• Home
  • ਸ਼ਿਮਲਾ ਨੇੜੇ ਸੜਕ ਹਾਦਸਾ, 13 ਮੌਤਾਂ

ਸ਼ਿਮਲਾ ਨੇੜੇ ਸੜਕ ਹਾਦਸਾ, 13 ਮੌਤਾਂ

ਸ਼ਿਮਲਾ, (ਖ਼ਬਰ ਵਾਲੇ ਬਿਊਰੋ) : ਸ਼ਿਮਲਾ ਜ਼ਿਲੇ ਦੇ ਸਨੇਲ 'ਚ ਕੁੰਡੂ ਤਿਉਨੀ ਮਾਰਗ 'ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਵਿਚ 13 ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਨੇ ਦਸਿਆ ਕਿ ਇਸ ਸੜਕ 'ਤੇ ਜਾ ਰਿਹਾ ਟੈਂਪੂ ਟਰੈਵਲਰ ਅਚਾਨਕ ਅਸੰਤੁਲਿਤ ਹੋ ਕੇ ਖੱਡ 'ਚ ਡਿੱਗ ਪਿਆ ਜਿਸ ਕਾਰਨ ਮੌਕੇ 'ਤੇ ਹੀ 10 ਮੌਤਾਂ ਹੋ ਗਈਆਂ। ਇਸ ਸਮੇਂ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਜਿਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਸੱਟਾਂ ਦੀ ਤਾਬ ਨਾ ਝਲਦਿਆਂ ਉਹ ਵੀ ਦਮ ਤੋੜ ਗਏ। ਪੁਲਿਸ ਅਧਿਕਾਰੀਆਂ ਲੇ ਦਸਿਆ ਕਿ ਟੈਂਪੂ 'ਚ 13 ਵਿਅਕਤੀ ਹੀ ਸਵਾਰ ਸਨ।