੀਤ ਸਿੰਘ ਬਿੱਟੂ ਨੂੰ ਜਲਾਲਾਬਾਦ ਵਿੱਚ ਸੁਖਬੀਰ ਬਾਦਲ ਨੂੰ ਬਚਾੁੳਣ ਲਈ ਲਿਆਏ ਸਨ।
ਉਹਨਾਂ ਕਿਹਾ ਕਿ ਉਹਨਾਂ ਨੇ ਬਠਿੰਡਾ ਤੋਂ ਲੜਣ ਦੀ ਚੁਣੋਤੀ ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਨੂੰ ਹਰਾੁੳਣ ਲਈ ਕਬੂਲ ਕੀਤੀ ਹੈ ਕਿਉਂਕਿ ਇਹ ਸਪੱਸ਼ਟ ਸੀ ਕਿ ਕਾਂਗਰਸ ਪਾਰਟੀ ਬਠਿੰਡਾ ਸੀਟ ਉੱਪਰ ਬਾਦਲ ਪਰਿਵਾਰ ਨਾਲ ਸਮਝੋਤਾ ਕਰੇਗੀ। ਉਹਨਾਂ ਕਿਹਾ ਕਿ ਫਿਰੋਜਪੁਰ ਤੋਂ ਕਾਂਗਰਸ ਵੱਲੋਂ ਸ਼ੇਰ ਸਿੰਘ ਗੁਬਾਇਆ ਨੂੰ ਟਿਕਟ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਫਾਇਦਾ ਪਹੁੰਚਾਉਣ ਲਈ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜਦ ਤੱਕ ਕਾਂਗਰਸ ਪਾਰਟੀ ਨਾਲ ਸਮਝੋਤਾ ਨਹੀਂ ਹੋ ਗਿਆ ਬਾਦਲ ਪਰਿਵਾਰ ਇਹਨਾਂ ਦੋ ਸੀਟਾਂ ਉੱਪਰ ਉਮੀਦਵਾਰ ਐਲਾਨਨ ਦੀ ਜੁਰੱਅਤ ਨਹੀਂ ਕਰ ਸਕਿਆ।
ਖਹਿਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਹਰਸਿਮਰਤ ਕੋਰ ਬਾਦਲ ਮੰਤਰੀ ਵਜੋਂ ਆਪਣੀ ਕਾਾਰਗੁਜਾਰੀ ਅਤੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਪਿਛਲੇ ਦੱਸ ਸਾਲ ਦੇ ਕੁਸ਼ਾਸਨ ਆਦਿ ਵਰਗੇ ਘਿਨੋਣੇ ਕਾਰਿਆਂ ਲਈ ਵੱਡੀ ਹਾਰ ਦਾ ਸਾਹਮਣਾ ਕਰਨ ਜਾ ਰਹੀ ਹੈ। ਉਹਨਾਂ ਕਿਹਾ ਕਿ ਡਰੱਗ ਮਾਫੀਆ, ਕੇਬਲ ਮਾਫੀਆ, ਮਾਈਨਿੰਗ ਮਾਫੀਆ ਅਤੇ ਟਰਾਂਸਪੋਰਟ ਮਾਫੀਆ ਨੂੰ ਪ੍ਰਮੋਟ ਕਟਨ ਵਾਲੇ ਬਾਦਲ ਪਰਿਵਾਰ ਨੂੰ ਪੰਜਾਬ ਦੇ ਲੋਕਾਂ ਕਦੇ ਵੀ ਮੁਆਫ ਨਹੀਂ ਕਰਨਗੇ। ਉਹਨਾਂ ਕਿਹਾ ਕਿ ਅਕਾਲੀ ਦਲ ਨੇ 2017 ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦਾ ਸਾਥ ਦਿੱਤਾ ਸੀ ਅਤੇ ਸੱਤਾ ਦਾ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਅਰਾਮ ਨਾਲ ਲੈਣ ਦੇਣ ਕਰ ਲਿਆ। ਉਹਨਾਂ ਕਿਹਾ ਕਿ ਅੱਜ ਵੀ ਮਾਫੀਆ ਕਲਚਰ ਜਿਉਂ ਦਾ ਤਿਉਂ ਬਰਕਰਾਰ ਹੈ ਅਤੇ ਡਰੱਗਸ ਸ਼ਰੇਆਮ ਵੇਚੇ ਜਾ ਰਹੇ ਹਨ।
ਖਹਿਰਾ ਨੇ ਕਿਹਾ ਕਿ ਸੋੜੇ ਸਿਆਸੀ ਲਾਹੇ ਲਈ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਗਰੀਬ ਦੇ ਘਰ ਰਾਤ ਰੁੱਕ ਕੇ ਅਤੇ ਰੋਟੀ ਖਾ ਕੇ ਉਹਨਾਂ ਦੀ ਗਰੀਬੀ ਦਾ ਮਜਾਕ ਉਡਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਗਰੀਬ ਦੇ ਘਰ ਰਾਤ ਕੱਟਣ ਨਾਲ ਗਰੀਬੀ ਦੂਰ ਹੋ ਸਕਦੀ ਹੈ ਤਾਂ ਸਾਰੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਗਰੀਬਾਂ ਦੇ ਘਰਾਂ ਵਿੱਚ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਆਮ ਜਨਤਾ ਨੂੰ ਅਜਿਹੇ ਸਿਆਸੀ ਡਰਾਮਿਆਂ ਦੀ ਨਹੀਂ ਬਲਕਿ ਉਹਨਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ ਅਤੇ ਉਹਨਾਂ ਦੇ ਭੱਖਦੇ ਮਸਲੇ ਹੱਲ ਕੀਤੇ ਜਾਣ ਦੀ ਜਰੂਰਤ ਹੈ।
ਖਹਿਰਾ ਨੇ ਕਿਹਾ ਕਿ ਬਠਿੰਡਾ ਅਤੇ ਫਿਰੋਜਪੁਰ ਦੇ ਲੋਕ ਇਸ ਵਾਰ ਬਾਦਲ ਪਰਿਵਾਰ ਦੇ ਮੈਂਬਰਾਂ ਨੂੰ ਹਰਾ ਕੇ ਇਤਿਹਾਸ ਰਚੇਗੀ। ਉਹਨਾਂ ਕਿਹਾ ਕਿ ਪੀ.ਡੀ.ਏ ਫਿਰੋਜਪੁਰ ਵਿੱਚ ਸੁਖਬੀਰ ਸਿੰਘ ਬਾਦਲ ਦਾ ਡੱਟ ਕੇ ਵਿਰੋਧ ਕਰੇਗਾ। ਉਹਨਾਂ ਕਿਹਾ ਕਿ ਪੀ.ਡੀ.ਏ ਪੰਜਾਬ ਦੇ ਲੋਕਾਂ ਨੂੰ ਤੀਸਰਾ ਬਦਲ ਪੇਸ਼ ਕਰੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹਨ ਅਤੇ ਜਿਹਨਾਂ ਦਾ ਇੱਕੋ ਇੱਕ ਸਾਂਝਾ ਏਜੰਡਾ ਸੂਬੇ ਦੇ ਸਰੋਤਾਂ ਦੀ ਲੁੱਟ ਖਸੁੱਟ ਕਰਨਾ ਹੈ।